ਜਲੰਧਰ/ਫਰੀਦਕੋਟ— ਬੇਅਦਬੀ ਘਟਨਾ ਅਤੇ ਬਹਿਬਲ ਕਲਾਂ ਗੋਲੀਕਾਂਡ ਦੇ ਮਾਮਲੇ 'ਚ ਪੰਜਾਬ ਪੁਲਸ ਦੀ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ) ਵੱਲੋਂ ਅਕਾਲੀ ਦਲ ਦੇ ਸੀਨੀਅਰ ਅਗੂ ਦਲਜੀਤ ਸਿੰਘ ਚੀਮਾ ਨੂੰ ਤਲਬ ਕੀਤਾ ਗਿਆ ਹੈ। ਐੱਸ. ਆਈ. ਟੀ. ਨੇ 29 ਦਸੰਬਰ ਨੂੰ ਫਰੀਦਕੋਟ ਦੇ ਕੈਂਪ ਦਫਤਰ 'ਚ ਪੇਸ਼ ਹੋਣ ਦਾ ਸੰਮਨ ਜਾਰੀ ਕੀਤਾ ਹੈ। 29 ਦਸੰਬਰ ਨੂੰ ਫਰੀਦਕੋਟ ਦੇ ਕੈਂਪ ਦਫਤਰ 'ਚ ਦਲਜੀਤ ਸਿੰਘ ਚੀਮਾ ਪੇਸ਼ ਹੋ ਕੇ ਐੱਸ. ਆਈ. ਟੀ. ਸਾਹਮਣੇ ਆਪਣਾ ਪੱਖ ਰੱਖਣਗੇ।
ਦੱਸ ਦੇਈਏ ਕਿ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਸਬੰਧੀ ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਸਮੇਤ ਅਭਿਨੇਤਾ ਅਕਸ਼ੈ ਕੁਮਾਰ ਅਤੇ ਹੋਰ ਕਰੀਬੀਆਂ ਤੋਂ ਐੱਸ. ਆਈ. ਟੀ. ਪੁੱਛਗਿੱਛ ਕਰ ਚੁੱਕੀ ਹੈ।
ਹਾਈਕੋਰਟ ਦੀ ਪੰਜਾਬ ਸਰਕਾਰ ਨੂੰ ਦੋ-ਟੁੱਕ, 'ਚੋਣਾਂ ਕਰਵਾਉਣਾ ਜਾਂ ਟਾਲਣਾ ਤੁਹਾਡੀ ਮਰਜ਼ੀ'
NEXT STORY