ਬਟਾਲਾ, (ਬੇਰੀ)- ਬੀਤੀ ਦੇਰ ਸ਼ਾਮ ਰੇਲ ਗੱਡੀ ਦੀ ਫੇਟ ਵੱਜਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਇਸ ਸਬੰਧ ’ਚ ਜਾਣਕਾਰੀ ਦਿੰਦਿਆਂ ਮ੍ਰਿਤਕ ਧਰਮਪਾਲ ਪੁੱਤਰ ਓਮ ਪ੍ਰਕਾਸ਼ ਵਾਸੀ ਮੁਰਗੀ ਮੁਹੱਲਾ ਬਟਾਲਾ ਦੇ ਲਡ਼ਕੇ ਵਿੱਕੀ ਨੇ ਦੱਸਿਆ ਕਿ ਉਸਦਾ ਪਿਤਾ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ ਜੋ ਬੀਤੀ ਸ਼ਾਮ ਰੇਲਵੇ ਲਾਈਨ ਵੱਲ ਜਾ ਰਿਹਾ ਸੀ ਕਿ ਪਠਾਨਕੋਟ ਜਾ ਰਹੀ ਰੇਲ ਗੱਡੀ ਦੀ ਉਸਦੇ ਪਿਤਾ ਨੂੰ ਫੇਟ ਵੱਜ ਗਈ, ਜਿਸ ਨਾਲ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਅਾਂ ਹੀ ਜੀ. ਆਰ. ਪੀ. ਪੁਲਸ ਚੌਕੀ ਬਟਾਲਾ ਦੇ ਇੰਚਾਰਜ ਏ. ਐੱਸ. ਆਈ. ਪ੍ਰਮੋਦ ਕੁਮਾਰ ਅਤੇ ਏ. ਐੱਸ. ਆਈ. ਮੱਖਣ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਮ੍ਰਿਤਕ ਧਰਮਪਾਲ ਦੀ ਲਾਸ਼ ਕਬਜ਼ੇ ’ਚ ਲੈਣ ਤੋਂ ਬਾਅਦ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਭੇਜ ਦਿੱਤੀ।
ਹਰਬਲ ਬੀਜ ਦਾ ਕਾਰੋਬਾਰ ਕਰਨ ਦੇ ਨਾਂ ’ਤੇ 20 ਲੱਖ 50 ਹਜ਼ਾਰ ਦੀ ਠੱਗੀ
NEXT STORY