ਮੋਹਾਲੀ,(ਪਰਦੀਪ)- ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ ਜਿਥੇ ਦੇਸ਼ ਭਰ ਵਿਚ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ ਉਥੇ ਮੋਹਾਲੀ ਜ਼ਿਲੇ ਵਿਚ ਵੀ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ 271 ਤਕ ਪੁੱਜ ਗਿਆ ਹੈ। ਬੇਸ਼ੱਕ ਇਨ੍ਹਾਂ 271 ਮਰੀਜ਼ਾਂ ਵਿਚੋਂ 197 ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ ਅਤੇ ਉਹ ਤੰਦਰੁਸਤ ਹੋ ਕੇ ਆਪੋ ਆਪਣੇ ਘਰ ਹਨ, ਪਰੰਤੂ ਹਾਲੇ ਵੀ ਜ਼ਿਲੇ ਵਿਚ 70 ਪਾਜ਼ੇਟਿਵ ਮਰੀਜ਼ ਜੇਰੇ ਇਲਾਜ ਹਨ। ਜ਼ਿਕਰਯੋਗ ਹੈ ਕਿ ਅੱਜ ਬਲਟਾਣਾ ਦੀ ਇਕ 37 ਸਾਲਾ ਔਰਤ, ਜਦਕਿ ਬਹੇਰਾ ਦਾ 32 ਸਾਲਾ ਵਿਅਕਤੀ, 24 ਸਾਲਾ ਵਿਅਕਤੀ, 33 ਸਾਲਾ ਵਿਅਕਤੀ, 18 ਸਾਲਾ ਲੜਕਾ, 39 ਸਾਲਾ ਵਿਅਕਤੀ, 28-28 ਸਾਲਾਂ ਦੇ ਦੋ ਵਿਅਕਤੀ ਅਤੇ 20 ਸਾਲਾ ਵਿਅਕਤੀ ਇਸੇ ਪਿੰਡ ਦੇ ਨਿਵਾਸੀ ਹੈ। ਸਿਹਤ ਵਿਭਾਗ ਦੇ ਬੁਲਾਰੇ ਅਨੁਸਾਰ ਬੇਹਰਾ ਪਿੰਡ ਦੇ ਇਹ ਸਾਰੇ ਮਰੀਜ਼ ਪਹਿਲਾਂ ਹੀ ਪਾਜ਼ੇਟਿਵ ਆ ਚੁੱਕੇ ਇਕ ਵਿਅਕਤੀ ਦੇ ਸੰਪਰਕ ਵਾਲੇ ਹੀ ਮਰੀਜ਼ ਹਨ। ਜਦਕਿ ਲਾਲੜੂ ਮੰਡੀ ਜ਼ਿਲਾ ਮੋਹਾਲੀ ਦੀ 46 ਸਾਲਾਂ ਦੀ ਔਰਤ ਜੋ ਕਿ ਉਤਰ ਪ੍ਰਦੇਸ਼ ਤੋਂ ਵਾਪਸ ਪਰਤੀ ਸੀ ਵੀ ਪਾਜ਼ੇਟਿਵ ਪਾਈ ਗਈ ਹੈ। ਜਦਕਿ ਮੋਹਾਲੀ ਸ਼ਹਿਰ ਦੇ ਫੇਜ਼ 4 ਨਿਵਾਸੀ ਇਕ 25 ਸਾਲਾ ਲੜਕੇ ਦੇ ਸੈਂਪਲ ਦੀ ਰਿਪੋਰਟ ਵੀ ਪਾਜ਼ੇਟਿਵ ਪਾਈ ਗਈ ਹੈ। ਇਸ ਤੋਂ ਇਲਾਵਾ ਇਕ 55 ਸਾਲਾ ਵਿਅਕਤੀ ਪਿੰਡ ਢਕੌਲੀ ਜ਼ਿਲਾ ਮੋਹਾਲੀ ਦਾ ਹੈ। ਇਸ ਤਰ੍ਹਾਂ ਜ਼ਿਲੇ ਵਿਚ ਅੱਜ ਪਾਜ਼ੇਟਿਵ ਆਏ ਸੈਂਪਲਾਂ ਦੀ ਗਿਣਤੀ 12 ਹੈ ਅਤੇ ਜ਼ਿਲੇ ਵਿਚ ਕੁੱਲ ਗਿਣਤੀ 271 ਹੋ ਗਈ ਹੈ।
ਇਕ ਮਰੀਜ਼ ਨੂੰ ਮਿਲੀ ਹਸਪਤਾਲ ਤੋਂ ਛੁੱਟੀ
ਸਿਹਤ ਵਿਭਾਗ ਦੇ ਬੁਲਾਰੇ ਅਨੁਸਾਰ ਜਿਥੇ ਅੱਜ ਕੁੱਲ 11 ਸੈਂਪਲਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ ਉਥੇ ਇਕ 23 ਸਾਲਾਂ ਦੇ ਲੜਕੇ ਨਿਵਾਸੀ ਖਰੜ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਅਤੇ ਉਹ ਆਪਣੇ ਘਰ ਪਰਤ ਚੁੱਕਾ ਹੈ।
ਕਰਨ ਅਵਤਾਰ ਸਿੰਘ ਬਣੇ ਪੰਜਾਬ ਵਾਟਰ ਰੈਗੂਲੇਸ਼ਨ ਡਿਵੈਲਪਮੈਂਟ ਦੇ ਚੇਅਰਮੈਨ
NEXT STORY