ਲੁਧਿਆਣਾ(ਪੰਕਜ)-ਫੋਕਲ ਪੁਆਇੰਟ ਪੁਲਸ ਸਟੇਸ਼ਨ ਦੇ ਅਧੀਨ ਪੈਂਦੇ ਢੰਡਾਰੀ ਇਲਾਕੇ ਵਿਚ ਆਟੋ ਬੈਕ ਕਰਦੇ ਸਮੇਂ ਬਿਜਲੀ ਦੇ ਖੰਭੇ ਤੋਂ ਨਿਕਲ ਰਹੀਆਂ ਨੰਗੀਆਂ ਤਾਰਾਂ ਦੀ ਲਪੇਟ ਵਿਚ ਆ ਕੇ ਪੰਜ ਮਾਸੂਮ ਬੱਚਿਆਂ ਦੇ ਪਿਤਾ ਦੀ ਮੌਤ ਹੋ ਗਈ। ਅੱਖ ਝਪਕਦੇ ਹੀ ਅਨਾਥ ਹੋਏ ਬੱਚਿਆਂ ਨੂੰ ਪਿਤਾ ਦੀ ਲਾਸ਼ ਦੇਖਣ ਦੇ ਬਾਵਜੂਦ ਇਸ ਦਾ ਯਕੀਨ ਨਹੀਂ ਹੋ ਰਿਹਾ ਕਿ ਉਨ੍ਹਾਂ ਦੇ ਸਿਰ ਤੋਂ ਪਿਤਾ ਦਾ ਸਾਇਆ ਹਮੇਸ਼ਾ ਲਈ ਉੱਠ ਚੁੱਕਾ ਹੈ। ਘਟਨਾ ਸ਼ੁੱਕਰਵਾਰ ਦੀ ਹੈ, ਜਦੋਂ ਆਟੋ ਚਲਾਉਣ ਵਾਲਾ ਰਾਮ ਹਾਰਕ (38) ਸਵਾਰੀਆਂ ਉਤਾਰਨ ਤੋਂ ਬਾਅਦ ਜਿਉਂ ਹੀ ਆਟੋ ਬੈਕ ਕਰਨ ਲੱਗਾ ਤਾਂ ਪਿੱਛੇ ਸਥਿਤ ਬਿਜਲੀ ਦੇ ਖੰਭੇ ਤੋਂ ਨਿਕਲ ਰਹੀਆਂ ਨੰਗੀਆਂ ਤਾਰਾਂ ਨੇ ਉਸ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਨਾਲ ਉਸ ਦੀ ਤੁਰੰਤ ਮੌਤ ਹੋ ਗਈ। ਮ੍ਰਿਤਕ ਛੋਟੇ-ਛੋਟੇ ਪੰਜ ਬੱਚਿਆਂ ਦਾ ਪਿਤਾ ਸੀ ਅਤੇ ਆਟੋ ਚਲਾ ਕੇ ਪਰਿਵਾਰ ਦਾ ਢਿੱਡ ਭਰਦਾ ਸੀ। ਚੰਦ ਮਿੰਟਾਂ ਵਿਚ ਵਾਪਰੀ ਇਸ ਦਰਦਨਾਕ ਘਟਨਾ ਨੇ ਮਾਸੂਮ ਬੱਚਿਆਂ ਨੂੰ ਅਨਾਥ ਕਰ ਦਿੱਤਾ।
ਮੰਗੇਤਰ ਲੜਕਾ-ਲੜਕੀ ਹੈਰੋਇਨ ਸਣੇ ਗ੍ਰਿਫਤਾਰ
NEXT STORY