ਫਿਰੋਜ਼ਪੁਰ(ਕੁਮਾਰ, ਮਲਹੋਤਰਾ)—ਫਿਰੋਜ਼ਪੁਰ ਸ਼ਹਿਰ ਦੇ ਬਾਸੀਗੇਟ ਦੇ ਬਾਹਰਵਾਰ ਪੁਰਾਣੇ ਝਗੜੇ ਨੂੰ ਲੈ ਕੇ ਮਾਰਕੁੱਟ ਕਰਨ ਅਤੇ ਸੱਟਾਂ ਮਾਰਨ ਦੇ ਦੋਸ਼ ਵਿਚ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਇਕ ਵਿਅਕਤੀ ਅਤੇ ਉਸਦੇ 2 ਅਣਪਛਾਤੇ ਸਾਥੀਆਂ ਖਿਲਾਫ ਕੇਸ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਗੁਰਦੇਵ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਮੁਦੱਈ ਪਰਮਿੰਦਰ ਸਿੰਘ ਪੁੱਤਰ ਹਰਚਰਨ ਸਿੰਘ ਵਾਸੀ ਬਾਂਸੀ ਗੇਟ ਫਿਰੋਜ਼ਪੁਰ ਸ਼ਹਿਰ ਨੇ ਦੋਸ਼ ਲਾਇਆ ਕਿ ਕਥਿਤ ਰੂਪ ਵਿਚ ਕੁਲਬੀਰ ਸਿੰਘ ਤੇ ਉਸ ਦੇ 2 ਅਣਪਛਾਤੇ ਸਾਥੀਆਂ ਨੇ ਉਸ ਦੀ ਮਾਰਕੁੱਟ ਕੀਤੀ। ਦੂਸਰੇ ਪਾਸੇ ਥਾਣਾ ਸਦਰ ਜ਼ੀਰਾ ਦੇ ਏ. ਐੱਸ. ਆਈ. ਬਲਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸ਼ਿਕਾਇਤਕਰਤਾ ਔਰਤ ਬਲਵੀਰ ਕੌਰ ਪਤਨੀ ਬਰਕਤ ਸਿੰਘ ਵਾਸੀ ਬੱਗੀ ਪਤਨੀ ਨੇ ਦੋਸ਼ ਲਾਇਆ ਕਿ ਉਹ ਆਪਣੇ ਪਰਿਵਾਰ ਸਮੇਤ ਗਰੀਬ ਹੋਣ ਕਰ ਕੇ ਪੰਚਾਇਤ ਘਰ ਵਿਚ, ਪੰਚਾਇਤ ਦੀ ਸਹਿਮਤੀ ਨਾਲ ਕਰੀਬ 1 ਸਾਲ ਤੋਂ ਰਹਿ ਰਹੀ ਹੈ ਪਰ ਸਾਬਕਾ ਸਰਪੰਚ ਹਰਪ੍ਰੀਤ ਸਿੰਘ, ਗੁਰਮੀਤ ਸਿੰਘ, ਸੁਖਜਿੰਦਰ ਸਿੰਘ ਨੇ ਪੰਚਾਇਤ ਘਰ ਖਾਲੀ ਕਰਵਾਉਣ ਲਈ ਉਸ ਦੀ ਮਾਰਕੁੱਟ ਕਰ ਕੇ ਜ਼ਖਮੀ ਕਰ ਦਿੱਤਾ, ਸਾਮਾਨ ਦੀ ਭੰਨ-ਤੋੜ ਕੀਤੀ ਅਤੇ ਧਮਕੀਆਂ ਦਿੱਤੀਆਂ। ਸਰਹੱਦੀ ਪਿੰਡ ਮੇਘਾ ਪੰਜ ਗਰਾਈਂ ਹਿਠਾੜ ਵਿਖੇ ਇਕ ਜ਼ਮੀਨੀ ਵਿਵਾਦ ਨੂੰ ਲੈ ਕੇ ਕੁਝ ਦਿਨ ਪਹਿਲਾਂ ਹੋਏ ਇਕ ਝਗੜੇ ਵਿਚ ਜ਼ਖ਼ਮੀ ਜੰਬਰ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਜਾਣ ਦਾ ਸਮਾਚਾਰ ਹੈ ਅਤੇ ਪੁਲਸ ਨੇ ਦਰਜ ਪਰਚੇ ਵਿਚ ਵਾਧਾ ਕਰਦੇ ਹੋਏ ਕਥਿਤ ਦੋਸ਼ੀਆਂ ਵਿਰੁੱਧ ਧਾਰਾ 302 ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਪ੍ਰੇਮ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਕਮਰੇ ਵਾਲਾ ਜਲਾਲਾਬਾਦ ਨੇ ਦੱਸਿਆ ਕਿ ਮੇਰੀ ਅਤੇ ਮੇਰੇ ਭਰਾ ਜੰਬਰ ਸਿੰਘ ਤੇ ਅਮਰ ਸਿੰਘ ਵਾਸੀ ਪਿੰਡ ਮੇਘਾ ਪੰਜ ਗਰਾਈਂ ਹਿਠਾੜ ਦੀ ਬਾਰਡਰ ਤਾਰ ਦੇ ਨਜ਼ਦੀਕ 4 ਕਿੱਲੇ 5 ਕਨਾਲਾਂ ਜ਼ਮੀਨ ਹੈ ਜੋ ਸਾਡੇ ਵੱਲੋਂ ਨਿਸ਼ਾਨਦੇਹੀ ਕਰਵਾਉਣ 'ਤੇ 5 ਕਨਾਲਾਂ ਜ਼ਮੀਨ ਦੌਲਤ ਸਿੰਘ ਵੱਲੋਂ ਲੈਣੀ ਆਈ ਸੀ ਜੋ ਕਿ ਖਾਲੀ ਪਈ ਸੀ ਅਤੇ ਜਿਸ ਨੂੰ ਅਸੀਂ ਅਜੇ ਵਾਹ ਕੇ ਕਣਕ ਬੀਜਣੀ ਸੀ ਕਿ ਬੀਤੀ 16 ਨਵੰਬਰ ਨੂੰ ਸ਼ਾਮ ਕਰੀਬ 5 ਵਜੇ ਜਦੋਂ ਅਸੀਂ ਤਿੰਨੇ ਭਰਾ ਖੇਤ ਵਿਚ ਬੋਰ ਕਰ ਰਹੇ ਸੀ ਤਾਂ ਬਹਾਲ ਸਿੰਘ, ਮੱਲ ਸਿੰਘ, ਲਾਲ ਸਿੰਘ ਪੁੱਤਰਾਨ ਬਹਾਦਰ ਸਿੰਘ, ਦੌਲਤ ਸਿੰਘ ਪੁੱਤਰ ਨਾਦਰ ਸਿੰਘ, ਚਰਨਜੀਤ ਸਿੰਘ ਪੁੱਤਰ ਬਹਾਲ ਸਿੰਘ, ਬਲਦੇਵ ਸਿੰਘ ਪੁੱਤਰ ਹੰਸਾ ਸਿੰਘ, ਬਗੀਚਾ ਸਿੰਘ ਪੁੱਤਰ ਫੌਜਾ ਸਿੰਘ ਵਾਸੀਅਨ ਝੁੱਗੇ ਸੰਤਾ ਸਿੰਘ ਵਾਲੇ (ਛਾਂਗਾ ਰਾਏ ਉਤਾੜ) ਸਮੇਤ ਚਾਰ ਅਣਪਛਾਤੇ ਵਿਅਕਤੀਆਂ ਨੇ ਹਥਿਆਰਾਂ ਸਮੇਤ ਸਾਡੀ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰਨਾ ਚਾਹਿਆ ਅਤੇ ਜਦੋਂ ਅਸੀਂ ਉਕਤ ਵਿਅਕਤੀਆਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉੁਕਤ ਵਿਅਕਤੀ ਸਾਡੇ ਗਲ ਪੈ ਗਏ ਤੇ ਲੜਾਈ ਦੌਰਾਨ ਮੇਰੇ ਭਰਾ ਜੰਬਰ ਸਿੰਘ ਨੂੰ ਸਿਰ 'ਤੇ ਗੰਭੀਰ ਸੱਟ ਲੱਗ ਗਈ। ਜਿਸ ਨੂੰ ਦੇਖ ਕੇ ਇਹ ਵਿਅਕਤੀ ਮੌਕੇ 'ਤੋਂ ਫਰਾਰ ਹੋ ਗਏ ਸਨ।
ਮਾਮਲਾ ਲੱਖਾਂ ਰੁਪਏ ਬਿੱਲ ਨਾ ਭਰਨ ਦਾ : ਬਿਜਲੀ ਵਿਭਾਗ ਨੇ ਡੰਗਰਖੇੜਾ ਵਾਟਰ ਵਰਕਸ ਦਾ ਕੱਟਿਆ ਕੁਨੈਕਸ਼ਨ
NEXT STORY