Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, MAR 10, 2026

    6:29:51 PM

  • employees and pensioners will get cashless treatment in 4 hospitals in punjab

    ਹਰਿਆਣਾ ਦੇ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ...

  • temperature will again after march 14

    ਪੰਜਾਬ ਦੇ ਕਈ ਇਲਾਕਿਆਂ 'ਚ ਛਾਏ ਬੱਦਲ, 14 ਮਾਰਚ ਤੋਂ...

  • trump ready for talks with iran

    Trump ਦੇ ਮੁੜ ਬਦਲੇ ਸੁਰ, ਬੋਲੇ-ਈਰਾਨ ਨਾਲ ਗੱਲਬਾਤ...

  • iran s official threatens trump

    ਕਿਤੇ ਤੁਹਾਡਾ ਹੀ ਨਾ ਹੋ ਜਾਵੇ ਖਾਤਮਾ : ਈਰਾਨੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ‘ਫ਼ਸਲ ਦੀ ਵਾਢੀ ਲਈ ਮੋਰਚਿਆਂ ’ਤੇ ਡਟੇ ਕਿਸਾਨਾਂ ਨੂੰ ਮਿਲਿਆ ‘ਸਮਾਜਿਕ ਸਹਿਯੋਗ’

PUNJAB News Punjabi(ਪੰਜਾਬ)

‘ਫ਼ਸਲ ਦੀ ਵਾਢੀ ਲਈ ਮੋਰਚਿਆਂ ’ਤੇ ਡਟੇ ਕਿਸਾਨਾਂ ਨੂੰ ਮਿਲਿਆ ‘ਸਮਾਜਿਕ ਸਹਿਯੋਗ’

  • Edited By Rajwinder Kaur,
  • Updated: 19 Nov, 2020 10:04 AM
Jalandhar
crops  harvests  fronts  farmers  social support
  • Share
    • Facebook
    • Tumblr
    • Linkedin
    • Twitter
  • Comment

ਚੰਡੀਗੜ੍ਹ (ਰਮਨਜੀਤ) - ਕੇਂਦਰ ਸਰਕਾਰ ਵਲੋਂ ਤਾਲਾਬੰਦੀ ਦੌਰਾਨ ਲਿਆਂਦੇ ਗਏ ਖੇਤੀ ਆਰਡੀਨੈਂਸਾਂ, ਜੋ ਬਾਅਦ ਵਿਚ ਕਾਨੂੰਨਾਂ ਦਾ ਰੂਪ ਲੈ ਚੁੱਕੇ ਹਨ, ਖਿਲਾਫ਼ ਹਾਲਾਂਕਿ ਵਿਰੋਧ ਤਾਲਾਬੰਦੀ ਦੌਰਾਨ ਹੀ ਸ਼ੁਰੂ ਹੋ ਗਿਆ ਸੀ ਪਰ ਪੰਜਾਬ ਦੇ ਕਿਸਾਨ ਸੰਗਠਨਾਂ ਨੇ ਇਕ ਮੰਚ ’ਤੇ ਇਕੱਠੇ ਹੋ ਕੇ 1 ਅਕਤੂਬਰ ਤੋਂ ਪੱਕੇ ਮੋਰਚੇ ਲਾਉਣ ਅਤੇ ਧਰਨੇ-ਪ੍ਰਦਰਸ਼ਨਾਂ ਦਾ ਐਲਾਨ ਕੀਤਾ। 19 ਨਵੰਬਰ ਨੂੰ ‘ਕਿਸਾਨ ਅੰਦੋਲਨ’ ਨੂੰ 50 ਦਿਨ ਹੋ ਜਾਣਗੇ। ਇਹ ਅੰਦੋਲਨ ਪਿਛਲੇ ਕੁਝ ਦਹਾਕਿਆਂ ਵਿਚ ਕਿਸਾਨਾਂ ਵਲੋਂ ਚਲਾਏ ਗਏ ਸਭ ਤੋਂ ਲੰਬੇ ਸੰਘਰਸ਼ਾਂ ਵਿਚ ਸ਼ਾਮਲ ਹੋ ਚੁੱਕਿਆ ਹੈ, ਜਿਸ ਤਰ੍ਹਾਂ ਕਿਸਾਨ ਸੰਗਠਨਾਂ ਅਤੇ ਕੇਂਦਰ ਸਰਕਾਰ ਦੇ ਤੇਵਰ ਹਨ, ਸੰਭਾਵਨਾ ਹੈ ਕਿ ਇਹ ਹੋਰ ਲੰਬਾ ਖਿੱਚਿਆ ਜਾਵੇ।

ਪੰਜਾਬ ਵਿਚ ਸੰਗਠਿਤ ਹੋ ਕੇ ਸ਼ੁਰੂ ਕੀਤੇ ਗਏ ਇਸ ਅੰਦੋਲਨ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦੇ ਬਾਵਜੂਦ ਸਮਾਜਿਕ ਤੌਰ ’ਤੇ ਵੱਡੇ ਪੱਧਰ ’ਤੇ ਸਹਿਯੋਗ ਹਾਸਲ ਹੋਇਆ ਹੈ। ਸੰਗਠਨਾਂ ਵਲੋਂ ਟੋਲ ਪਲਾਜ਼ਿਆਂ ਤੋਂ ਇਲਾਵਾ ਰੇਲਵੇ ਸਟੇਸ਼ਨ ਕੰਪਲੈਕਸਾਂ, ਕਾਰਪੋਰੇਟ ਸੰਸਥਾਨਾਂ ਅਤੇ ਭਾਜਪਾ ਨੇਤਾਵਾਂ ਦੇ ਘਰਾਂ ਦੇ ਬਾਹਰ ਲਾਏ ਪੱਕੇ ਮੋਰਚਿਆਂ ’ਤੇ ‘ਰੋਟੇਸ਼ਨ’ ’ਤੇ ਕਿਸਾਨਾਂ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ। ਸੰਗਠਨਾਂ ਦੇ ਹੋਲਟਾਈਮਰ ਵਰਕਰਾਂ ਵਲੋਂ ਆਲੇ-ਦੁਆਲੇ ਦੇ ਪਿੰਡਾਂ ਦੇ ਕਿਸਾਨਾਂ ਦੀਆਂ ਸੂਚੀਆਂ ਬਣਾ ਕੇ ‘ਧਰਨਾ ਡਿਊਟੀ’ ਦੇ ਦਿਨ ਤੈਅ ਕੀਤੇ ਗਏ ਹਨ। ਨਾਲ ਹੀ ਸਬੰਧਤ ਪ੍ਰਦਰਸ਼ਨਕਾਰੀਆਂ ਲਈ ਲੰਗਰ ਦਾ ਪ੍ਰਬੰਧ ਵੀ ਪਿੰਡਾਂ ਵਲੋਂ ਤੈਅ ਦਿਨਾਂ ’ਤੇ ਕੀਤਾ ਜਾ ਰਿਹਾ ਹੈ। ਇਹੀ ਨਹੀਂ, ਪ੍ਰਦਰਸ਼ਨ ਵਿਚ ਬੈਠਣ ਵਾਲੇ ਕਿਸਾਨਾਂ ਪਿੱਛੇ ਉਨ੍ਹਾਂ ਦੇ ਘਰਾਂ ’ਤੇ ਜ਼ਰੂਰਤ ਮੁਤਾਬਕ ਸੰਗਠਨ ਦੇ ਵਰਕਰ ਮੌਜੂਦ ਰਹਿੰਦੇ ਹਨ। ਝੋਨੇ ਦੀ ਵਾਢੀ ਦੇ ਸੀਜ਼ਨ ਦੌਰਾਨ ਵੀ ਪੱਕੀ ਡਿਊਟੀ ’ਤੇ ਤਾਇਨਾਤ ਰਹੇ ਕਿਸਾਨਾਂ ਦੇ ਖੇਤਾਂ ’ਚੋਂ ਵਾਢੀ ਤੋਂ ਲੈ ਕੇ ਮੰਡੀਆਂ ਤਕ ਫ਼ਸਲ ਪਹੁੰਚਾਉਣ ਵਿਚ ਸਮਾਜਿਕ ਭਾਈਚਾਰੇ ਵਲੋਂ ਪੂਰਾ ਸਹਿਯੋਗ ਦਿੱਤਾ ਗਿਆ ਹੈ।

ਕਿਸਾਨ ਜੱਥੇਬੰਦੀ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੂੰ ਚਾਹ-ਨਾਸ਼ਤਾ ਅਤੇ ਰੋਟੀ ਦੀ ਵਿਵਸਥਾ ਆਪਣੇ-ਆਪ ਪਿੰਡ ਵਾਲੇ ਕਰ ਰਹੇ ਹਨ। ਟੈਂਟ ਅਤੇ ਹੋਰ ਸਾਜ਼ੋ-ਸਾਮਾਨ ਦੀ ਵਿਵਸਥਾ ਸਬੰਧਤ ਸੰਗਠਨ ਦੇ ਸਥਾਨਕ ਯੂਨਿਟ ਕਰ ਰਹੇ ਹਨ। ਸੰਗਠਨਾਂ ਨੂੰ ਪਿੰਡਾਂ ਤੋਂ ਹਰ 6 ਮਹੀਨਿਆਂ ’ਤੇ (ਫ਼ਸਲਾਂ ਦੇ ਵਿਕਣ ’ਤੇ) ਚੰਦਾ ਮਿਲਦਾ ਹੈ, ਜਿਸ ਨੂੰ ਇਸ ਕੰਮ ਲਈ ਇਸਤੇਮਾਲ ਕੀਤਾ ਜਾਂਦਾ ਹੈ। ਉਥੇ ਹੀ, ਅੰਦੋਲਨ ਦਾ ਮਹੱਤਵ ਵੇਖਦੇ ਹੋਏ ਕਈ ਐੱਨ. ਆਰ. ਆਈਜ਼ ਨੇ ਵੀ ਫੰਡ ਭਿਜਵਾਇਆ ਹੈ। ਕੁਝ ਸਥਾਨਕ ਯੂਨਿਟਾਂ ਨੇ ਸੰਘਰਸ਼ ਦੀ ਸ਼ੁਰੂਆਤ ਲਈ ਖਰਚਾ ਵਿਆਜ ’ਤੇ ਪੈਸੇ ਚੁੱਕ ਕੇ ਵੀ ਕੀਤਾ ਸੀ ਪਰ ਲੋਕਾਂ ਦੇ ਸਹਿਯੋਗ ਨਾਲ ਉਹ ਵਾਪਸ ਕਰ ਦਿੱਤਾ ਗਿਆ ਹੈ ਅਤੇ ਸੰਘਰਸ਼ ਬਾਦਸਤੂਰ ਜਾਰੀ ਹੈ।

ਰਾਜਨੀਤਕ ਪਾਰਟੀਆਂ ਲਈ ‘ਗਲੇ ਦੀ ਹੱਡੀ’ ਬਣਿਆ ਅੰਦੋਲਨ
ਪੰਜਾਬ ਦੀ ਰਾਜਨੀਤੀ ਲਈ ਕਿਸਾਨ ਬਹੁਤ ਵੱਡਾ ਮੁੱਦਾ ਹਨ। ਇਹੀ ਕਾਰਨ ਹੈ ਕਿ ਦੋਵੇਂ ਮੁੱਖ ਰਾਜਨੀਤਕ ਪਾਰਟੀਆਂ ਸੱਤਾਧਿਰ ਕਾਂਗਰਸ ਅਤੇ ਅਕਾਲੀ ਦਲ ਨੇ ਖੁਦ ਨੂੰ ਕਿਸਾਨਾਂ ਨਾਲ ਖੜ੍ਹਾ ਵਿਖਾਉਣ ਲਈ ਹਰਸੰਭਵ ਯਤਨ ਕੀਤਾ। ਨਾ ਸਿਰਫ਼ ਰੈਲੀਆਂ-ਮਾਰਚ ਕਰ ਕੇ ਮੰਗਾਂ ਦਾ ਸਮਰਥਨ ਕਰ ਕੇ ਕੇਂਦਰ ਦੀ ਨਿੰਦਾ ਕੀਤੀ, ਸਗੋਂ ‘ਕੁਰਬਾਨੀਆਂ’ ਦੇ ਦਾਅਵੇ ਵੀ ਕੀਤੇ। ਆਮ ਆਦਮੀ ਪਾਰਟੀ ਨੇ ਵਰਕਰਾਂ ਨੂੰ ਕਿਸਾਨ ਪ੍ਰਦਰਸ਼ਨਾਂ ਵਿਚ ਸ਼ਾਮਲ ਹੋਣ ਦਾ ਬਿਆਨ ਜਾਰੀ ਕਰ ਕੇ ਹੱਲਾਸ਼ੇਰੀ ਦਿੱਤੀ, ਜਦੋਂਕਿ ਭਾਜਪਾ ਲਗਾਤਾਰ ਕਿਸਾਨਾਂ ਦੇ ਨਿਸ਼ਾਨੇ ’ਤੇ ਚੱਲੀ ਆ ਰਹੀ ਹੈ। ਅੰਦੋਲਨ ਦੇ ਲੰਬਾ ਖਿੱਚਣ ਨਾਲ ਹੁਣ ਉਨ੍ਹਾਂ ਰਾਜਨੀਤਕ ਪਾਰਟੀਆਂ ਦੇ ਮੱਥੇ ’ਤੇ ਵੀ ਪਸੀਨਾ ਆਉਣ ਲੱਗਾ ਹੈ, ਜੋ ਇਸ ਨੂੰ ਆਪਣੇ ਫ਼ਾਇਦੇ ਦੇ ਤੌਰ ’ਤੇ ਵੇਖ ਰਹੇ ਸਨ, ਕਿਉਂਕਿ ਰੇਲ ਆਵਾਜਾਈ ਰੁਕਣ ਕਾਰਨ ਜੋ ਸਥਿਤੀ ਬਣ ਰਹੀ ਹੈ, ਉਸ ਤੋਂ ਸ਼ਹਿਰੀ, ਖਾਸ ਕਰ ਕੇ ਉਦਯੋਗਾਂ ਨਾਲ ਸਿੱਧੇ-ਅਸਿੱਧੇ ਤੌਰ ’ਤੇ ਜੁੜਿਆ ਵੋਟ ਬੈਂਕ ਨਾਰਾਜ਼ ਹੋ ਰਿਹਾ ਹੈ। ਰਾਜਨੀਤਕ ਪਾਰਟੀਆਂ ਹੁਣ ਸਥਿਤੀ ਨੂੰ ਬੈਲੇਂਸ ਕਰਨ ਲਈ ਜ਼ੋਰ ਆਜਮਾਇਸ਼ ਕਰ ਰਹੀਆਂ ਹਨ ਅਤੇ ਪਿਛਲੇ 2 ਹਫ਼ਤਿਆਂ ਦੌਰਾਨ ਦਿੱਲੀ ਵਿਚ ਵੱਖ-ਵੱਖ ਰਾਜਨੇਤਾਵਾਂ ਨਾਲ ਕੀਤੀਆਂ ਗਈਆਂ ਮੁਲਾਕਾਤਾਂ ਇਸ ਦੀ ਕਵਾਇਦ ਸੀ।

ਫ਼ਸਿਆ ਅਨਾਜ ਦਾ ਪੁਰਾਣਾ ਸਟਾਕ, ਗੁਦਾਮ ਫ਼ੁਲ
ਪੰਜਾਬ ਵਿਚ ਸੈਂਟਰ ਪੂਲ ਦੇ ਅਨਾਜ ਦਾ 136.1 ਲੱਖ ਮੀਟਰਿਕ ਟਨ ਸਟਾਕ ਪਿਆ ਹੈ। ਨਾਲ ਹੀ 19 ਲੱਖ ਮੀਟਰਿਕ ਟਨ ਚਾਵਲ ਅਤੇ 16 ਲੱਖ ਮੀਟਰਿਕ ਟਨ ਕਣਕ ਅਜਿਹੇ ਸਟਾਕ ਦਾ ਹੈ, ਜੋ ਹਰ ਹਾਲ ਵਿਚ ਭੇਜਿਆ ਜਾਣਾ ਹੈ। ਉਤੋਂ ਪ੍ਰੇਸ਼ਾਨੀ ਇਹ ਹੈ ਕਿ ਝੋਨੇ ਦੇ ਤਾਜ਼ਾ ਸੀਜਨ ਦੌਰਾਨ ਖ਼ਰੀਦੇ 135 ਲੱਖ ਮੀਟਰਿਕ ਟਨ ਅਨਾਜ ਦਾ ਨਵਾਂ ਸਟਾਕ ਵੀ ਆ ਗਿਆ ਹੈ। ਰੇਲ ਆਵਾਜਾਈ ਸ਼ੁਰੂ ਨਾ ਹੋਣ ਨਾਲ ਸਟੋਰੇਜ ਕਪੈਸਿਟੀ ’ਤੇ ਕਾਫ਼ੀ ਬੋਝ ਪੈ ਗਿਆ ਹੈ। ਸਥਿਤੀ ਇਸ ਤਰ੍ਹਾਂ ਬਣੀ ਰਹੀ ਤਾਂ ਅਨਾਜ ਮੌਸਮ ਦੀ ਮਾਰ ਨਾਲ ਖ਼ਰਾਬ ਹੋਣ ਦਾ ਖ਼ਤਰਾ ਵਧ ਜਾਵੇਗਾ।

ਰੇਲ ਰੋਕਾਂ ਖੋਲ੍ਹੀਆਂ, ਦੋ ਦਿਨ ਚਲਾ ਕੇ ਫਿਰ ਬੰਦ ਕੀਤੀਆਂ ਰੇਲਵੇ ਨੇ ਗੱਡੀਆਂ
‘ਕਿਸਾਨ ਅੰਦੋਲਨ’ ਦੌਰਾਨ ਰੋਕੀ ਗਈ ਰੇਲ ਆਵਾਜਾਈ ਅਤੇ ਬਾਅਦ ਵਿਚ ਕਿਸਾਨਾਂ ਵਲੋਂ ਟ੍ਰੈਕ ਖਾਲੀ ਕਰਨ ਦੇ ਬਾਵਜੂਦ ਕੇਂਦਰ ਵਲੋਂ ਰੇਲਾਂ ਨਾ ਚਲਾਉਣ ਨਾਲ ਪੰਜਾਬ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚ ਰਿਹਾ ਹੈ। ਇੰਡਸਟਰੀ ਨੂੰ ਕੱਚਾ ਮਾਲ ਮਿਲਣ ਵਿਚ ਅਤੇ ਉਤਪਾਦਾਂ ਨੂੰ ਬਾਹਰ ਭੇਜਣ ਵਿਚ ਪਰੇਸ਼ਾਨੀ ਹੋ ਰਹੀ ਹੈ।

ਕਿਸਾਨ ਸੰਗਠਨਾਂ ਨੇ 24 ਸਤੰਬਰ ਨੂੰ ਇਕ ਦਿਨ ਲਈ ‘ਰੇਲ ਰੋਕੋ’ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ 1 ਤੋਂ 5 ਅਕਤੂਬਰ ਤਕ 5 ਦਿਨਾਂ ਲਈ ਸਾਰੀਆਂ ਗੱਡੀਆਂ ਲਈ ਆਵਾਜਾਈ ਬੰਦ ਰੱਖੀ ਗਈ। ਫਿਰ 6 ਅਕਤੂਬਰ ਨੂੰ ਸਿਰਫ ਮਾਲ ਗੱਡੀਆਂ ਨੂੰ ਚਲਾਉਣ ਲਈ ਸਹਿਮਤੀ ਦਿੱਤੀ। ਰੇਲਵੇ ਨੇ 6 ਅਤੇ 7 ਅਕਤੂਬਰ ਨੂੰ ਦੋ ਦਿਨ ’ਚ 176 ਮਾਲ ਗੱਡੀਆਂ ਦੀ ਆਵਾਜਾਈ ਕੀਤੀ ਪਰ ਰੇਲਵੇ ਬੋਰਡ ਨੇ ਆਵਾਜਾਈ ਬੰਦ ਕਰ ਦਿੱਤੀ, ਜੋ ਜਾਰੀ ਹੈ। ਇਸ ਤੋਂ ਨਾ ਸਿਰਫ਼ ਕੋਲੇ ਦੀ ਕਮੀ ਕਾਰਨ ਬਿਜਲੀ ਸੰਕਟ ਡੂੰਘਾ ਹੋਇਆ ਸਗੋਂ ਤਾਲਾਬੰਦੀ ਦੀ ਮਾਰ ਝੱਲ ਰਹੀ ਇੰਡਸਟਰੀ ਨੂੰ ਵੀ ਵੱਡਾ ਝਟਕਾ ਲੱਗਾ ਹੈ। ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਕਹਿੰਦੇ ਹਨ ਕਿ ਇਕੱਲੇ ਲੁਧਿਆਣਾ ਅਤੇ ਜਲੰਧਰ ਦੀ ਟੈਕਸਟਾਈਲ, ਸਪੋਟਰਸ, ਹੈਂਡਟੂਲਸ ਅਤੇ ਹੋਰ ਇੰਡਸਟਰੀ ਨੂੰ 22 ਹਜ਼ਾਰ ਕਰੋੜ ਦੇ ਨੁਕਸਾਨ ਦਾ ਅੰਦਾਜ਼ਾ ਲਾਇਆ ਗਿਆ ਹੈ। ਆਲਮ ਇਹ ਹੈ ਕਿ ਨਾ ਸਿਰਫ਼ ਵੱਡੇ, ਸਗੋਂ ਦਰਮਿਆਨੇ ਅਤੇ ਛੋਟੇ ਪੱਧਰ ਦੇ ਉਦਯੋਗ ਪ੍ਰਭਾਵਿਤ ਹੋਣ ਲੱਗੇ ਹਨ। ਕਾਰੀਗਰਾਂ, ਟਰਾਂਸਪੋਰਟਰਾਂ ਅਤੇ ਹੋਰ ਸਹਾਇਕ ਧੰਦਿਆਂ ’ਤੇ ਵੀ ਉਲਟ ਪ੍ਰਭਾਵ ਪੈਣ ਲੱਗਾ ਹੈ।

  • Crops
  • Harvests
  • Fronts
  • Farmers
  • Social Support
  • ਫ਼ਸਲ
  • ਵਾਢੀ
  • ਮੋਰਚਿਆਂ
  • ਕਿਸਾਨਾਂ
  • ਸਮਾਜਿਕ ਸਹਿਯੋਗ

ਨਵ-ਵਿਆਹੁਤਾ ਨੂੰ ਅਗਵਾ ਕਰਨ ਦੇ ਦੋਸ਼ 'ਚ ਇਕ ਜਨਾਨੀ ਕਾਬੂ, 6 ਫਰਾਰ

NEXT STORY

Stories You May Like

  • beaten case
    ਔਰਤ ਤੇ ਉਸ ਦੇ ਪਤੀ ਦੀ ਕੁੱਟਮਾਰ ਕਰਕੇ ਮਿਰਚਾ ਦੀ ਫ਼ਸਲ ਵਾਹੀ, 13 ਖ਼ਿਲਾਫ਼ ਮਾਮਲਾ ਦਰਜ
  • farmers  madhya pradesh government  agriculture minister
    ਕਿਸਾਨਾਂ ਦੀ ਹੋਈ ਬੱਲੇ-ਬੱਲੇ ! 27,746 ਕਰੋੜ ਦੀਆਂ ਯੋਜਨਾਵਾਂ ਨੂੰ MP ਸਰਕਾਰ ਨੇ ਦਿੱਤੀ ਮਨਜ਼ੂਰੀ
  • 22nd installment of pm kisan will be available on this date
    ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ: ਇਸ ਤਾਰੀਖ਼ ਨੂੰ ਖ਼ਾਤੇ ਚ ਆਵੇਗੀ PM-ਕਿਸਾਨ ਦੀ 22ਵੀਂ ਕਿਸ਼ਤ
  • singh sabhas have always provided invaluable support to dsgmc
    ਪੰਥ ਦੇ ਇਤਿਹਾਸਕ ਦਿਹਾੜੇ ਮਨਾਉਣ ਲਈ ਸਿੰਘ ਸਭਾਵਾਂ ਨੇ ਹਮੇਸ਼ਾਂ DSGMC ਨੂੰ ਵਡਮੁੱਲਾ ਸਹਿਯੋਗ ਦਿੱਤਾ: ਕਾਲਕਾ, ਕਾਹਲੋਂ
  • sukhpal khaira said aap government looted crores rupees selling potatoes
    'ਆਪ' ਸਰਕਾਰ ਨੇ ਕਿਸਾਨਾਂ ਨਾਲ ਕੀਤੀ ਕਰੋੜਾਂ ਰੁਪਏ ਦੀ ਲੁੱਟ: ਸੁਖਪਾਲ ਖਹਿਰਾ
  • farmers stage protest against japnoor travels agent in jalandhar
    ਜਲੰਧਰ ਵਿਖੇ ਜਪਨੂਰ ਟ੍ਰੈਵਲ ਏਜੰਟ ਵੱਲੋਂ 45 ਲੱਖ ਦੀ ਠੱਗੀ, ਕਿਸਾਨਾਂ ਨੇ ਦਫ਼ਤਰ ਬਾਹਰ ਲਾਇਆ ਧਰਨਾ
  • heat has changed the color of crops
    ਪੰਜਾਬ ਦੇ ਕਿਸਾਨਾਂ ਲਈ ਖਤਰੇ ਦੀ ਘੰਟੀ, ਗਰਮੀ ਨੇ ਬਦਲਿਆ ਫਸਲਾਂ ਦਾ ਰੰਗ, ਮਾਹਿਰਾਂ ਨੇ ਦਿੱਤੀ ਸਲਾਹ
  • aquarius people will be focused on religious and social activities
    ਕੁੰਭ ਰਾਸ਼ੀ ਵਾਲਿਆਂ ਦਾ ਧਾਰਮਿਕ ਤੇ ਸਮਾਜਿਕ ਕੰਮਾਂ ’ਚ ਧਿਆਨ ਲੱਗੇਗਾ, ਤੁਸੀਂ ਵੀ ਦੇਖੋ ਆਪਣੀ ਰਾਸ਼ੀ
  • temperature will again after march 14
    ਪੰਜਾਬ ਦੇ ਕਈ ਇਲਾਕਿਆਂ 'ਚ ਛਾਏ ਬੱਦਲ, 14 ਮਾਰਚ ਤੋਂ ਬਾਅਦ ਫਿਰ ਡਿੱਗੇਗਾ ਤਾਪਮਾਨ,...
  • you tuber nancy grewals mother big statement
    ਨੈਂਸੀ ਗਰੇਵਾਲ ਦੇ ਕਤਲ ਮਗਰੋਂ ਸਦਮੇ 'ਚ ਮਾਂ, ਲਾਈਵ ਆ ਕੇ ਕਹੀਆਂ ਵੱਡੀਆਂ ਗੱਲਾਂ
  • leader wandering for justice  warns of fast to death
    ਆਪਣੀ ਹੀ ਸਰਕਾਰ ’ਚ ਇਨਸਾਫ਼ ਲਈ ਭਟਕ ਰਿਹਾ ਆਗੂ, ਮਰਨ ਵਰਤ ਦੀ ਦਿੱਤੀ ਚਿਤਾਵਨੀ
  • 3 eye examination machines installed in the hospital located at divyang ashram
    ਦਿਵਿਆਂਗ ਆਸ਼ਰਮ ਸਥਿਤ ਹਸਪਤਾਲ ’ਚ ਲੱਗੀਆਂ 3 ਅਤਿ-ਆਧੁਨਿਕ ਅੱਖਾਂ ਦੀ ਜਾਂਚ ਵਾਲੀਆਂ...
  • national highway jammed punjab
    ਜਾਮ ਹੋ ਗਿਆ ਪੰਜਾਬ ਦਾ ਇਹ ਨੈਸ਼ਨਲ ਹਾਈਵੇ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ...
  • employees protest against punjab government
    ਪੰਜਾਬ ਸਰਕਾਰ ਖ਼ਿਲਾਫ਼ ਕਰਮਚਾਰੀਆਂ ਦਾ ਪ੍ਰਦਰਸ਼ਨ, ਸਰਕਾਰੀ ਵਿਭਾਗਾਂ ਦਾ ਕੰਮਕਾਜ...
  • sushil kumar rinku statement
    ਪੰਜਾਬ ਦੀ ਸਿਆਸਤ ਲਈ ਮੋਗਾ ਦੀ ਰੈਲੀ ਮਹੱਤਵਪੂਰਨ ਸਾਬਿਤ ਹੋਵੇਗੀ : ਸੁਸ਼ੀਲ ਰਿੰਕੂ
  • trains continue to arrive late
    ਅੰਮ੍ਰਿਤਸਰ ਸਪੈਸ਼ਲ 10 ਘੰਟੇ ਲੇਟ, ਵੈਸ਼ਨੋ ਦੇਵੀ ਸਪੈਸ਼ਲ, ਮਾਲਵਾ, ਆਮਰਪਾਲੀ ਤੇ...
Trending
Ek Nazar
hulk one of 23 players sent off in mass brawl in brazil final

ਫੁੱਟਬਾਲ ਮੈਦਾਨ 'ਤੇ ਖੂਨੀ ਜੰਗ! ਚਲਦੇ ਮੈਚ 'ਚ ਆਪਸ 'ਚ ਭਿੜੇ ਖਿਡਾਰੀ, ਚੱਲੇ...

famous bollywood actor became father at the age of 49

ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਬਣੇ ਪਿਤਾ, ਪਤਨੀ ਨੇ ਧੀ ਨੂੰ ਦਿੱਤਾ ਜਨਮ

lpg cylinder truck theft 524 cylinders

LPG ਦੀ ਕਿੱਲਤ ਦਰਮਿਆਨ 524 ਸਿਲੰਡਰਾਂ ਨਾਲ ਭਰਿਆ ਟਰੱਕ ਚੋਰੀ

women fight train video viral

Train 'ਚ ਭਿੜੀਆਂ ਦੋ ਔਰਤਾਂ! ਇੱਕ-ਦੂਜੀ ਦੇ ਪੁੱਟੇ ਵਾਲ, ਕੱਢੀਆਂ ਗਾਲ੍ਹਾਂ,...

bsf kills pakistani smuggler on punjab border

ਪੰਜਾਬ ਦੀ ਸਰਹੱਦ ‘ਤੇ BSF ਵੱਲੋਂ ਇਕ ਪਾਕਿਸਤਾਨੀ ਤਸਕਰ ਢੇਰ

father 7th marriage son police station

1, 2, 3 ਨਹੀਂ..7ਵਾਂ ਵਿਆਹ ਕਰਵਾਉਣ ਦੀ ਤਿਆਰੀ 'ਚ ਪਿਓ, ਥਾਣੇ ਪੁੱਜਾ ਪੁੱਤ,...

actor roy choudhury cardiac arrest in his sleep at his south kolkata residence

ਦਿੱਗਜ ਅਦਾਕਾਰ ਨੇ ਛੱਡੀ ਦੁਨੀਆ, ਸੁੱਤੇ ਪਏ ਨੂੰ ਪਾਇਆ ਮੌਤ ਨੇ ਘੇਰਾ, ਬੰਗਾਲੀ...

women accounts 1000 rupees

69 ਲੱਖ ਔਰਤਾਂ ਦੇ ਖਾਤਿਆਂ 'ਚ ਆਏ 1000-1000 ਰੁਪਏ, ਇਸ ਸੂਬੇ ਦੇ CM ਦਾ ਵੱਡਾ...

wife of ex ipl cricketer files fresh dowry harassment complaint

'ਮੇਰੇ ਸਾਹਮਣੇ ਹੀ ਕਈ ਕੁੜੀਆਂ ਨਾਲ..!' ਭਾਰਤੀ ਕ੍ਰਿਕਟਰ ਅਮਿਤ ਮਿਸ਼ਰਾ 'ਤੇ ਮਾਡਲ...

hotels will be closed from tomorrow

ਬੈਂਗਲੁਰੂ : ਭਲਕੇ ਤੋਂ ਬੰਦ ਰਹਿਣਗੇ ਸਾਰੇ ਹੋਟਲ-ਰੈਸਟੋਰੈਂਟ! ਇਸ ਕਾਰਨ ਲਿਆ ਵੱਡਾ...

10 pakistan cricketer

ਪਾਕਿਸਤਾਨ ਦੇ 10 ਖਿਡਾਰੀ 'ਲਾਪਤਾ'! ਦਿੱਗਜ ਕ੍ਰਿਕਟਰ ਨੇ PCB 'ਤੇ ਚੁੱਕੇ ਵੱਡੇ...

hardik pandya and mahieka sharma celebration video

ਹੱਦ ਹੋ ਗਈ! ਮੈਚ ਮੁਕਦੇ ਹੀ ਸਹੇਲੀ ਨਾਲ ਮੈਦਾਨ 'ਚ ਰੋਮਾਂਟਿਕ ਹੋ ਗਏ ਹਾਰਦਿਕ...

new head coach announced as soon as t20 world cup ends

T20 World Cup ਖਤਮ ਹੁੰਦੇ ਹੀ ਹੋ ਗਿਆ ਨਵੇਂ ਹੈੱਡ ਕੋਚ ਦਾ ਐਲਾਨ !

4 zodiac signs get angry the most

ਸਭ ਤੋਂ ਜ਼ਿਆਦਾ ਗੁੱਸੇ ਵਾਲੀਆਂ ਨੇ ਇਹ 4 ਰਾਸ਼ੀਆਂ, ਮਿੰਟਾਂ 'ਚ ਚੜਦੈ ਪਾਰਾ

married woman ra ped on the pretext of showing pg

PG ਦਿਖਾਉਣ ਦੇ ਬਹਾਨੇ ਵਿਆਹੁਤਾ ਔਰਤ ਨੂੰ ਪਹਿਲਾਂ ਪਿਆਈ ਚਾਹ, ਫਿਰ ਜਬਰ-ਜ਼ਿਨਾਹ...

british prime minister stormer discussed with trump

ਬ੍ਰਿਟਿਸ਼ PM ਸਟਾਰਮਰ ਅਤੇ ਟਰੰਪ ਵਿਚਾਲੇ ਪੱਛਮੀ ਏਸ਼ੀਆ ਦੀ ਮੌਜੂਦਾ ਸਥਿਤੀ 'ਤੇ...

akansha ranjan kapoor freezes her eggs

ਮਸ਼ਹੂਰ ਅਦਾਕਾਰਾ ਨੇ ਵਿਆਹ ਤੋਂ ਪਹਿਲਾਂ ਹੀ ਖਿੱਚ ਲਈ 'ਮਾਂ ਬਣਨ ਦੀ ਤਿਆਰੀ' !

ac summer season special attention

ਗਰਮੀਆਂ 'ਚ AC ਚਲਾਉਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਨਹੀਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਪੰਜਾਬ ਦੀਆਂ ਖਬਰਾਂ
    • sukhpal khaira s sharp attack on cm mann
      ਸੁਖਪਾਲ ਖਹਿਰਾ ਦਾ CM ਮਾਨ 'ਤੇ ਤਿੱਖਾ ਤੰਜ, ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਆਖੀ...
    • punjab employees  pensioners
      ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਕਰ 'ਤਾ ਵੱਡਾ ਐਲਾਨ, 11 ਮਾਰਚ ਨੂੰ...
    • arthiyas warn of strike
      ਪੰਜਾਬ ਵਿਚ ਕਣਕ ਦੀ ਖਰੀਦ ਤੋਂ ਪਹਿਲਾਂ ਮੰਡੀਆਂ ‘ਚ ਹੜਤਾਲ ਦਾ ਖ਼ਤਰਾ! ਆੜਤੀਆਂ ਨੇ...
    • robbery in ludhiana
      ਗਨ ਪੁਆਇੰਟ 'ਤੇ ਕੱਪੜਾ ਕਾਰੋਬਾਰੀ ਤੋਂ ਲੁੱਟ, ਮਿੰਨਤਾਂ ਕਰਨ ਦੇ ਬਾਵਜੂਦ...
    • 200 made a security guard a millionaire
      200 ਰੁਪਏ ਨੇ ਕਰੋੜਪਤੀ ਬਣਾ 'ਤਾ ਸਕਿਓਰਿਟੀ ਗਾਰਡ, ਕਦੇ ਸੁਫ਼ਨੇ 'ਚ ਵੀ ਨਹੀਂ...
    • sukhbir badal expresses concern over the situation in punjab
      “ਆਪ ਵਾਲਿਆਂ” ਨੇ ਲੋਕਾਂ ਨੂੰ ਕਿਹਾ ਕੁਝ ਹੋਰ ਸੀ, ਪਰ ਕੀਤਾ ਕੁਝ ਹੋਰ: ਸੁਖਬੀਰ ਬਾਦਲ
    • bjp news barnala
      ਪ੍ਰੋਫੈਸਰ ਤੇ 50 ਵਿਦਿਆਰਥੀਆਂ ਨੇ ਫੜਿਆ ਭਾਜਪਾ ਦਾ ਪੱਲਾ, ਜਾਖੜ ਨੇ ਕੀਤਾ ਸੁਆਗਤ
    • couple returning from america
      ਅਮਰੀਕਾ ਤੋਂ ਪੰਜਾਬ ਖਿੱਚ ਲਿਆਈ ਮੌਤ, ਘਰ ਪਹੁੰਚਣ ਤੋਂ ਪਹਿਲਾਂ ਹੀ ਰਸਤੇ 'ਚ ਜੋੜੇ...
    • 7 mobile phones and drugs recovered from central jail
      ਕੇਂਦਰੀ ਜੇਲ੍ਹ ’ਚੋਂ 7 ਮੋਬਾਇਲ ਅਤੇ ਨਸ਼ੀਲੇ ਪਦਾਰਥ ਬਰਾਮਦ
    • punjab  satnam singh sandhu  rajya sabha  flood year 2025
      ਪੰਜਾਬ ਨੂੰ ਹਰ ਸਾਲ ਡੁੱਬਣ ਲਈ ਨਹੀਂ ਛੱਡਿਆ ਜਾ ਸਕਦਾ : ਸਤਨਾਮ ਸੰਧੂ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +