ਚੰਡੀਗੜ੍ਹ (ਅਧੀਰ ਰੋਹਾਲ) : ਸਰਦੀਆਂ ਦੇ ਮੌਸਮ 'ਚ ਚੰਡੀਗੜ੍ਹ ਨੂੰ ਇੱਕ ਵਾਰ ਫਿਰ ਪਿਛਲੇ ਸਾਲ ਨਵੰਬਰ ਵਾਂਗ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਚੰਡੀਗੜ੍ਹ ਫਿਰ ਦੇਸ਼ ਦਾ ਦੂਜਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਦਰਜ ਹੋਇਆ ਹੈ। ਸ਼ਹਿਰ ਦੇ ਲੋਕਾਂ ਨੂੰ ਇੱਕ ਵਾਰ ਫਿਰ ਪਿਛਲੇ ਸਾਲ ਨਵੰਬਰ ਮਹੀਨੇ ਵਾਂਗ ਖ਼ਰਾਬ ਹਵਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ 'ਚ ਪ੍ਰਦੂਸ਼ਣ ਦਾ ਪੱਧਰ ਇੱਕ ਵਾਰ ਫਿਰ ਤੋਂ ਨਾਂ ਸਿਰਫ ਬਹੁਤ ਹੀ ਮਾੜੇ ਪੱਧਰ ’ਤੇ ਪਹੁੰਚ ਗਿਆ, ਸਗੋਂ ਸ਼ੁੱਕਰਵਾਰ ਨੂੰ ਦੇਸ਼ ਦੇ 4 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿਚੋਂ ਦਿੱਲੀ ਤੋਂ ਬਾਅਦ ਚੰਡੀਗੜ੍ਹ ਦੇਸ਼ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਸੀ। ਸ਼ੁੱਕਰਵਾਰ ਨੂੰ ਚੰਡੀਗੜ੍ਹ 'ਚ ਪ੍ਰਦੂਸ਼ਣ ਦਾ ਪੱਧਰ ਇੰਨਾ ਜ਼ਿਆਦਾ ਸੀ ਕਿ ਏਅਰ ਕੁਆਲਿਟੀ ਇੰਡੈਕਸ 371 ਦੇ ਬਹੁਤ ਮਾੜੇ ਪੱਧਰ ’ਤੇ ਦਰਜ ਕੀਤਾ ਗਿਆ। ਸ਼ਹਿਰ ਦੇ ਹਰ ਹਿੱਸੇ 'ਚ ਵੀਰਵਾਰ ਸ਼ਾਮ ਤੋਂ ਸ਼ੁੱਕਰਵਾਰ ਸ਼ਾਮ ਤੱਕ ਬਹੁਤ ਮਾੜੀ ਹਵਾ 'ਚ ਸਾਹ ਲੈਣਾ ਪਿਆ। ਸੰਘਣੀ ਧੁੰਦ ਅਤੇ ਠੰਡ ਦੇ ਵਿਚਕਾਰ ਪ੍ਰਦੂਸ਼ਣ ਦਾ ਇਹ ਮਾੜਾ ਪੱਧਰ ਪਹਿਲਾਂ ਹੀ ਬਿਮਾਰ ਲੋਕਾਂ ਲਈ ਇਨ੍ਹੀਂ ਦਿਨੀਂ ਸਥਿਤੀ ਨੂੰ ਹੋਰ ਵੀ ਬਦਤਰ ਬਣਾ ਰਿਹਾ ਹੈ।
ਇਹ ਵੀ ਪੜ੍ਹੋ : 'ਆਪ' ਵਿਧਾਇਕ ਦੀ ਮੌਤ 'ਤੇ CM ਮਾਨ ਦੀ ਪਤਨੀ ਸਣੇ ਅਮਨ ਅਰੋੜਾ ਦਾ ਬਿਆਨ
ਪਿਛਲੇ ਸਾਲ 12 ਨਵੰਬਰ ਤੋਂ ਵੀ ਖ਼ਰਾਬ ਹੋਏ ਹਾਲਾਤ
ਪਿਛਲੇ ਸਾਲ 12 ਨਵੰਬਰ ਨੂੰ ਪਹਿਲੀ ਵਾਰ ਚੰਡੀਗੜ੍ਹ ਨੂੰ ਦੇਸ਼ ਦਾ ਦੂਜਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਮੰਨਿਆ ਗਿਆ ਸੀ। ਨਵੇਂ ਸਾਲ 'ਚ ਦਿੱਲੀ ਤੋਂ ਬਾਅਦ ਚੰਡੀਗੜ੍ਹ ਇੱਕ ਵਾਰ ਫਿਰ ਦੇਸ਼ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣ ਗਿਆ ਹੈ, ਪਰ ਇਸ ਵਾਰ ਚੰਡੀਗੜ੍ਹ ਦਾ ਏਅਰ ਕੁਆਲਿਟੀ ਇੰਡੈਕਸ ਪਿਛਲੇ ਸਾਲ 12 ਨਵੰਬਰ ਨਾਲੋਂ ਵੀ ਖ਼ਰਾਬ ਰਿਹਾ। ਪਿਛਲੇ ਸਾਲ 12 ਨਵੰਬਰ ਨੂੰ ਚੰਡੀਗੜ੍ਹ ਦਾ ਏ. ਕਿਊ. ਆਈ. ਪੱਧਰ 343 ਸੀ ਪਰ ਸ਼ੁੱਕਰਵਾਰ ਨੂੰ ਇਹ ਉਸ ਤੋਂ ਵੀ ਜ਼ਿਆਦਾ 361 ਦਰਜ ਕੀਤਾ ਗਿਆ। ਸ਼ਹਿਰ ਦੇ ਹਰ ਹਿੱਸੇ 'ਚ ਜ਼ਿਆਦਾਤਰ ਘੰਟਿਆਂ 'ਚ ਪ੍ਰਦੂਸ਼ਣ ਦਾ ਪੱਧਰ 400 ਤੋਂ ਉੱਪਰ ਦੇ ਗੰਭੀਰ ਪੱਧਰ ’ਤੇ ਰਿਹਾ। ਸੈਕਟਰ-22 ਅਤੇ 53 ਦੇ ਆਲੇ-ਦੁਆਲੇ, ਤਾਂ ਪੀ. ਐੱਮ. 2.5 ਅਤੇ ਪੀ. ਐੱਮ. 10 ਦਾ ਪੱਧਰ ਪਿਛਲੇ 24 ਘੰਟਿਆਂ 'ਚ ਜ਼ਿਆਦਾਤਰ ਸਮਾਂ 400 ਦੇ ਪਾਰ ਰਿਹਾ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਸੁਖਬੀਰ ਬਾਦਲ ਦਾ ਅਸਤੀਫ਼ਾ ਮਨਜ਼ੂਰ, ਵਰਕਿੰਗ ਕਮੇਟੀ ਨੇ ਕੀਤਾ ਧੰਨਵਾਦ (ਵੀਡੀਓ)
ਹਰ ਏਰਿਆ 'ਚ ਇਸ ਤਰ੍ਹਾਂ ਗੰਭੀਰ ਹੋਏ ਹਾਲਾਤ
ਸੈਕਟਰ-22 ਦੇ ਆਲੇ-ਦੁਆਲੇ ਪਿਛਲੇ 24 ਘੰਟਿਆਂ ਵਿਚੋਂ ਸਿਰਫ਼ 3 ਘੰਟੇ ਪ੍ਰਦੂਸ਼ਣ ਦਾ ਪੱਧਰ 300 ਤੋਂ ਹੇਠਾਂ ਰਿਹਾ।
ਸੈਕਟਰ-25 ਦੇ ਆਲੇ-ਦੁਆਲੇ ਸਿਰਫ਼ 5 ਘੰਟੇ ਪ੍ਰਦੂਸ਼ਣ ਦਾ ਪੱਧਰ 300 ਤੋਂ ਹੇਠਾਂ ਆਇਆ
ਸੈਕਟਰ-53 ਦੇ ਆਸ-ਪਾਸ, ਪ੍ਰਦੂਸ਼ਣ ਦਾ ਪੱਧਰ ਸਿਰਫ਼ 2 ਘੰਟਿਆਂ ਲਈ 300 ਤੋਂ ਹੇਠਾਂ ਆਇਆ
ਦਮਾ, ਬੀ. ਪੀ. ਦਿਲ ਦੇ ਮਰੀਜ਼ਾਂ ਲਈ ਖ਼ਰਾਬ ਸਮਾਂ
ਪ੍ਰਦੂਸ਼ਣ ਦਾ ਇਹ ਮਾੜਾ ਪੱਧਰ ਦਮਾ, ਬਲੱਡ ਪ੍ਰੈਸ਼ਰ ਅਤੇ ਦਿਲ ਦੇ ਮਰੀਜ਼ਾਂ ਲਈ ਸਮੱਸਿਆਵਾਂ ਪੈਦਾ ਕਰ ਸਕਦਾ ਹੈ ਅਤੇ ਸਟੋਕਸ ਦਾ ਕਾਰਨ ਵੀ ਬਣ ਸਕਦਾ ਹੈ। ਹਵਾ 'ਚ ਪੀ. ਐੱਮ. 2.5 ਅਤੇ ਪੀ. ਐੱਮ.10 ਦੀ 400 ਤੋਂ ਉੱਪਰ ਇਹ ਮਾਤਰਾ ਕਈ ਬਿਮਾਰੀਆਂ ਤੋਂ ਪੀੜਤ ਲੋਕਾਂ ਲਈ ਚਿੰਤਾ ਦਾ ਕਾਰਨ ਬਣ ਰਹੀ ਹੈ। ਹਵਾ 'ਚ ਪੀ. ਐੱਮ. 2.5 ਦੀ ਇਹ ਉੱਚ ਮਾਤਰਾ ਸਿਹਤਮੰਦ ਲੋਕਾਂ ਦੇ ਫੇਫੜਿਆਂ ਦੇ ਸਭ ਤੋਂ ਅੰਦਰਲੇ ਹਿੱਸਿਆਂ ਨੂੰ ਪ੍ਰਭਾਵਿਤ ਕਰਦੀ ਹੈ। ਪੀ. ਐੱਮ. 2.5 ਦੇ ਕਣ ਫੇਫੜਿਆਂ ਦੀ ਸਭ ਤੋਂ ਅੰਦਰਲੀ ਸਤਾ ’ਤੇ ਜਮ੍ਹਾਂ ਹੋ ਜਾਂਦੇ ਹਨ ਅਤੇ ਕਈ ਦਿਨਾਂ ਤੱਕ ਸਾਫ਼ ਨਹੀਂ ਹੁੰਦੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਅੱਜ ਬਾਰਿਸ਼ ਮਗਰੋਂ ਵਧੇਗੀ ਠੰਡ! ਇਨ੍ਹਾਂ ਸਕੂਲਾਂ ਦਾ ਬਦਲਿਆ ਸਮਾਂ
NEXT STORY