ਨਥਾਣਾ(ਬੱਜੋਆਣੀਆਂ)-ਪੁਲਸ ਨੇ ਇਕ ਪਤੀ ਦੇ ਕਹਿਣ 'ਤੇ ਪਤਨੀ ਅਤੇ ਉਸ ਦੇ ਪ੍ਰੇਮੀ ਖਿਲਾਫ਼ ਸ਼ਿਕਾਇਤ ਦਰਜ ਕਰ ਲਈ ਹੈ, ਜੋ ਕਿ ਸੋਨਾ ਅਤੇ ਨਕਦੀ ਲੈ ਕੇ ਫਰਾਰ ਹੋ ਗਏ ਹਨ। ਬਲਵੀਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਭੁੱਚੋ ਖੁਰਦ ਨੇ ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਦੱਸਿਆ ਹੈ ਕਿ ਉਸ ਦੀ ਪਤਨੀ ਪ੍ਰਦੀਪ ਕੌਰ ਨੂੰ ਉਸ ਦਾ ਪ੍ਰੇਮੀ ਕਰਤਾਰ ਸਿੰਘ ਵਾਸੀ ਅਲੀਸ਼ੇਰ ਕਲਾਂ ਮਾਨਸਾ ਭਜਾ ਕੇ ਲੈ ਗਿਆ ਹੈ। ਘਰੋਂ ਜਾਂਦੇ ਸਮੇਂ ਉਹ ਸੋਨਾ ਅਤੇ 19,000 ਹਜ਼ਾਰ ਰੁਪਏ ਦੀ ਨਕਦੀ ਵੀ ਨਾਲ ਲੈ ਗਏ ਹਨ। ਇਸ ਮਾਮਲੇ ਵਿਚ ਪੁਲਸ ਨੇ ਪਰਚਾ ਦਰਜ ਕਰ ਲਿਆ ਹੈ ਪਰ ਕੋਈ ਗ੍ਰਿਫਤਾਰੀ ਨਹੀਂ ਕੀਤੀ।
ਬੱਸ ਤੇ ਕਾਰ ਦੀ ਟੱਕਰ 'ਚ 1 ਜ਼ਖ਼ਮੀ
NEXT STORY