ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ, (ਸੁਖਪਾਲ, ਪਵਨ)-ਇਸ ਖੇਤਰ ਦੇ ਪਿੰਡਾਂ ’ਚ ਪਾਵਰਕਾਮ ਵੱਲੋਂ ਬਿਜਲੀ ਵਾਲੇ ਮੀਟਰ ਜਿਹਡ਼ੇ ਬਕਸਿਅਾਂ ਵਿਚ ਲਾਏ ਗਏ ਹਨ, ਉਨ੍ਹਾਂ ਬਕਸਿਆਂ ਨੂੰ ਸਬੰਧਤ ਵਿਭਾਗ ਨੇ ਜਿੰਦਰੇ ਨਹੀਂ ਲਵਾਏ, ਜਿਸ ਕਾਰਨ ਮੀਟਰਾਂ ਵਾਲੇ ਇਹ ਬਕਸੇ ਖੁੱਲ੍ਹੇ ਹੀ ਪਏ ਰਹਿੰਦੇ ਹਨ। ਕੁਝ ਬਕਸੇ ਤਾਂ ਅਜਿਹੇ ਹਨ, ਜਿਨ੍ਹਾਂ ’ਚ ਨੰਗੀਅਾਂ ਤਾਰਾਂ ਅਤੇ ਜੋਡ਼ ਹਨ ਤੇ ਕਿਸੇ ਸਮੇਂ ਵੀ ਇੱਥੇ ਦੁਰਘਟਨਾਵਾਂ ਵਾਪਰ ਸਕਦੀਆਂ ਹਨ। ਇਸ ਸਬੰਧੀ ਸਮਾਜ ਸੇਵਕ ਸੁਖਪਾਲ ਸਿੰਘ ਗਿੱਲ, ਮੁਹਿੰਦਰ ਸਿੰਘ ਛਿੰਦੀ ਅਤੇ ਜਸਵਿੰਦਰ ਸਿੰਘ ਨੰਦਗਡ਼੍ਹ ਆਦਿ ਨੇ ਪਾਵਰਕਾਮ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਖੁੱਲ੍ਹੇ ਪਏ ਬਿਜਲੀ ਦੇ ਮੀਟਰਾਂ ਵਾਲੇ ਬਕਸਿਆਂ ਨੂੰ ਜਿੰਦਰੇ ਲਵਾਏ ਜਾਣ ਅਤੇ ਉਸ ’ਚ ਨੰਗੀਅਾਂ ਤਾਰਾਂ ਦੇ ਜੋੜਾਂ ਨੂੰ ਵੀ ਠੀਕ ਕੀਤਾ ਜਾਵੇ।
ਕੀ ਕਹਿਣਾ ਹੈ ਵਿਭਾਗ ਦੇ ਐੱਸ. ਡੀ. ਓ. ਦਾ: ਇਸ ਸਬੰਧੀ ਪਾਵਰਕਾਮ ਦੇ ਐੱਸ. ਡੀ. ਓ. ਗੁਰਮੀਤ ਸਿੰਘ ਨੇ ਕਿਹਾ ਕਿ ਜਿੱਥੇ ਵੀ ਕਿਤੇ ਇਸ ਤਰ੍ਹਾਂ ਦੇ ਬਕਸੇ ਖੁੱਲ੍ਹੇ ਪਏ ਹਨ ਅਤੇ ਨੁਕਸਾਨ ਹੋਣ ਦਾ ਖਤਰਾ ਹੈ, ਉਨ੍ਹਾਂ ਬਕਸਿਆਂ ਨੂੰ ਜਿੰਦਰੇ ਲਵਾ ਦਿੱਤੇ ਜਾਣਗੇ। ਉਹ ਇਸ ਬਾਰੇ ਹੁਣੇ ਹੀ ਪਡ਼ਤਾਲ ਕਰਵਾਉਂਦੇ ਹਨ।
ਪੀ. ਐੱਸ. ਯੂ. ਨੇ ਕੀਤਾ ਰੋਸ ਪ੍ਰਦਰਸ਼ਨ
NEXT STORY