ਲੁਧਿਆਣਾ (ਹਿਤੇਸ਼) : ਮਹਾਨਗਰ ਦੇ ਵੱਖ-ਵੱਖ ਸ਼ਮਸ਼ਾਨਘਾਟਾਂ ’ਚ ਆਉਣ ਵਾਲੇ ਸਮੇਂ ਦੌਰਾਨ ਸੀ. ਐੱਨ. ਜੀ. ‘ਸਸਕਾਰ ਮਸ਼ੀਨਾਂ’ ਲੱਗਣਗੀਆਂ। ਇਹ ਯੋਜਨਾ ਕੋਰੋਨਾ ਕਾਲ ਦੌਰਾਨ ਮ੍ਰਿਤਕਾਂ ਦੇ ਅੰਤਿਮ ਸੰਸਕਾਰ ’ਚ ਆ ਰਹੀ ਮੁਸ਼ਕਲ ਦੇ ਮੱਦੇਨਜ਼ਰ ਬਣਾਈ ਗਈ ਹੈ, ਜਿਸ ਦੇ ਲਈ ਸੀ. ਐੱਮ. ਰਿਲੀਫ਼ ਫੰਡ ’ਚੋਂ ਗ੍ਰਾਂਟ ਮਿਲੇਗੀ। ਉਸ ਮੁਤਾਬਕ ਨਗਰ ਨਿਗਮ ਵੱਲੋਂ ਪ੍ਰਸਤਾਵ ਬਣਾ ਕੇ ਸਰਕਾਰ ਨੂੰ ਭੇਜ ਦਿੱਤਾ ਗਿਆ ਹੈ।
ਇਸ ਲਈ ਕੀਤਾ ਗਿਆ ਯੋਜਨਾ ’ਚ ਬਦਲਾਅ
ਜਾਣਕਾਰੀ ਮੁਤਾਬਕ ਸਰਕਾਰ ਵੱਲੋਂ ਬਿਜਲੀ ਨਾਲ ਚੱਲਣ ਵਾਲੀਆਂ ‘ਸਸਕਾਰ ਮਸ਼ੀਨਾਂ’ ਲਗਾਉਣ ਦੀ ਯੋਜਨਾ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਪਰ ਨਗਰ ਨਿਗਮ ਵੱਲੋਂ ਇਹ ਕਹਿ ਕੇ ਸੀ. ਐੱਨ. ਜੀ. 'ਸਸਕਾਰ ਮਸ਼ੀਨਾਂ' ਲਗਾਉਣ ਦਾ ਪ੍ਰਸਤਾਵ ਬਣਾਇਆ ਗਿਆ ਹੈ ਕਿ ਬਿਜਲੀ ਨਾਲ 'ਸਸਕਾਰ ਮਸ਼ੀਨ' ਲਗਾਉਣ ਲਈ ਬਿਜਲੀ ਦਾ ਕਾਫੀ ਜ਼ਿਆਦਾ ਲੋਡ ਚਾਹੀਦਾ ਹੈ ਅਤੇ ਉਸ ਨੂੰ ਚਲਾਉਣ ’ਤੇ ਵੀ ਕਾਫੀ ਖ਼ਰਚ ਆਉਂਦਾ ਹੈ, ਜਿਸ ਦੇ ਮੁਕਾਬਲੇ ਸੀ. ਐੱਨ. ਜੀ. 'ਸਸਕਾਰ ਮਸ਼ੀਨਾਂ' ਸਥਾਪਿਤ ਕਰਨ ’ਤੇ ਖ਼ਰਚ ਕਾਫੀ ਘੱਟ ਆਉਂਦਾ ਹੈ।
ਲਾਸ਼ ਵਾਹਨ ਦੀ ਵੀ ਹੋਵੇਗੀ ਵਿਵਸਥਾ
ਕੋਰੋਨਾ ਕਾਲ ਦੌਰਾਨ ਮ੍ਰਿਤਕਾਂ ਨੂੰ ਲਿਜਾਣ ’ਚ ਆਉਣ ਵਾਲੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਦੇ ਮੱਦੇਨਜ਼ਰ ਸਰਕਾਰੀ ਤੌਰ ’ਤੇ ਲਾਸ਼ ਵਾਹਨ ਦੀ ਵੀ ਵਿਵਸਥਾ ਹੋਵੇਗੀ।
ਜੇਲ੍ਹ ’ਚ ਹਵਾਲਾਤੀ ਨੂੰ ਦਾਖਲ ਕਰਵਾਉਂਦੇ ਸਮੇਂ ਮੋਬਾਇਲ ਫੋਨ, ਸਿਮ ਸਮੇਤ 60 ਗ੍ਰਾਮ ਅਫੀਮ ਬਰਾਮਦ
NEXT STORY