ਤਪਾ ਮੰਡੀ (ਸ਼ਾਮ, ਗਰਗ, ਮਾਰਕੰਡਾ) - ਆਵਾ ਬਸਤੀ 'ਚ ਅਗਰਵਾਲ ਘਰਾਣੇ ਨਾਲ ਸੰਬੰਧਿਤ ਕਿਰਾਏ ਦੇ ਮਕਾਨ 'ਚ ਰਹਿੰਦੇ ਪਤੀ-ਪਤਨੀ ਨੇ ਸ਼ੁੱਕਰਵਾਰ ਸ਼ਾਮ 7 ਵਜੇ ਘਰ ਦੀ ਛੱਤ ਨਾਲ ਫਾਹਾ ਲੈ ਲਿਆ। ਜਾਣਕਾਰੀ ਅਨੁਸਾਰ ਨਰੇਸ਼ ਕੁਮਾਰ ਉਰਫ ਭੰਬ ਪੁੱਤਰ ਦੇਸ ਰਾਜ ਅਤੇ ਉਸ ਦੀ ਪਤਨੀ ਨਿਰਮਲਾ ਦੇਵੀ ਉਰਫ ਨਿੱਕੀ ਬੱਸ ਸਟੈਂਡ 'ਤੇ ਚਾਹ ਦਾ ਖੋਖਾ ਲਾ ਕੇ ਗੁਜ਼ਾਰਾ ਕਰ ਰਹੇ ਸਨ, ਆਰਥਿਕ ਤੰਗੀ ਕਾਰਨ ਪ੍ਰੇਸ਼ਾਨ ਰਹਿੰਦੇ ਸੀ, ਜਿਨ੍ਹਾਂ ਸ਼ਾਮ ਨੂੰ ਫਾਹਾ ਲੈ ਲਿਆ। ਡੀ.ਐੱਸ.ਪੀ. ਅੱਛਰੂ ਰਾਮ ਸ਼ਰਮਾ, ਥਾਣਾ ਮੁਖੀ ਰਛਪਾਲ ਸਿੰਘ, ਸਿਟੀ ਇੰਚਾਰਜ ਸੁਖਜਿੰਦਰ ਸਿੰਘ ਦੀ ਅਗਵਾਈ 'ਚ ਪੁਲਸ ਮੌਕੇ 'ਤੇ ਪੁੱਜੀ ਤਾਂ ਨਰੇਸ਼ ਕੁਮਾਰ ਦੀ ਲਾਸ਼ ਲਟਕ ਰਹੀ ਸੀ ਤੇ ਉਸ ਦੀ ਪਤਨੀ ਹੇਠਾਂ ਡਿੱਗੀ ਪਈ ਸੀ ਅਤੇ ਦੋਵਾਂ ਦੀ ਮੌਤ ਹੋ ਚੁੱਕੀ ਸੀ। ਪੁਲਸ ਨੇ ਲਾਸ਼ਾਂ ਕਬਜ਼ੇ 'ਚ ਲੈ ਕੇ ਮ੍ਰਿਤਕ ਦੀ ਜੇਬ ਵਿਚੋਂ ਇਕ ਸੁਸਾਈਡ ਨੋਟ ਬਰਾਮਦ ਕੀਤਾ, ਜਿਸ ਵਿਚ ਉਸ ਨੇ ਇਥੋਂ ਦੀ ਇਕ ਬਸਤੀ ਦੇ ਲੋਕਾਂ 'ਤੇ ਰੁਪਏ ਲੈ ਕੇ ਨਾ ਮੋੜਨ ਦੇ ਦੋਸ਼ ਲਾਏ ਹੋਏ ਹਨ। ਪੁਲਸ ਨੇ ਸੁਸਾਈਡ ਨੋਟ ਵੀ ਕਬਜ਼ੇ 'ਚ ਲੈ ਲਿਆ ਹੈ ਅਤੇ ਲਾਸ਼ਾਂ ਪੋਸਟਮਾਰਟਮ ਲਈ ਬਰਨਾਲਾ ਵਿਖੇ ਭੇਜ ਦਿੱਤੀਆਂ ਹਨ। ਖਬਰ ਲਿਖੇ ਜਾਣ ਤੱਕ ਜਾਂਚ ਚੱਲ ਰਹੀ ਸੀ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਨਰੇਸ਼ ਕੁਮਾਰ ਦੀ ਇਹ ਦੂਜੀ ਪਤਨੀ ਸੀ। ਪਹਿਲੀ ਦੀ ਮੌਤ ਹੋ ਗਈ ਸੀ, ਜਿਸ ਦੇ 2 ਲੜਕੀਆਂ ਅਤੇ ਇਕ ਲੜਕਾ ਸੀ। ਜਦੋਂ ਨਰੇਸ਼ ਕੁਮਾਰ ਨੇ ਦੂਜਾ ਵਿਆਹ ਕਰਵਾਇਆ ਸੀ ਤਾਂ ਲੜਕਾ ਉਸ ਨੂੰ ਛੱਡ ਕੇ ਚਲਾ ਗਿਆ ਸੀ।
ਕਾਂਗਰਸ ਦੇ ਸੁਨੀਲ ਜਾਖੜ ਤੋਂ 50 ਗੁਣਾ ਜ਼ਿਆਦਾ ਅਮੀਰ ਹੈ ਭਾਜਪਾ ਉਮੀਦਵਾਰ ਸਵਰਨ ਸਲਾਰੀਆ, 1137 ਕਰੋੜ ਦੀ ਹੈ ਜਾਇਦਾਦ
NEXT STORY