ਤਪਾ ਮੰਡੀ (ਢੀਂਗਰਾ)- ਇਕ ਵਿਆਹੇ ਵਿਅਕਤੀ ਦੇ ਇਕ ਕੁਆਰੀ ਕੁੜੀ ਨਾਲ ਪ੍ਰੇਮ ਸੰਬੰਧਾਂ ਦਾ ਅੰਤ ਲੜਕੀ ਦੀ ਮੌਤ ਨਾਲ ਹੋਇਆ। ਜਾਣਕਾਰੀ ਅਨੁਸਾਰ ਤਪਾ ਮੰਡੀ ਦੇ ਨਾਲ ਲੱਗਦੇ ਪਿੰਡ ਢਿਲਵਾਂ ਦੀ ਇਕ ਲੜਕੀ ਮਾਨਸਾ ਜ਼ਿਲੇ ਦੇ ਪਿੰਡ ਤਾਮਕੋਟ 'ਚ ਵਿਆਹੀ ਹੋਈ ਸੀ। ਇਸ ਵਿਆਹੀ ਲੜਕੀ ਦਾ ਭਰਾ ਸਤਨਾਮ ਸਿੰਘ ਅਕਸਰ ਇਸ ਨੂੰ ਮਿਲਣ ਤਾਮਕੋਟ ਜਾਂਦਾ ਸੀ, ਜਿਥੇ ਉਸ ਦੇ ਸੰਬੰਧ ਗੁਆਂਢ 'ਚ ਰਹਿੰਦੀ 18 ਸਾਲਾ ਕੁਆਰੀ ਲੜਕੀ ਨਾਲ ਬਣ ਗਏ। ਦੋਵੇਂ ਬੀਤੇ ਸ਼ੁੱਕਰਵਾਰ ਦੀ ਸ਼ਾਮ ਪਿੰਡ ਤਾਮਕੋਟ 'ਚ ਮਿਲੇ, ਜਿਥੇ ਕਿਸੇ ਗੱਲ 'ਤੇ ਦੋਵਾਂ ਦਾ ਤਕਰਾਰ ਹੋ ਗਿਆ। ਥੋੜ੍ਹੀ ਦੇਰ ਬਾਅਦ ਹੀ ਲੜਕੀ ਨੇ ਆਪਣੇ ਆਪ ਨੂੰ ਅੱਗ ਲਾ ਲਈ। ਪਿੰਡ ਵਾਸੀਆਂ ਨੇ 80 ਫੀਸਦੀ ਸੜੀ ਲੜਕੀ ਨੂੰ ਮਾਨਸਾ ਦੇ ਹਸਪਤਾਲ 'ਚ ਦਾਖਲ ਕਰਵਾਇਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮਰਨ ਤੋਂ ਪਹਿਲਾਂ ਉਸ ਵੱਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ 'ਤੇ ਮਾਨਸਾ ਦੀ ਪੁਲਸ ਨੇ ਸਤਨਾਮ ਸਿੰਘ ਵਾਸੀ ਢਿਲਵਾਂ ਥਾਣਾ ਤਪਾ ਖਿਲਾਫ ਧਾਰਾ 306 ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਮੁਲਜ਼ਮ ਫਿਲਹਾਲ ਫਰਾਰ ਹੈ।
ਵਿਦਿਆਰਥੀਆਂ ਨੂੰ ਨਸ਼ਿਆਂ ਵਿਰੁੱਧ ਕੀਤਾ ਜਾਗਰੂਕ
NEXT STORY