ਕਪੂਰਥਲਾ (ਓਬਰਾਏ)- ਕੈਨੇਡਾ ਵਿੱਚ ਪੰਜਾਬੀ ਕਬੱਡੀ ਖਿਡਾਰੀ ਤਲਵਿੰਦਰ ਸਿੰਘ ਤਿੰਦਾ ਵਾਸੀ ਸੰਗੋਵਾਲ ਦੀ ਦਿਲ ਦਾ ਦੌਰਾ ਪੈਣ ਕਾਰਨ ਉੱਥੇ ਮੌਤ ਹੋ ਗਈ ਸੀ। ਤਲਵਿੰਦਰ ਸਿੰਘ ਦੀ ਲਾਸ਼ ਦੇਰ ਰਾਤ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ 'ਤੇ ਪਹੁੰਚੀ, ਜਿਸ ਨੂੰ ਏਅਰਪੋਰਟ ਅਥਾਰਿਟੀ ਵਲੋਂ ਪਰਿਵਾਰ ਦੇ ਸਪੁਰਦ ਕਰ ਦਿੱਤਾ ਗਿਆ। ਜੱਦੀ ਪਿੰਡ ਪਹੁੰਚਣ 'ਤੇ ਤਲਵਿੰਦਰ ਸਿੰਘ ਨੂੰ ਪਰਿਵਾਰ ਵੱਲੋਂ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ। ਇੰਟਰਨੈਸ਼ਨਲ ਕਬੱਡੀ ਖਿਡਾਰੀ ਤਲਵਿੰਦਰ ਸਿੰਘ ਤਿੰਦਾ ਦੀ ਲਾਸ਼ ਭਾਰਤ ਆਉਣ ਦੀ ਖ਼ਬਰ ਜਿਵੇਂ ਹੀ ਇਲਾਕੇ ਭਰ ਵਿੱਚ ਪਹੁੰਚੀ ਤਾਂ ਲੋਕਾਂ ਦੇ ਮਨਾਂ ਅੰਦਰ ਇਕ ਵਾਰ ਫਿਰ ਤੋਂ ਸਗ ਪਸਰ ਗਿਆ, ਜਿਨ੍ਹਾਂ ਵੱਲੋਂ ਵੱਡੀ ਗਿਣਤੀ ਵਿੱਚ ਪਿੰਡ ਪਹੁੰਚ ਕੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਗਈ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਦਿੱਤਾ ਅਸਤੀਫ਼ਾ
ਦੂਰੋਂ ਨੇੜਿਓਂ ਪਹੁੰਚੇ ਕਬੱਡੀ ਪ੍ਰੇਮੀਆਂ ਅਤੇ ਸਕੇ ਸੰਬੰਧੀਆਂ ਵੱਲੋਂ ਤਲਵਿੰਦਰ ਸਿੰਘ ਦੇ ਮ੍ਰਿਤਕ ਸਰੀਰ ਦੇ ਅੰਤਿਮ ਦਰਸ਼ਨ ਕੀਤੇ ਗਏ, ਜਿਸ ਤੋਂ ਬਾਅਦ ਪਰਿਵਾਰ ਨੇ ਕੁਝ ਸਮਾਜਿਕ ਰੀਤੀ-ਰਿਵਾਜ਼ ਨਿਭਾਏ ਅਤੇ ਸਥਾਨਕ ਸ਼ਮਸ਼ਾਨਘਾਟ ਵਿੱਚ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਤਲਵਿੰਦਰ ਸਿੰਘ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਪਿਤਾ ਵਲੋਂ ਨਮ ਅੱਖਾਂ ਨਾਲ ਦਿੱਤੀ ਗਈ।

ਦੱਸ ਦੇਈਏ ਕਿ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਸੰਗੋਵਾਲ ਦੇ ਮੱਧਵਰਗੀ ਪਰਿਵਾਰ ਵਿੱਚ ਜਨਮੇ ਤਲਵਿੰਦਰ ਸਿੰਘ ਤਿੰਦਾ ਨਾਮਵਰ ਕਬੱਡੀ ਖਿਡਾਰੀ ਸੀ ਅਤੇ ਉਹ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਉਨ੍ਹਾਂ ਦੇ ਪਿਤਾ ਪੇਸ਼ੇ ਵਜੋਂ ਡਰਾਈਵਰ ਹਨ। ਕਬੱਡੀ ਖੇਡਦੇ-ਖੇਡਦੇ ਜਵਾਨ ਹੋਏ ਤਿੰਦਾ ਨੇ ਅਨੇਕਾਂ ਖੇਡ ਮੇਲਿਆਂ ਅਤੇ ਕਲੱਬਾਂ ਵਿੱਚ ਸਰੀਰਕ ਜ਼ੌਹਰ ਵਿਖਾਏ, ਜਿਸ ਕਾਰਨ ਤਲਵਿੰਦਰ ਨੂੰ ਜੂਨ ਮਹੀਨੇ ਕੈਨੇਡਾ ਜਾਣ ਦਾ ਮੌਕਾ ਮਿਲ ਗਿਆ, ਜਿੱਥੇ ਪਹੁੰਚ ਕੇ ਉਸ ਨੇ ਕਬੱਡੀ ਖੇਡਣ ਦੇ ਨਾਲ-ਨਾਲ ਕੰਮ ਕਾਰ ਵੀ ਕੀਤਾ ਪਰ ਦਸੰਬਰ ਮਹੀਨੇ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ 'ਚ ਛੱਪੜ 'ਚੋਂ ਮਿਲਿਆ ਨਵਜੰਮੀ ਬੱਚੀ ਦਾ ਭਰੂਣ, ਫੈਲੀ ਸਨਸਨੀ


ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਆਖ਼ਰ ਕਿਉਂ ਦਿੱਤਾ ਪੰਜਾਬ ਗਵਰਨਰ ਨੇ ਅਸਤੀਫ਼ਾ !
NEXT STORY