ਲੁਧਿਆਣਾ, (ਮੁਕੇਸ਼)- ਤੇਜ਼ਾਬ ਪਾ ਕੇ ਸਾੜ ਦਿੱਤੇ ਗਏ ਪਿਛਲੇ ਦਿਨੀਂ ਪਸ਼ੂ ਧਨ ਵਿਚੋਂ 2 ਦੀ ਇਲਾਜ ਦੌਰਾਨ ਮੌਤ ਨੂੰ ਲੈ ਕੇ ਹਿੰਦੂ ਸੰਗਠਨਾਂ ਵਿਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਗਊ ਸੇਵਾ ਸੋਸਾਇਟੀ ਦੇ ਸੇਵਾਦਾਰ ਅਜੇ ਅਗਰਵਾਲ, ਰਾਜੇਸ਼ ਮੰਗਾ, ਅਜੇ ਮਿੱਤਲ, ਮਨੀਸ਼ ਜਾਂਗੜਾ ਨੇ ਕਿਹਾ ਕਿ ਸ਼ਰਾਰਤੀ ਅਨਸਰਾਂ ਵਲੋਂ ਪਿਛਲੀ ਦਿਨੀਂ ਤੇਜ਼ਾਬ ਪਾ ਕੇ ਸਾੜੇ ਗਏ 16 ਪਸ਼ੂ ਧਨ ਵਿਚੋਂ 2 ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਜਿਸ ਸਮੇਂ ਦੋਵਾਂ ਤੇਜ਼ਾਬ ਨਾਲ ਸਾੜੇ ਪਸ਼ੂ ਧਨ ਨੂੰ ਹਸਪਤਾਲ ਲੈ ਕੇ ਆਏ ਸਨ। ਦੋਵਾਂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਸੀ। ਬਾਕੀਆਂ ਦੀ ਹਾਲਤ ਵਿਚ ਲਗਾਤਾਰ ਸੁਧਾਰ ਹੋ ਰਿਹਾ ਹੈ। ਗਊ ਭਗਤ ਰਾਕੇਸ਼ ਗੁਪਤਾ, ਚਾਚਾ ਛੱਜੂ ਰਾਮ ਪਰਿਵਾਰ, ਦੀਪਕ ਗੁਪਤਾ ਬਿੱਟੂ ਨੇ ਕਿਹਾ ਕਿ ਸੋਸਾਇਟੀ ਮੈਂਬਰਾਂ ਵਲੋਂ ਨਿਸ਼ਕਾਮ ਭਾਵ ਨਾਲ ਜ਼ਖਮੀ, ਬੀਮਾਰ ਗਊਆਂ, ਸਾਨਾਂ ਹੋਰ ਬੇਜ਼ੁਬਾਨ ਜਾਨਵਰਾਂ ਦੀ ਸੇਵਾ ਕਰਨਾ ਪਰਮਾਤਮਾ ਦੀ ਭਗਤੀ ਦੇ ਸਮਾਨ ਹੈ। ਜਿਸ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਘੱਟ ਹੈ। ਅਜੇ, ਅਸ਼ੋਕ ਬਾਂਸਲ, ਚਮਨ ਲਾਲ, ਰਮਨ ਸ਼ਰਮਾ ਨੇ ਕਿਹਾ ਕਿ ਜ਼ਖਮੀ ਪਸ਼ੂਆਂ ਦੇ ਆਪ੍ਰੇਸ਼ਨ ਕਰਨ ਲਈ ਅੰਦਰ ਹੀ ਆਪ੍ਰੇਸ਼ਨ ਰੂਮ (ਹਾਲ) ਤਿਆਰ ਕੀਤਾ ਜਾ ਰਿਹਾ ਹੈ ਤਾਂ ਕਿ ਗੰਭੀਰ ਰੂਪ ਨਾਲ ਜ਼ਖਮੀ ਪਸ਼ੂ ਦਾ ਆਪ੍ਰੇਸ਼ਨ ਕੀਤਾ ਜਾ ਸਕੇ।
ਦੁਬਈ ਭੇਜਣ ਦੇ ਨਾਂ 'ਤੇ ਠੱਗੀ
NEXT STORY