ਅੰਮ੍ਰਿਤਸਰ, (ਵੜੈਚ)- ਨਗਰ ਨਿਗਮ ਦੇ ਸਿਹਤ ਅਧਿਕਾਰੀ ਡਾ. ਰਾਜੂ ਚੌਹਾਨ 'ਤੇ ਪਿਛਲੇ ਦਿਨੀਂ ਹੋਏ ਹਮਲੇ ਦੇ ਹਮਲਾਵਰਾਂ ਨੂੰ ਹਿਰਾਸਤ ਵਿਚ ਨਾ ਲਏ ਜਾਣ ਕਰ ਕੇ ਮਾਮਲਾ ਪੂਰੀ ਤਰ੍ਹਾਂ ਗਰਮ ਹੋ ਚੁੱਕਾ ਹੈ। ਨਿਗਮ ਅਧਿਕਾਰੀ ਨਾਲ ਭਿੜੇ ਲੋਕਾਂ ਨੂੰ ਸਿਆਸੀ ਸ਼ਹਿ ਵੀ ਹੈ। ਪੁਲਸ ਵੱਲੋਂ ਹਮਲਾਵਰਾਂ ਨੂੰ ਹਿਰਾਸਤ ਵਿਚ ਨਾ ਲਏ ਜਾਣ ਦਾ ਖਮਿਆਜ਼ਾ ਪੂਰੇ ਸ਼ਹਿਰਵਾਸੀਆਂ ਨੂੰ ਭੁਗਤਣਾ ਪੈ ਸਕਦਾ ਹੈ ਕਿਉਂਕਿ ਸਾਂਝੀ ਸੰਘਰਸ਼ ਕਮੇਟੀ ਅਤੇ ਸਾਂਝਾ ਸੰਘਰਸ਼ ਮੋਰਚਾ ਨਗਰ ਨਿਗਮ ਦੀਆਂ ਯੂਨੀਅਨਾਂ ਨੇ ਅੱਜ ਸੰਘਰਸ਼ ਦਾ ਐਲਾਨ ਕਰਦਿਆਂ ਸ਼ਹਿਰ ਦੀ ਸਫਾਈ ਕਰਨ ਅਤੇ ਕੂੜੇ ਨੂੰ ਉਠਾਉਣ ਦੇ ਕੰਮਾਂ ਨੂੰ ਠੱਪ ਕਰ ਦਿੱਤਾ ਹੈ। ਮੰਗਲਵਾਰ ਨੂੰ ਜਿਥੇ ਨਿਗਮ ਦੇ ਵਾਹਨਾਂ ਦੇ ਚੱਕੇ ਜਾਮ ਰਹੇ, ਉਥੇ ਘਰਾਂ 'ਚੋਂ ਕੂੜਾ ਉਠਾਉਣ ਵਾਲੀ ਕੰਪਨੀ ਦੇ ਸਾਲਿਡ ਵੇਸਟ ਪ੍ਰਾਜੈਕਟ ਦੇ ਆਟੋਜ਼ ਨੂੰ ਵੀ ਮੁਹੱਲਿਆਂ-ਗਲੀਆਂ ਵਿਚ ਨਹੀਂ ਜਾਣ ਦਿੱਤਾ ਗਿਆ।
ਨਿਗਮ ਮੁਲਾਜ਼ਮਾਂ ਨੇ ਕੰਮਕਾਜ ਠੱਪ ਕਰਦਿਆਂ ਨਿਗਮ ਦਫਤਰ ਅਤੇ ਪ੍ਰਦਰਸ਼ਨ ਕਰਨ ਉਪਰੰਤ ਪੁਲਸ ਚੌਕੀ ਰਣਜੀਤ ਐਵੀਨਿਊ ਤੱਕ ਪੈਦਲ ਮਾਰਚ ਕਰਦਿਆਂ ਚੌਕ 'ਚ ਜਾਮ ਲਾਇਆ। ਮੁਲਾਜ਼ਮਾਂ ਵੱਲੋਂ ਹਮਲਾਵਰਾਂ ਦੀ ਗ੍ਰਿਫਤਾਰੀ ਦੀ ਮੰਗ ਕਰਦਿਆਂ ਪੁਲਸ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਲਾਕੇ ਦੇ ਸਬੰਧਤ ਥਾਣੇ ਅਤੇ ਚੌਕੀ ਇੰਚਾਰਜ ਵੱਲੋਂ ਛੇਤੀ ਕਾਰਵਾਈ ਕਰਨ ਦੇ ਭਰੋਸੇ ਉਪਰੰਤ ਰੋਡ ਜਾਮ ਹਟਾਇਆ ਗਿਆ।
ਆਰ. ਸੀ. ਐੱਫ. ਮੁਲਾਜ਼ਮ ਦੀ ਪਤਨੀ ਸਮੇਤ ਡੇਂਗੂ ਨਾਲ ਮੌਤ
NEXT STORY