ਲੁਧਿਆਣਾ (ਸਿਆਲ) : ਅੱਜ ਦੁਪਹਿਰ ਇਕ ਵਜੇ ਸੀ. ਆਰ. ਪੀ. ਐੱਫ. ਦੇ ਜਵਾਨਾਂ ਨੂੰ ਜੇਲ ਮੈਨੂਅਲ ਮੁਤਾਬਕ ਜਾਣਕਾਰੀਆਂ ਅਤੇ ਟ੍ਰੇਨਿੰਗ ਲਈ ਡਿਊਟੀ 'ਤੇ ਪੈਰ ਪੈਂਦੇ ਹੀ ਬੈਰਕਾਂ 'ਚ ਰਹਿਣ ਵਾਲੇ ਕੈਦੀਆਂ ਅਤੇ ਹਵਾਲਾਤੀਆਂ 'ਚ ਖਾਮੋਸ਼ੀ ਛਾ ਗਈ। ਇਸ 'ਤੇ ਸਾਬਕਾ ਸੁਪਰਡੈਂਟ ਰਾਜੀਵ ਅਰੋੜਾ, ਡਿਪਟੀ ਸੁਪਰਡੈਂਟ ਇਕਬਾਲ ਸਿੰਘ ਧਾਲੀਵਾਲ ਅਤੇ ਸੀ. ਆਰ. ਪੀ. ਐੱਫ., ਡੀ. ਐੱਸ. ਪੀ. ਰਾਜੇਸ਼ ਜਵਾਨਾਂ ਨਾਲ ਮੀਟਿੰਗ ਕਰਦੇ ਹੋਏ ਜੇਲ ਡਿਊਟੀ ਕਰਨ ਵਾਲੇ ਸਹਾਇਕ ਸੁਪਰਡੈਂਟ, ਹੈੱਡ ਵਾਰਡਨ, ਵਾਰਡਨ ਅਤੇ ਉਨ੍ਹਾਂ ਵੱਲੋਂ ਜੇਲ ਮੈਨੂਅਲ ਅਨੁਸਾਰ ਕੰਮ ਕਰਨ ਬਾਰੇ ਜਾਣੂ ਕਰਵਾਇਆ। ਜਵਾਨਾਂ ਨੇ ਅਧਿਕਾਰੀਆਂ ਨੂੰ ਪੱਕਾ ਵਿਸ਼ਵਾਸ ਦਿਵਾਇਆ ਕਿ ਜੇਲ 'ਚ ਕੈਦੀ ਜਾਂ ਹਵਾਲਾਤੀ ਨੂੰ ਮੋਬਾਇਲ, ਨਸ਼ਾ ਜਾਂ ਹੋਰ ਮਨਾਹੀਯੋਗ ਸਾਮਾਨ ਇਸਤੇਮਾਲ ਨਹੀਂ ਕਰਨ ਦੇਵਾਂਗੇ। ਇਸ ਦਾ ਜਵਾਨਾਂ ਨੇ ਸੰਕਲਪ ਵੀ ਲਿਆ।
ਸੀ. ਆਰ. ਪੀ. ਐੱਫ. ਦੇ ਹਰੇਕ ਜਵਾਨ ਦੀ ਹੋਈ ਤਲਾਸ਼ੀ
ਸੀ. ਆਰ. ਪੀ. ਐੱਫ. ਦੇ ਜਵਾਨਾਂ ਨੂੰ ਜੇਲ ਡਿਊਟੀ 'ਚ ਲਾਈਨਾਂ 'ਚ ਖੜ੍ਹੇ ਕਰਕੇ ਹਰੇਕ ਜਵਾਨ ਦੀ ਤਲਾਸ਼ੀ ਕਰਨ ਉਪਰੰਤ ਐਡਮਿਨ ਬਲਾਕ 'ਚ ਦਾਖਲ ਹੋਣ ਦਿੱਤਾ ਗਿਆ। ਇਸ ਤੋਂ ਬਾਅਦ ਡੀ. ਐੱਸ. ਪੀ. ਸਕਿਓਰਿਟੀ ਰਜਿੰਦਰ ਸਿੰਘ ਦੀ ਅਗਵਾਈ 'ਚ ਹਾਈ ਸਕਿਓਰਿਟੀ ਜ਼ੋਨ, ਬੈਰਕਾਂ ਦੀ ਵਿਵਸਥਾ ਦੇ ਨਾਲ ਸਵੇਰ ਦੀ ਬੰਦੀ ਖੋਲ੍ਹਣ ਅਤੇ ਸ਼ਾਮ ਨੂੰ ਬੰਦ ਹੋਣ ਦੀ ਜਾਣਕਾਰੀ ਪ੍ਰਾਪਤ ਕਰਵਾਈ ਗਈ। ਜਵਾਨਾਂ ਨੂੰ ਹਫਤਾਭਰ ਹਰੇਕ ਬੈਰਕ ਦਾ ਦੌਰਾ ਕਰਵਾਇਆ ਜਾਵੇਗਾ।
ਸੀ. ਆਰ. ਪੀ. ਐੱਫ. ਦੇ ਜਵਾਨਾਂ ਨਾਲ ਨਹੀਂ ਗਲ਼ੇਗੀ ਦਾਲ
ਜਵਾਨਾਂ ਦੇ ਸੈਂਟਰਲ ਜੇਲ 'ਚ ਆਉਣ 'ਤੇ ਇਕ ਵੱਡੀ ਮਹੱਤਵਪੂਰਨ ਗੱਲ ਇਕ ਅਧਿਕਾਰੀ ਦੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸੀ ਕਿ ਜੇਲ 'ਚ ਵੱਖ-ਵੱਖ ਮਾਮਲਿਆਂ 'ਚ ਸਜ਼ਾ ਭੁਗਤ ਰਹੇ ਜਾਂ ਹੋਰ ਮਾਮਲਿਆਂ ਦੇ ਵਿਚਾਰ ਅਧੀਨ ਬੰਦੀਆਂ 'ਚ ਜ਼ਿਆਦਾਤਰ ਸਬੰਧ ਪੰਜਾਬ ਨਾਲ ਹੀ ਹੁੰਦਾ ਹੈ। ਇਸੇ ਆੜ 'ਚ ਸ਼ਾਤਿਰ ਕਿਸਮ ਦੇ ਬੰਦੀ ਜੇਲ ਦੇ ਅੰਦਰ ਡਿਊਟੀ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਿਲੀਭੁਗਤ ਕਰਨ ਦਾ ਆਸਾਨੀ ਨਾਲ ਜੁਗਾੜ ਲਾ ਲੈਣ 'ਚ ਕਾਮਯਾਬ ਹੋ ਜਾਂਦੇ ਹਨ, ਜਦਕਿ ਸੀ. ਆਰ. ਪੀ. ਐੱਫ. ਦੇ ਜਵਾਨਾਂ 'ਚ ਜ਼ਿਆਦਾਤਰ ਬਾਹਰਲੇ ਰਾਜਾਂ ਤੋਂ ਹਨ ਅਤੇ ਉਕਤ ਜਵਾਨ ਈਮਾਨਦਾਰੀ ਦੀ ਡਿਊਟੀ ਨੂੰ ਪਹਿਲ ਦਿੰਦੇ ਹਨ। ਇਸ ਲਈ ਬੰਦੀਆਂ ਦੀ ਜਵਾਨਾਂ ਨਾਲ ਦਾਲ ਨਹੀਂ ਗਲ਼ੇਗੀ।
ਸੈਂਟਰਲ ਜੇਲਾਂ ਦੇ ਅੱਗੇ ਲੁਧਿਆਣਾ ਜੇਲ ਸਭ ਤੋਂ ਛੋਟੀ
ਜੇਲ ਦੀਵਾਰ ਦੇ ਬਾਹਰਲੇ ਰਸਤੇ ਨਾਲ ਜੇਲ ਦੇ ਅੰਦਰ ਮਨਾਹੀਯੋਗ ਸਾਮਾਨ ਇਸ ਲਈ ਸੁੱਟਣੇ ਆਸਾਨ ਹੋ ਜਾਂਦੇ ਹਨ ਕਿਉਂਕਿ ਜੇਲ ਦੀ ਦੀਵਾਰ ਦੀ ਉਚਾਈ ਸਿਰਫ 16 ਫੁੱਟ ਹੈ, ਜਦੋਂÎਕਿ ਪਠਾਨਕੋਟ ਜੇਲ ਦੀ ਉਚਾਈ 30 ਫੁੱਟ, ਕਪੂਰਥਲਾ-ਜਲੰਧਰ 27 ਫੁੱਟ, ਫਰੀਦਕੋਟ 27 ਫੁੱਟ, ਬਠਿੰਡਾ 27 ਫੁੱਟ, ਮੁਕਤਸਰ 27 ਫੁੱਟ ਅਤੇ ਮਾਨਸਾ 27 ਫੁੱਟ ਦੇ ਲਗਭਗ ਉੱਚੀਆਂ ਦੀਵਾਰਾਂ ਹਨ। ਇਸ ਤੋਂ ਇਲਾਵਾ ਸੈਂਟਰਲ ਜੇਲ ਦੇ ਆਸਪਾਸ ਰਿਹਾਇਸ਼ੀ ਮਕਾਨ ਦੀ ਦੂਰੀ 'ਚ ਕਾਫੀ ਅੰਤਰ ਨਹੀਂ ਹੈ। ਜੇਲਾਂ ਦੇ ਆਸਪਾਸ ਮਕਾਨਾਂ ਦੀ ਦੂਰੀ ਘੱਟੋ-ਘੱਟ 100 ਫੁੱਟ ਹੋਣੀ ਅਤਿ ਜ਼ਰੂਰੀ ਹੈ।
ਸੀ. ਆਰ. ਪੀ. ਐੱਫ. ਦੇ ਇਕ ਜਵਾਨ ਨੂੰ ਮਿਲੇਗਾ ਵਾਕੀ-ਟਾਕੀ
ਸੀ. ਆਰ. ਪੀ. ਐੱਫ. ਜਵਾਨਾਂ ਨੂੰ ਡਿਊਟੀ 'ਤੇ ਤਾਇਨਾਤੀ ਸਮੇਂ ਵਾਕੀ-ਟਾਕੀ ਸੈੱਟ ਵੀ ਦਿੱਤੇ ਜਾਣਗੇ ਤਾਂ ਕਿ ਜੇਲ ਦੇ ਅੰਦਰ ਹਰੇਕ ਜਾਣਕਾਰੀ ਜੇਲ ਅਧਿਕਾਰੀਆਂ ਨੂੰ ਦਿੱਤੀ ਜਾ ਸਕੇ। ਗਾਰਡ ਕਰਮਚਾਰੀ ਨੇ ਅੱਜ ਮੁਲਾਕਾਤ ਸਥਾਨ 'ਤੇ ਕੁੱਤੇ ਤੋਂ ਸਰਚ ਵੀ ਕਰਵਾਈ।
ਵਿਦੇਸ਼ਾਂ 'ਚ ਸਿੱਖ ਮਸਲਿਆਂ ਦੇ ਹੱਲ ਲਈ ਬਣੇਗਾ ਸਲਾਹਕਾਰ ਬੋਰਡ
NEXT STORY