ਚੰਡੀਗੜ੍ਹ : 'ਚਿੱਟੇ' ਦੇ ਦਰਿਆ 'ਚ ਪੰਜਾਬ ਦੀ ਜਵਾਨੀ ਲਗਾਤਾਰ ਰੁੜ੍ਹਦੀ ਜਾ ਰਹੀ ਹੈ, ਜਿਸ ਕਾਰਨ ਘਰ-ਘਰ ਮੌਤ ਦੇ ਸੱਥਰ ਵਿਛ ਰਹੇ ਹਨ। ਪੰਜਾਬ 'ਚ ਵੱਡੀ ਗਿਣਤੀ 'ਚ ਨਸ਼ੇੜੀ ਨੌਜਵਾਨਾਂ ਦੀ ਮੌਤ ਚਿੱਟੇ ਦੀ ਓਵਰਡੋਜ਼ ਕਾਰਨ ਹੀ ਹੋਈ ਹੈ। ਇਕ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਮੌਤਾਂ ਮਾਰਫੀਨ (ਅਫੀਮ ਆਧਾਰਿਤ ਨਸ਼ੇ ਹੈਰੋਇਨ, ਸਮੈਕ, ਅਫੀਮ ਆਦਿ) ਦੀ ਓਵਰਡੋਜ਼ ਕਾਰਨ ਹੋਈਆਂ ਹਨ। ਇਕ ਰਿਪੋਰਟ ਮੁਤਾਬਕ 80 ਫੀਸਦੀ ਤੋਂ ਵੱਧ ਮਾਮਲਿਆਂ 'ਚ ਮਾਰਫੀਨ ਦੀ ਓਵਰਡੋਜ਼ ਕਾਰਨ ਮੌਤਾਂ ਹੋਈਆਂ ਹਨ।
ਇਸ ਤੋਂ ਇਲਾਵਾ ਦਰਦ ਹਟਾਊ ਤੇ ਨਸ਼ਾ ਛੁਡਾਊ ਦਵਾਈਆਂ ਵੀ ਕਈ ਮੌਤਾਂ ਦਾ ਕਾਰਨ ਬਣੀਆਂ ਹਨ। ਕਰੀਬ 13 ਫੀਸਦੀ ਮੌਤਾਂ ਦਾ ਕਾਰਨ ਨਸ਼ਾ ਛੁਡਾਊ ਪ੍ਰੋਗਰਾਮ ਤਹਿਤ ਮੁੜ ਵਸੇਬੇ ਲਈ ਵਰਤੀ ਜਾਂਦੀ ਦਵਾਈ ਬੈਜ਼ੋਡਾਇਆਜੀਪਾਈਨ ਤੇ 5 ਫੀਸਦੀ ਮੌਤਾਂ ਅਫੀਮ ਆਧਾਰਿਤ ਦਰਦ ਹਟਾਊ ਦਵਾਈ ਟਰੈਮਾਡੋਲ ਕਾਰਨ ਹੋਣ ਦੀ ਗੱਲ ਸਾਹਮਣੇ ਆਈ ਹੈ। ਇਸ ਸਭ ਦੇ ਬਾਵਜੂਦ ਵੀ ਸਰਕਾਰ ਵਲੋਂ ਨਸ਼ੇ ਦੀ ਓਵਰਡੋਜ਼ ਨੂੰ ਘਟਾ ਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਕਿ ਬਹੁਤ ਹੀ ਦੁਖਦਾਈ ਹੈ।
ਜ਼ਹਿਰੀਲੇ ਸੱਪ ਦੇ ਡੰਗਣ ਨਾਲ ਕਿਸਾਨ ਦੀ ਮੌਤ
NEXT STORY