ਬੰਗਾ, (ਜ.ਬ)- ਭਾਰਤ ਦੀ ਜਨਵਾਦੀ ਨੌਜਵਾਨ ਸਭਾ (ਡੀ.ਵਾਈ. ਐੱਫ.ਆਈ.) ਦੀ ਕੇਂਦਰੀ ਕਮੇਟੀ ਦੇ ਸੱਦੇ 'ਤੇ ਰੇਲਵੇ ਨਾਲ ਸਬੰਧਤ ਮੰਗਾਂ ਨੂੰ ਲੈ ਕੇ ਅੱਜ ਪੂਰੇ ਦੇਸ਼ 'ਚ ਰੇਲਾਂ ਰੋਕੀਆਂ ਗਈਆਂ, ਜਿਸ ਸਬੰਧੀ ਸਭਾ ਦੇ ਇੰਚਾਰਜ ਬਲਵਿੰਦਰ ਪਾਲ ਬੰਗਾ ਦੀ ਅਗਵਾਈ 'ਚ ਬੰਗਾ ਵਿਖੇ ਵੀ ਰੇਲਾਂ ਰੋਕੀਆਂ ਗਈਆਂ ।
ਇਸ ਮੌਕੇ ਡੀ.ਵਾਈ.ਐੱਫ.ਆਈ. ਦੇ ਸੂਬਾ ਪ੍ਰਧਾਨ ਪਰਮਜੀਤ ਸਿਘ ਰੋੜੀ ਨੇ ਸੰਬੋਧਨ ਕਰਦਿਆਂ ਕਿਹਾ ਕਿ 1991-92 'ਚ ਰੇਲਵੇ ਵਿਭਾਗ 'ਚ 24 ਲੱਖ ਤੋਂ ਵੱਧ ਮੁਲਾਜ਼ਮ ਕੰਮ ਕਰਦੇ ਸਨ ਜਿਨ੍ਹਾਂ ਦੀ ਗਿਣਤੀ ਘੱਟ ਕੇ ਅੱਜ ਸਿਰਫ 14 ਲੱਖ ਦੇ ਕਰੀਬ ਰਹਿ ਗਈ ਹੈ ਤੇ ਕੇਂਦਰ ਸਰਕਾਰ ਇਨ੍ਹਾਂ ਆਸਾਮੀਆਂ ਨੂੰ ਨਹੀਂ ਭਰ ਰਹੀ ਤੇ ਦੂਜੇ ਪਾਸੇ ਨੌਜਵਾਨ ਬੇਰੋਜ਼ਗਾਰਾਂ ਦੀ ਲਾਈਨ ਲੰਬੀ ਹੁੰਦੀ ਜਾ ਰਹੀ ਹੈ ਤੇ ਕੇਂਦਰ ਸਰਕਾਰ ਲੋੜ ਪੈਣ 'ਤੇ ਇਸ ਵਿਭਾਗ 'ਚੋਂ ਰਿਟਾਇਰ ਹੋ ਚੁੱਕੇ ਮੁਲਾਜ਼ਮਾਂ ਨੂੰ ਹੀ ਦੁਬਾਰਾ ਨੌਕਰੀਆਂ ਦੇ ਰਹੀ ਹੈ । ਉਨ੍ਹਾਂ ਅੱਗੇ ਕਿਹਾ ਕਿ ਕੇਂਦਰ ਸਰਕਾਰ ਰੇਲਵੇ ਨੂੰ ਵੀ ਨਿੱਜੀ ਹੱਥਾਂ 'ਚ ਵੇਚਣ ਜਾ ਰਹੀ ਹੈ ਜੋ ਦੇਸ਼ ਦੇ ਨੌਜਵਾਨਾਂ ਨਾਲ ਸਰਾਸਰ ਧੱਕਾ ਹੈ । ਇਸ ਸਮੇਂ ਡੀ.ਵਾਈ.ਐੱਫ.ਆਈ. ਦੇ ਇੰਚਾਰਜ ਬਲਵਿੰਦਰ ਪਾਲ ਬੰਗਾ ਨੇ ਕੇਂਦਰ ਦੀ ਮੋਦੀ ਸਰਕਾਰ 'ਤੇ ਤਿੱਖਾ ਵਾਰ ਕਰਦਿਆਂ ਕਿਹਾ ਕਿ ਮੋਦੀ ਸਾਹਿਬ ਕਿੱਥੇ ਗਏ ਸਾਲ 'ਚ 2 ਕਰੋੜ ਨੌਜਵਾਨਾਂ ਨੂੰ ਰੋਜ਼ਗਾਰ, ਕਾਲਾ ਧਨ ਵਾਪਸ ਲਿਆ ਕੇ ਹਰ ਦੇਸ਼ ਵਾਸੀ ਦੇ ਖਾਤੇ 'ਚ 15 ਲੱਖ ਪਾਉਣ ਦੇ ਵਾਅਦੇ? ਬੰਗਾ ਨੇ ਅੱਗੇ ਕਿਹਾ ਕਿ ਹੱਥਾਂ 'ਚ ਡਿਗਰੀਆਂ ਲੈ ਕੇ ਯੋਗਤਾ ਮੁਤਾਬਕ ਨੌਕਰੀਆਂ ਦੀ ਭਾਲ 'ਚ ਭਟਕ ਰਹੇ ਬੇਰੋਜ਼ਗਾਰ ਨੌਜਵਾਨਾਂ ਨੂੰ ਪਕੌੜੇ ਵੇਚਣ ਦੀ ਸਲਾਹ ਦੇ ਕੇ ਪ੍ਰਧਾਨ ਮੰਤਰੀ ਤੇ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨੇ ਨੌਜਵਾਨਾਂ ਨਾਲ ਕੋਝਾ ਮਜ਼ਾਕ ਕੀਤਾ ਹੈ, ਜਿਸ ਨੂੰ ਡੀ.ਵਾਈ.ਐੱਫ.ਆਈ. ਕਦੇ ਬਰਦਾਸ਼ਤ ਨਹੀਂ ਕਰੇਗੀ ।
ਇਸ ਸਮੇਂ ਸਭਾ ਦੇ ਸਾਬਕਾ ਸੂਬਾਈ ਆਗੂ ਰਾਮ ਸਿੰਘ ਨੂਰਪੁਰੀ, ਗੁਰਨਾਮ ਸਿੰਘ ਜਾਨੀਵਾਲ, ਬਲਵਿੰਦਰ ਕੁਮਾਰ ਹੀਉਂ ,ਚਰਨਜੀਤ ਚੰਨੀ ਨੇ ਵੀ ਸੰਬੋਧਨ ਕੀਤਾ । ਇਸ ਮੌਕੇ ਪ੍ਰਮੋਦ ਪਾਲ ਬੰਗਾ, ਸਾਹਿਲ ਦੱਤ, ਸੋਨੂੰ ਪੰਦਰਾਵਲ, ਵਿਨੋਦ ਪੰਦਰਾਵਲ, ਕਰਨ ਬੰਗਾ, ਲਾਡੀ ਪੂਨੀਆ, ਬਿੱਟੂ ਜਾਡਲਾ, ਪਵਨ ਬੰਗਾ, ਨੀਰਜ ਬੰਗਾ, ਰਿੰਕੂ ਬੰਗਾ, ਗੁਰਸ਼ਰਨ ਬੰਗਾ, ਹਰਪਾਲ ਵਰਮਾ ਬੰਗਾ, ਨਿਰਮਲ ਨਿੰਮਾ ਬੰਗਾ, ਨਵੀ ਨੂਰਪੁਰ ਤੇ ਕਮਲ ਬੰਗਾ ਆਦਿ ਹਾਜ਼ਰ ਸਨ ।
ਹਾਦਸੇ 'ਚ ਚੌਕੀਦਾਰ ਦੀ ਮੌਤ
NEXT STORY