ਸਾਹਨੇਵਾਲ(ਜਗਰੂਪ)-ਇਕ ਨਾਬਾਲਗਾ ਦੀ ਅਮਰੂਦਾਂ ਦੇ ਬਾਗ 'ਚੋਂ ਮਿਲੀ ਅੱਧਨੰਗੀ ਲਾਸ਼ ਦੇ ਮਾਮਲੇ 'ਚ ਥਾਣਾ ਸਾਹਨੇਵਾਲ ਦੀ ਪੁਲਸ ਨੇ ਭਾਵੇਂ ਕਿ ਹੱਤਿਆ ਦੇ ਸ਼ੱਕ 'ਚ ਇਕ ਪਤੀ-ਪਤਨੀ ਨੂੰ ਪਹਿਲਾਂ ਹੀ ਹਿਰਾਸਤ 'ਚ ਲਿਆ ਹੋਇਆ ਹੈ ਪਰ ਉਕਤ ਪਤੀ-ਪਤਨੀ ਵਲੋਂ ਲਗਾਤਾਰ ਹੱਤਿਆ ਤੋਂ ਇਨਕਾਰ ਕਰਨ ਦੇ ਬਾਅਦ ਪੁਲਸ ਨੇ ਹੋਰ ਵੱਖ-ਵੱਖ ਥਿਊਰੀਆਂ 'ਤੇ ਵੀ ਕੰਮ ਸ਼ੁਰੂ ਕੀਤਾ ਹੈ। ਇਸ ਸਬੰਧ 'ਚ ਥਾਣਾ ਮੁਖੀ ਇੰਸਪੈਕਟਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਘਟਨਾ ਸਥਾਨ ਦੇ ਆਸ-ਪਾਸ ਦੇ ਇਲਾਕੇ ਦੀ ਗਹਿਰਾਈ ਨਾਲ ਜਾਂਚ ਨਾਲ ਹੀ ਮੋਬਾਇਲ ਲੋਕੇਸ਼ਨਾਂ ਖੰਘਾਲੀਆਂ ਜਾ ਰਹੀਆਂ ਹਨ। ਨਾਬਾਲਗਾ ਦੇ ਲਾਪਤਾ ਹੋਣ ਤੋਂ ਲੈ ਕੇ ਲਾਸ਼ ਮਿਲਣ ਤੱਕ ਦੇ ਸਮੇਂ ਦੌਰਾਨ ਇਸ ਇਲਾਕੇ 'ਚ ਘੁੰਮਣ ਵਾਲੇ ਸ਼ੱਕੀ ਵਿਅਕਤੀਆਂ ਅਤੇ ਘਟਨਾ ਸਥਾਨ ਦੇ ਨੇੜੇ ਰਹਿਣ ਵਾਲੀਆਂ ਮੋਬਾਇਲ ਲੋਕੇਸ਼ਨਾਂ ਨੂੰ ਵੀ ਸ਼ੱਕ ਦੇ ਘੇਰੇ 'ਚ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲਸ ਜਲਦ ਹੀ ਹਤਿਆਰਿਆਂ ਨੂੰ ਕਾਬੂ ਕਰ ਲਵੇਗੀ।
ਜਬਰ-ਜ਼ਨਾਹ ਦੀ ਨਹੀਂ ਹੋਈ ਪੁਸ਼ਟੀ
ਨਾਬਾਲਗਾ ਦੀ ਲਾਸ਼ ਦੀ ਹਾਲਤ ਦੇਖ ਕੇ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਸੀ ਕਿ ਹੋ ਸਕਦਾ ਹੈ ਕਿ ਹਤਿਆਰਿਆਂ ਨੇ ਹੱਤਿਆ ਤੋਂ ਪਹਿਲਾਂ ਨਾਬਾਲਗਾ ਨਾਲ ਜਬਰ-ਜ਼ਨਾਹ ਕੀਤਾ ਹੋਵੇ ਤੇ ਫਿਰ ਬਾਅਦ 'ਚ ਉਸ ਦੀ ਹੱਤਿਆ ਕਰ ਦਿੱਤੀ ਹੋਵੇ ਪਰ ਥਾਣਾ ਮੁਖੀ ਸੁਰਿੰਦਰ ਸਿੰਘ ਨੇ ਨਾਬਾਲਗਾ ਨਾਲ ਕਿਸੇ ਤਰ੍ਹਾਂ ਦੇ ਜਬਰ-ਜ਼ਨਾਹ ਤੋਂ ਇਨਕਾਰ ਕਰਦੇ ਹੋਏ ਦੱਸਿਆ ਕਿ ਪੋਸਟਮਾਰਟਮ ਰਿਪੋਰਟ 'ਚ ਨਾਬਾਲਗਾ ਨਾਲ ਜਬਰ-ਜ਼ਨਾਹ ਦੀ ਪੁਸ਼ਟੀ ਨਹੀਂ ਹੋਈ ਹੈ।
ਲਾਇਸੈਂਸੀ ਰਿਵਾਲਵਰ ਰੱਖਣ ਦੇ ਸ਼ੌਕੀਨਾਂ ਦੀਆਂ ਵਧੀਆਂ ਮੁਸ਼ਕਲਾਂ ਐੱਫ. ਆਈ. ਆਰ. ਦਰਜ ਹੁੰਦੇ ਹੀ ਹੋਵੇਗਾ ਲਾਇਸੈਂਸ ਰੱਦ
NEXT STORY