ਰਾਜਪੁਰਾ (ਨਿਰਦੋਸ਼,ਚਾਵਲਾ): ਕਮਰੇ 'ਚ ਕੋਲੇ ਦੀ ਅੰਗੀਠੀ ਬਾਲ ਕੇ ਸੁੱਤੇ ਇਕ ਪਰਿਵਾਰ ਦੇ ਦੋ ਵਿਅਕਤੀਆਂ ਦੀ ਧੂੰਏਂ ਨਾਲ ਦਮ ਘੁਟਣ ਤੇ ਮੌਤ ਹੋ ਜਾਣ ਅਤੇ ਦੋ ਵਿਅਕਤੀਆਂ ਦੇ ਬੇਹੋਸ਼ ਹੋ ਜਾਣ ਦੀ ਜਾਣਕਾਰੀ ਮਿਲੀ ਹੈ । ਬੇਹੋਸ਼ ਹੋਏ ਵਿਅਕਤੀਆਂ ਨੂੰ ਰਾਜਪੁਰਾ ਦੇ ਨਿੱਜੀ ਹਸਪਤਾਲ 'ਚ ਇਲਾਜ ਲਈ ਦਾਖਲ ਕੀਤਾ ਗਿਆ ਹੈ ।
ਇਸ ਦਰਦਨਾਕ ਘਟਨਾ ਦੇ ਸਬੰਧ 'ਚ ਸਿਟੀ ਪੁਲਸ ਦੇ ਐੱਸ.ਐੱਚ.ਓ. ਇੰਸਪੈਕਟਰ ਸੁਰਿੰਦਰ ਪਾਲ ਸਿੰਘ ਨਾਲ ਸੰਪਰਕ ਕਰਨ ਤੇ ਉਨ੍ਹਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਰਾਜਪੁਰਾ ਪੁਰਾਣੀ ਕਚਹਿਰੀ ਜਾਮਾ ਮਸਜਿਦ ਦੇ ਪਿੱਛੇ ਇਕ ਮਕਾਨ 'ਚ ਯੂ .ਪੀ ਵਾਸੀ ਇਹ ਪੀੜਤ ਪਰਵਾਰ ਕਿਰਾਏ ਤੇ ਲਏ ਇੱਕ ਕਮਰੇ ਵਿੱਚ ਰਹਿੰਦਾ ਹੈ ਕੜਾਕੇ ਦੀ ਠੰਡ ਪੈਣ ਦੇ ਕਾਰਨ ਬੀਤੀ ਰਾਤ ਇਹ ਪਰਿਵਾਰ ਆਪਣੇ ਕਮਰੇ ਵਿੱਚ ਕੋਲੇ ਦੀ ਅੰਗੀਠੀ ਜਲਾ ਕੇ ਕਰ ਦਰਵਾਜ਼ੇ ਖਿੜਕੀਆਂ ਬੰਦ ਕਰਕੇ ਸੁੱਤਾ ਸੀ। ਸਵੇਰੇ ਜਦੋਂ ਇਨ੍ਹਾਂ ਦੇ ਨਾਲ ਦੇ ਕਮਰੇ ਵਿੱਚ ਕਿਰਾਏ ਤੇ ਰਹਿ ਰਹੇ ਗੁਆਂਢੀ ਨੇ ਇਨ੍ਹਾਂ ਦੇ ਕਮਰੇ ਦਾ ਦਰਵਾਜਾ ਬੰਦ ਵੇਖ ਕੇ ਜਦੋਂ ਇਨ੍ਹਾਂ ਨੂੰ ਅਵਾਜ਼ਾਂ ਲਗਾਈਆਂ ਅਤੇ ਕੋਈ ਜਵਾਬ ਨਾ ਮਿਲਣ ਤੇ ਜਦੋਂ ਕਮਰੇ ਦਾ ਦਰਵਾਜ਼ਾ ਤੋੜ ਕੇ ਵੇਖਿਆ ਤਾਂ ਅੰਦਰ ਚਾਰ ਵਿਅਕਤੀ ਬੇਹੋਸ਼ੀ ਦੀ ਹਾਲਤ ਚ ਪਏ ਸਨ।
ਇਨ੍ਹਾਂ ਵਲੋਂ ਦੋ ਲੋਕਾਂ ਜਿਹੜੇ ਥੋੜਾ ਬਹੁਤ ਹਿਲਜੁਲ ਕਰ ਰਹੇ ਸਨ ਨੂੰ ਰਾਜਪੁਰਾ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਲੈ ਜਾਇਆ ਗਿਆ ਅਤੇ ਦੋ ਵਿਅਕਤੀ ਜੋ ਬੇਹੋਸ਼ੀ ਦੀ ਹਾਲਤ 'ਚ ਸਨ ਨੂੰ ਰਾਜਪੁਰੇ ਦੇ ਸਿਵਲ ਹਸਪਤਾਲ ਵਿੱਚ ਭੇਜਿਆ ਗਿਆ, ਜਿੱਥੇ ਡਾਕਟਰਾਂ ਨੇ ਇਨ੍ਹਾਂ ਨੂੰ ਮ੍ਰਿਤਕ ਕਰਾਰ ਦਿੱਤਾ।ਮਿਰਤਕਾਂ ਦੀ ਪਛਾਣ ਮੁਹੰਮਦ ਫਰੀਦ (50) ਇਸਦੇ ਭਤੀਜੇ ਸ਼ਾਬਾਦ(18) ਦੇ ਤੌਰ 'ਤੇ ਹੋਈ ਹੈ, ਜਦੋਂਕਿ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਮ੍ਰਿਤਕ ਮੁਹੰਮਦ ਫਰੀਦ ਦੇ ਪੁੱਤਰਾਂ ਸੋਨੂੰ ( 25) ਅਤੇ ਮੌਸੀਨ (15) ਦੇ ਤੌਰ ਉੱਤੇ ਹੋਈ ਹੈ ।ਇਸ ਸਬੰਧ 'ਚ ਪੁਲਸ ਨੇ ਆਈ.ਪੀ.ਸੀ. ਧਾਰਾ 174 ਦੇ ਤਹਿਤ ਕੇਸ ਦਰਜ ਕਰ ਲਿਆ ਹੈ।
ਬਿਕਰਮ ਮਜੀਠੀਆ ਨੂੰ ਫੇਸਬੁਕ 'ਤੇ ਧਮਕੀ ਦੇਣ ਵਾਲਾ ਨੌਜਵਾਨ ਗ੍ਰਿਫਤਾਰ
NEXT STORY