ਲੁਧਿਆਣਾ (ਮੁੱਲਾਂਪੁਰੀ) - ਦੇਸ਼ ਦੀ ਰਾਜਨੀਤੀ 'ਚ ਬਦਲਾਅ ਲਿਆਉਣ ਲਈ ਦੇਸ਼ ਦੇ ਸਭ ਤੋਂ ਵੱਡੇ ਸੂਬੇ ਉਤਰ ਪ੍ਰਦੇਸ਼ 'ਚ ਇਕ-ਦੂਸਰੇ ਦੇ ਸਿਆਸੀ ਦੁਸ਼ਮਣ ਭੂਆ-ਭਤੀਜਾ ਭਾਵ ਕੁਮਾਰੀ ਮਾਇਆਵਤੀ ਬਸਪਾ ਕੌਮੀ ਪ੍ਰਧਾਨ ਅਤੇ ਸਪਾ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਉੱਤਰ ਪ੍ਰਦੇਸ਼ 'ਚ ਗੱਠਜੋੜ ਕਰ ਕੇ ਰਾਜ ਕਰਦੀ ਭਾਰਤੀ ਜਨਤਾ ਪਾਰਟੀ ਨੂੰ ਪੜ੍ਹਨੇ ਪਾ ਦਿੱਤਾ ਹੈ ਅਤੇ ਆਉਣ ਵਾਲਾ ਕੱਲ ਵੀ ਹੁਣ ਉੱਤਰ ਪ੍ਰਦੇਸ਼ ਭੂਆ-ਭਤੀਜੇ ਦਾ ਲੱਗਣ ਲੱਗ ਪਿਆ ਹੈ। ਇਸ ਗੱਠਜੋੜ ਕਾਰਨ ਹੋਰਨਾਂ ਪਾਰਟੀਆਂ ਨੇ ਵੀ ਕਾਂਗਰਸ ਨਾਲ ਹੱਥ ਮਿਲਾ ਕੇ ਦੇਸ਼ ਵਿਚ ਜੋ ਨਵੀਂ ਸ਼ੁਰੂਆਤ ਕੀਤੀ ਹੈ, ਉਸ ਕਰ ਕੇ 2019 'ਚ ਚੰਗੇ ਨਤੀਜੇ ਦੀ ਆਸ ਰੱਖੀ ਜਾ ਰਹੀ ਹੈ ਪਰ ਯੂ. ਪੀ. ਦੇ ਗੱਠਜੋੜ ਤੋਂ ਬਾਅਦ ਇਸ ਗੱਠਜੋੜ ਦਾ ਪੰਜਾਬ ਦੇ ਜੰਮਪਲ ਸਾਬਕਾ ਕੇਂਦਰੀ ਮੰਤਰੀ ਰਾਮੂਵਾਲੀਏ ਨੇ ਵੀ ਪੰਜਾਬ ਦੇ ਦੋਆਬੇ ਹਲਕੇ 'ਚ ਦਸਤਕ ਦੇ ਦਿੱਤੀ ਹੈ। ਉਸ ਨੇ ਇਕ ਪੰਜਾਬੀ ਨੌਜਵਾਨ ਦੇ ਵਿਦੇਸ਼ ਵਿਚ ਮਾਰੇ ਜਾਣ ਦੇ ਮੁੱਦੇ ਨੂੰ ਲੈ ਕੇ 10 ਜੁਲਾਈ ਨੂੰ ਦੋਆਬੇ ਵਿਚ ਵੱਡਾ ਧਰਨਾ ਲਾਉਣ ਦੀ ਅਤੇ ਠੱਗ ਟਰੈਵਲ ਏਜੰਟਾਂ ਦੇ ਚੁੰਗਲ 'ਚ ਮਾਰੇ ਜਾਣ 'ਤੇ ਧਰਨਾ 'ਤੇ ਵੱਡੀ ਮੁਆਵਜ਼ੇ ਦੀ ਮੰਗ ਰੱਖੀ ਹੈ।
ਸੂਤਰਾਂ ਨੇ ਦੱਸਿਆ ਕਿ ਰਾਮੂਵਾਲੀਆ ਕਿਧਰੇ ਦੋਆਬੇ 'ਚ ਇਸ ਧਰਨੇ ਰਾਹੀਂ ਮੁੜ ਆਪਣੀ ਲੋਕ ਭਲਾਈ ਪਾਰਟੀ ਨੂੰ ਸੁਰਜੀਤ ਤਾਂ ਨਹੀਂ ਕਰਨਾ ਚਾਹੁੰਦੇ। ਕਿਉਂਕਿ ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਪੰਜਾਬ 'ਚ ਸਪਾ, ਬਸਪਾ ਅਤੇ ਉਨ੍ਹਾਂ ਦੀ ਲੋਕ ਭਲਾਈ ਪਾਰਟੀ ਇਕ ਪਲੇਟਫਾਰਮ 'ਤੇ ਆ ਸਕਦੀ ਹੈ, ਕਿਉਂਕਿ ਪੰਜਾਬ ਦੇ ਲੋਕ ਅਕਾਲੀ ਦਲ ਗੱਠਜੋੜ ਅਤੇ ਕਾਂਗਰਸ ਤੋਂ ਖਫਾ ਨਜ਼ਰ ਆ ਰਹੇ ਹਨ। ਇਸ ਦਾ ਲਾਭ ਲੈਣ ਲਈ ਸ. ਰਾਮੂਵਾਲੀਆ ਫਿਰ ਆਮ ਆਦਮੀ ਪਾਰਟੀ ਨਾਲ ਦੋ ਟੁੱਕ ਗੱਲ ਮੁਕਾਉਣ 'ਚ ਵੱਡਾ ਤਜਰਬਾ ਕਰ ਸਕਦੇ ਹਨ, ਕਿਉਂਕਿ ਸ. ਰਾਮੂਵਾਲੀਆ ਨੇ ਯੂ. ਪੀ. 'ਚ ਰਾਤੋ-ਰਾਤ ਕੈਬਨਿਟ ਦੀ ਸਹੁੰ ਚੁੱਕ ਕੇ ਦੇਸ਼ ਭਰ ਦੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਸੀ, ਇਸ ਲਈ ਉਹ ਪੰਜਾਬ ਵਿਚ ਕਿਧਰੇ ਦੋਆਬੇ ਵਿਚ ਆਉਣ ਵਾਲੇ ਦਿਨਾਂ ਵਿਚ ਹੈਰਾਨੀ ਵਾਲੀ ਰਾਜਨੀਤੀ ਨਾ ਖੇਡ ਜਾਣ। ਜੇਕਰ ਇਹ ਸਿਆਸੀ ਡਰਾਮਾ ਅਤੇ ਗੱਠਜੋੜ ਦੀ ਰਾਜਨੀਤੀ ਪੰਜਾਬ ਵਿਚ ਸਿਰੇ ਚੜ੍ਹਦੀ ਹੈ ਤਾਂ ਇਸ 'ਚ ਪ੍ਰਵਾਸੀ, ਦਲਿਤਾਂ ਤੋਂ ਇਲਾਵਾ ਦੋਵਾਂ ਪਾਰਟੀਆਂ ਤੋਂ ਪ੍ਰੇਸ਼ਾਨ ਆਗੂ ਇਸ ਦੀ ਗੱਡੀ ਚੜ੍ਹ ਸਕਦੇ ਹਨ ਅਤੇ ਇਹ ਡਰਾਮਾ ਲੋਕ ਸਭਾ ਚੋਣਾਂ 'ਚ ਵੱਡੀ ਸਿਰਦਰਦੀ ਬਣ ਸਕਦਾ ਹੈ।
ਇਸਲਾਮਾਬਾਦ ਵਾਂਗ ਗੁਰਦਾਸਪੁਰ ਸ਼ਹਿਰ ’ਚ ਵੀ ਨਹੀਂ ਹੈ ਕੋਈ ਸਿਨੇਮਾਘਰ
NEXT STORY