ਪੱਟੀ, (ਪਾਠਕ, ਸੌਰਭ)- ਪੱਟੀ ਕਚਹਿਰੀਆਂ ਦੇ ਬਾਹਰ ਸੋਮਵਾਰ ਸਵੇਰੇ ਟਰੱਕ ਦੀ ਲਪੇਟ 'ਚ ਆਉਣ ਨਾਲ ਇਕ ਔਰਤ ਦੀ ਮੌਤ ਹੋ ਗਈ। ਵਾਰਡ ਨੰਬਰ 1 ਸੰਗਲ ਬਸਤੀ ਵਾਸੀ ਬੂਟਾ ਸਿੰਘ ਪੁੱਤਰ ਚਰਨ ਸਿੰਘ ਆਪਣੀ ਭੈਣ ਅਤੇ ਮਾਂ ਨੂੰ ਮੋਟਰਸਾਈਕਲ 'ਤੇ ਲੈ ਕੇ ਰੇਗਰ ਕਾਲੋਨੀ ਵੱਲੋਂ ਰੇਲਵੇ ਫਾਟਕ ਵੱਲ ਨੂੰ ਆ ਰਿਹਾ ਸੀ, ਜਦੋਂ ਉਹ ਤਹਿਸੀਲ ਕੰਪਲੈਕਸ ਤੋਂ ਫਾਟਕ ਵਾਲਾ ਮੋੜ ਮੁੜਿਆ ਤਾਂ ਪਿੱਛੋਂ ਆ ਰਹੇ ਟਰੱਕ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਬੂਟਾ ਸਿੰਘ ਤੇ ਉਸ ਦੀ ਭੈਣ ਇਕ ਸਾਈਡ ਨੂੰ ਡਿੱਗ ਪਏ, ਜਦਕਿ ਉਸ ਦੀ ਮਾਂ ਬਲਵੀਰ ਕੌਰ ਟਰੱਕ ਹੇਠਾਂ ਡਿੱਗ ਪਈ, ਜਿਸ ਦੇ ਸਿਰ ਉੱਪਰ ਦੀ ਟਾਇਰ ਲੰਘ ਜਾਣ ਕਾਰਨ ਸਿਰ ਬੁਰੀ ਤਰ੍ਹਾਂ ਫਿਸ ਗਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਸਥਾਨ 'ਤੇ ਪਹੁੰਚੇ ਐੱਸ. ਡੀ. ਐੱਮ. ਸੁਰਿੰਦਰ ਸਿੰਘ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਪੁਲਸ ਪ੍ਰਸ਼ਾਸਨ ਨੂੰ ਬਣਦੀ ਕਾਰਵਾਈ ਕਰਨ ਸਬੰਧੀ ਨਿਰਦੇਸ਼ ਦਿੱਤੇ।
ਇਸ ਸਬੰਧੀ ਥਾਣਾ ਮੁਖੀ ਹਰਦੀਪ ਸਿੰਘ ਸੰਧੂ ਨੇ ਦੱਸਿਆ ਕਿ ਟਰੱਕ ਤੇ ਡਰਾਈਵਰ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ।
36 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ 2 ਗ੍ਰਿਫਤਾਰ
NEXT STORY