ਗੁਰਦਾਸਪੁਰ, (ਵਿਨੋਦ)- ਕੋਈ ਮੰਨੇ ਜਾਂ ਨਾ ਮੰਨੇ ਪਰ ਇਹ ਸੱਚਾਈ ਹੈ ਕਿ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਤੇ ਭਾਰਤੀ ਪੰਜਾਬ ਦੇ ਸ਼ਹਿਰ ਗੁਰਦਾਸਪੁਰ ’ਚ ਲੋਕਾਂ ਦੇ ਮਨੋਰੰਜਨ ਲਈ ਇਕ ਵੀ ਸਿਨੇਮਾਘਰ ਇਸ ਸਮੇਂ ਨਹੀਂ ਹੈ। ਇਹੀ ਕਾਰਨ ਹੈ ਕਿ ਇਸਲਾਮਾਬਾਦ ਦੇ ਲੋਕ ਰਾਵਲਪਿੰਡੀ ਤੇ ਗੁਰਦਾਸਪੁਰ ਸ਼ਹਿਰ ਦੇ ਲੋਕ ਪਠਾਨਕੋਟ ਜਾਂ ਅੰਮ੍ਰਿਤਸਰ ਸਮੇਤ ਹੋਰ ਸ਼ਹਿਰਾਂ ’ਚ ਫਿਲਮ ਵੇਖਣ ਲਈ ਜਾਂਦੇ ਹਨ।
ਸੂਤਰਾਂ ਅਨੁਸਾਰ ਪਾਕਿਸਤਾਨ ’ਚ ਸਮੇਂ-ਸਮੇਂ ’ਤੇ ਭਾਰਤੀ ਫਿਲਮਾਂ ਦੇ ਦਿਖਾਏ ਜਾਣ ’ਤੇ ਰੋਕ ਲਾਉਣ ਦੀ ਮੰਗ ਉੱਠਦੀ ਰਹਿੰਦੀ ਹੈ, ਜਦਕਿ ਸੱਚਾਈ ਇਹ ਹੈ ਕਿ ਪਾਕਿਸਤਾਨ ’ਚ ਬੀਤੇ ਚਾਰ ਸਾਲ ਤੋਂ ਇਕ ਵੀ ਨਵੀਂ ਫਿਲਮ ਨਹੀਂ ਬਣੀ ਹੈ। ਇਹੀ ਕਾਰਨ ਹੈ ਕਿ ਉਥੋਂ ਦੇ ਹੀਰੋ ਇਸ ਸਮੇਂ ਆਪਣੇ ਖਰਚ ਚਲਾਉਣ ਲਈ ਜਾਂ ਪਾਲ ਰੱਖੇ ਸ਼ੌਕ ਨੂੰ ਪੂਰਾ ਕਰਨ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ, ਜਦਕਿ ਹੀਰੋਇਨਾਂ ਨੇ ਤਾਂ ਹਾਈ ਪ੍ਰੋਫਾਈਲ ਲੋਕਾਂ ਨੂੰ ਆਪਣਾ ਸਰੀਰ ਵੇਚਣ ਦਾ ਧੰਦਾ ਸ਼ੁਰੂ ਕਰ ਦਿੱਤਾ ਹੈ। ਇਸ ਸਭ ਕਾਰਨ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਜਿਥੇ ਕਦੀ ਤਿੰਨ ਸਿਨੇਮਾਘਰ ਹੋਇਆ ਕਰਦੇ ਸਨ, ਇਸ ਸਮੇਂ ਇਕ ਵੀ ਨਹੀਂ ਚੱਲ ਰਿਹਾ ਹੈ ਤੇ ਤਿੰਨੇ ਸਿਨੇਮਾਘਰਾਂ ਨੂੰ ਸਾਲਾਂ ਤੋਂ ਤਾਲੇ ਲੱਗੇ ਹੋਏ ਹਨ।
ਸੂਤਰਾਂ ਅਨੁਸਾਰ ਸਾਲ 1960 ’ਚ ਕੈਪੀਟਲ ਵਿਕਾਸ ਅਥਾਰਟੀ ਨੇ ਇਕ ਸਿਨੇਮਾਘਰ ਸਥਾਪਿਤ ਕੀਤਾ ਸੀ, ਜਿਸ ਨੂੰ ਬਾਅਦ ’ਚ ਇਕ ਇਨਵੈਸਟਰ ਨੂੰ ਬਹੁਤ ਹੀ ਘੱਟ ਰੇਟਾਂ ’ਚ ਵੇਚ ਦਿੱਤਾ ਗਿਆ। ਇਨਵੈਸਟਰ ਨੇ ਕੁਝ ਸਮਾਂ ਇਹ ਸਿਨੇਮਾਹਾਲ ਚਲਾ ਕੇ ਬੰਦ ਕਰ ਦਿੱਤਾ। ਉਸ ਤੋਂ ਬਾਅਦ ਸਾਲ 1966 ’ਚ ਮੈਲੋਡੀ ਸਿਨੇਮਾ ਦਾ ਨਿਰਮਾਣ ਮੈਲੋਡੀ ਮਾਰਕੀਟ ’ਚ ਕੀਤਾ ਗਿਆ ਪਰ ਸਾਲ 1947 ’ਚ ਇਸ ਮੈਲੋਡੀ ਸਿਨੇਮਾਹਾਲ ਨੂੰ ਦੋ ਹਿੱਸਿਆਂ ’ਚ ਵੰਡ ਕੇ ਇਨ੍ਹਾਂ ਦਾ ਨਾਂ ਨੈਫਡਕ-1 ਤੇ ਨੈਫਡਕ-2 ਰੱਖਿਆ ਗਿਆ, ਜਦਕਿ ਉਸ ਤੋਂ ਬਾਅਦ ਤੀਸਰੇ ਸਿਨੇਮਾਹਾਲ ਕੋਸਰ ਦਾ ਨਿਰਮਾਣ ਕੀਤਾ ਗਿਆ ਪਰ ਬੀਤੇ ਦਸ ਸਾਲ ਤੋਂ ਇਹ ਸਾਰੇ ਸਿਨੇਮਾਘਰ ਬੰਦ ਹੋ ਚੁੱਕੇ ਹਨ। ਇਹੀ ਕਾਰਨ ਹੈ ਕਿ ਹੁਣ ਇਸਲਾਮਾਬਾਦ ਦੇ ਲੋਕ ਫਿਲਮ ਵੇਖਣ ਲਈ ਰਾਵਲਪਿੰਡੀ ਜਾਂਦੇ ਹਨ।
ਸੂਤਰਾਂ ਅਨੁਸਾਰ ਇਸਲਾਮਾਬਾਦ ਦੇ ਮੈਲੋਡੀ ਸਿਨੇਮਾਹਾਲ ਨੂੰ 7 ਅਕਤੂਬਰ 2003 ’ਚ ਅੱਗ ਲੱਗ ਜਾਣ ਕਾਰਨ ਉਹ ਸਡ਼ ਕੇ ਸੁਆਹ ਹੋ ਗਿਆ। ਇਸ ਸਿਨੇਮਾਹਾਲ ਨੂੰ ਸਿਪਾਹ-ਏ-ਸਾਹਿਬਾ ਪਾਕਿਸਤਾਨ ਦੇ ਮੁਖੀ ਮੌਲਾਮਾ ਆਜ਼ਮ ਤਾਰਿਕ ਦੀ ਹੱਤਿਆ ਤੋਂ ਬਾਅਦ ਭੀਡ਼ ਨੇ ਸਾਡ਼ ਦਿੱਤਾ ਸੀ, ਨੈਫਡਕ ਨੂੰ ਵੀ ਸਾਲ 2001 ’ਚ ਬੰਦ ਕਰ ਦਿੱਤਾ ਗਿਆ ਸੀ ਤੇ ਉਥੇ ਇਕ ਮਲਟੀਸਟੋਰੀ ਇਮਾਰਤ ਬਣਾ ਦਿੱਤੀ ਗਈ ਹੈ। ਇਸ ਤਰ੍ਹਾਂ ਕੋਸਰ ਸਿਨੇਮਾ ਵੀ ਕਈ ਸਾਲਾਂ ਤੋਂ ਬੰਦ ਪਿਆ ਹੈ। ਬੰਦ ਪਏ ਸਿਨੇਮਾਘਰਾਂ ਦੇ ਮਾਲਕਾਂ ਅਨੁਸਾਰ ਜੇਕਰ ਸਰਕਾਰ ਸਾਨੂੰ ਆਰਥਿਕ ਮਦਦ ਦੇਵੇ ਅਤੇ ਸਿਨੇਮਾਘਰਾਂ ਦੀ ਪੂਰੀ ਸੁਰੱਖਿਆ ਦੀ ਗਾਰੰਟੀ ਦੇਵੇ ਤਾਂ ਅਸੀਂ ਫਿਰ ਸਿਨੇਮਾਘਰਾਂ ਨੂੰ ਚਾਲੂ ਕਰ ਸਕਦੇ ਹਾਂ ਪਰ ਸਰਕਾਰ ਕਿਸੇ ਵੀ ਤਰ੍ਹਾਂ ਦੀ ਮਦਦ ਦੇਣ ਨੂੰ ਤਿਆਰ ਨਹੀਂ ਹੈ।
ਸਫਾਈ ’ਚ ਨੰ. 1 ਖਿਤਾਬ ਮਿਲਣ ਤੋਂ ਬਾਅਦ ਫਿਰ ਸੌਂ ਗਿਆ ਨਿਗਮ
NEXT STORY