ਸਾਹਨੇਵਾਲ (ਜ. ਬ.) : ਪਿਤਾ ਦੀ ਮੌਤ ਦਾ ਸਰਟੀਫਿਕੇਟ ਲੈਣ ਸਬ-ਸੈਂਟਰ ਕੋਟਗੰਗੂ ਰਾਏ ਵਿਖੇ ਪਹੁੰਚੇ ਮ੍ਰਿਤਕ ਦੇ ਨੂੰਹ-ਪੁੱਤ ਵੱਲੋਂ ਤੈਸ਼ ’ਚ ਆ ਕੇ ਹੈਲਥ ਵਰਕਰ ਦੀ ਕੁੱਟਮਾਰ ਕਰਨ ਅਤੇ ਡਿਊਟੀ ’ਚ ਵਿਘਨ ਪਾਉਣ ਦੇ ਦੋਸ਼ ਤਹਿਤ ਥਾਣਾ ਕੂੰਮਕਲਾਂ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ : DJ ’ਤੇ ਵੱਜਦੇ ਲੱਚਰ ਤੇ ਹਥਿਆਰਾਂ ਵਾਲੇ ਗੀਤਾਂ ਨੂੰ ਲੈ ਕੇ ADGP ਵੱਲੋਂ ਨਵੇਂ ਹੁਕਮ (ਵੀਡੀਓ)
ਕੁੱਟਮਾਰ ਦਾ ਸ਼ਿਕਾਰ ਹੋਈ ਹੈਲਥ ਵਰਕਰ ਹਰਪ੍ਰੀਤ ਕੌਰ ਪਤਨੀ ਕੁਲਦੀਪ ਸਿੰਘ ਪਿੰਡ ਕੋਟਗੰਗੂ ਰਾਏ, ਲੁਧਿਆਣਾ ਨੇ ਦੱਸਿਆ ਕਿ ਸਬ-ਸੈਂਟਰ ਕੋਟਗੰਗੂ ਰਾਏ ’ਚ ਬਤੌਰ ਹੈਲਥ ਵਰਕਰ ਦੇ ਨਾਲ ਹੀ ਲੋਕਲ ਰਜਿਸਟਰਾਰ ਜਨਮ ਅਤੇ ਮੌਤ ਦਾ ਚਾਰਜ ਵੀ ਉਸ ਦੇ ਕੋਲ੍ਹ ਹੀ ਹੈ। ਬੀਤੀ 2 ਅਪ੍ਰੈਲ ਨੂੰ ਉਹ ਆਪਣੇ ਦਫ਼ਤਰ ’ਚ ਕੰਮ ਕਰ ਰਹੀ ਸੀ। ਇਸ ਦੌਰਾਨ ਪਿੰਡ ਅਜਨੌਦ, ਲੁਧਿਆਣਾ ਵਾਸੀ ਦਿਲਰਾਜ ਕੌਰ ਆਪਣੇ ਪਤੀ ਗੁਰਦੀਪ ਸਿੰਘ ਨਾਲ ਉਸ ਦੇ ਦਫ਼ਤਰ ’ਚ ਆਈ ਤੇ ਆਪਣੇ ਪਿਤਾ ਹਿਰਦੇਪਾਲ ਸਿੰਘ ਦੀ ਮੌਤ ਦਾ ਅਸਲ ਸਰਟੀਫਿਕੇਟ ਮੰਗਣ ਲੱਗੇ, ਜਿਸ ’ਤੇ ਉਸ ਨੇ ਕਿਹਾ ਕਿ ਹਿਰਦੇਪਾਲ ਸਿੰਘ ਦੀ ਮੌਤ ਦਾ ਅਸਲ ਸਰਟੀਫਿਕੇਟ ਮਾਤਾ ਸੁਰਜੀਤ ਕੌਰ ਨੂੰ ਦੇ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਦਿਲਰਾਜ ਕੌਰ ਤੇ ਗੁਰਦੀਪ ਸਿੰਘ ਨੇ ਤੈਸ਼ ’ਚ ਆ ਕੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਅਜਿਹਾ ਕਰਦਿਆਂ ਉਨ੍ਹਾਂ ਸਰਕਾਰੀ ਡਿਊਟੀ ’ਚ ਵਿਘਨ ਪਾਇਆ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਕੂੰਮਕਲਾਂ ਪੁਲਸ ਨੇ ਦੋਵਾਂ ਪਤੀ-ਪਤਨੀ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
ਇਹ ਵੀ ਪੜ੍ਹੋ : ਨਸ਼ਾ ਸਮੱਗਲਰਾਂ ਨਾਲ ਮਿਲੀਭੁਗਤ ਕਰਨ ਵਾਲੇ ਮੁਲਾਜ਼ਮਾਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ : SSP ਸਿੱਧੂ
ਚੌਲਾਂਗ ਟੋਲ ਪਲਾਜ਼ਾ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ, 1 ਦੀ ਮੌਤ ਤੇ 2 ਜ਼ਖ਼ਮੀ
NEXT STORY