ਖਡੂਰ ਸਾਹਿਬ, (ਕੁਲਾਰ)- ਪੀ. ਐੱਸ. ਈ. ਬੀ. ਇੰਪਲਾਈਜ਼ ਜੁਆਇੰਟ ਫੋਰਮ ਪੰਜਾਬ ਦੇ ਪਾਵਰਕਾਮ ਮੁਲਾਜ਼ਮਾਂ ਦੀਆਂ ਪੰਜਾਬ ਪੱਧਰੀ ਮੰਗਾਂ ਪ੍ਰਤੀ ਇਕ ਮੰਗ ਪੱਤਰ ਪ੍ਰਮੁੱਖ ਜਥੇਬੰਦੀਆਂ ਟੈਕਨੀਕਲ ਸਰਵਿਸਜ਼ ਯੂਨੀਅਨ, ਇੰਪਲਾਈਜ਼ ਫੈੱਡਰੇਸ਼ਨ ਅਤੇ ਪੀ. ਐੱਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ, ਮਨਿਸਟੀਰੀਅਲ ਸਰਵਿਸ ਯੂਨੀਅਨ, ਬਿਜਲੀ ਮੁਲਾਜ਼ਮ ਫਰੰਟ, ਵਰਕ ਚਾਰਜ ਫੈਡਰੇਸ਼ਨ ਇੰਟਕ, ਥਰਮਲ ਕੁਆਰਡੀਨੇਸ਼ਨ ਕਮੇਟੀ ਦੇ ਮੁਖੀਆਂ ਵੱਲੋਂ ਪੰਜਾਬ ਦੇ ਸਾਰੇ ਵਿਧਾਇਕਾਂ ਨੂੰ ਮੰਗ ਪੱਤਰ ਦੇਣ ਦੀ ਨੀਤੀ ਤਹਿਤ ਅੱਜ ਹਲਕਾ ਬਾਬਾ ਬਕਾਲਾ ਦੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੂੰ ਮੰਗ ਪੱਤਰ ਦਿੱਤਾ।
ਇਸ ਮੌਕੇ ਪਾਵਰਕਾਮ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਜਮਹੂਰੀ ਤਰੀਕੇ ਨਾਲ ਪਾਵਰਕਾਮ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਗੰਭੀਰ ਨਹੀਂ ਹੈ। ਇੱਥੋਂ ਤੱਕ ਕਿ ਪਿਛਲੇ ਕਾਫੀ ਸਾਲਾਂ ਤੋਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਨ ਲਈ ਪੰਜਾਬ ਸਰਕਾਰ ਤੇ ਮਹਿਕਮਾ ਗੰਭੀਰ ਨਹੀਂ ਹੈ। ਉਨ੍ਹਾਂ ਵਿਧਾਇਕਾਂ ਨੂੰ ਅਪੀਲ ਕੀਤੀ ਕਿ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਤੇ ਪੰਜਾਬ ਸਰਕਾਰ ਨਾਲ ਸਹਿਮਤੀ ਬਣਾਉਂਦਿਆਂ ਜੋ ਮੰਗ ਪੱਤਰ ਤੁਹਾਨੂੰ ਦਿੱਤਾ ਗਿਆ ਹੈ ਦੇ ਸਬੰਧ ਵਿਚ ਤੁਸੀਂ ਸਾਡੀਆਂ ਮੰਗਾਂ ਅਤੇ ਮਸਲਿਆਂ ਨੂੰ ਹੱਲ ਕਰਵਾਉਣ ਵਿਚ ਸਹਿਯੋਗ ਕਰੋਗੇ। ਉਨ੍ਹਾਂ ਇਹ ਮੰਗ ਵੀ ਦੁਹਰਾਈ ਕਿ ਗਰਮੀ ਦਾ ਸੀਜ਼ਨ ਆਉਣ 'ਤੇ ਲੋਕਾਂ ਦੀ ਪੁਰਜ਼ੋਰ ਮੰਗ 'ਤੇ ਬਠਿੰਡਾ ਥਰਮਲ ਤੇ ਰੋਪੜ ਥਰਮਲ ਦੇ ਦੋ ਬੰਦ ਕੀਤੇ ਯੂਨਿਟ ਸਰਕਾਰ ਵੱਲੋਂ ਚਾਲੂ ਕੀਤੇ ਜਾਣ, ਪ੍ਰਾਈਵੇਟ ਥਰਮਲਾਂ ਨਾਲ ਕੀਤੇ ਪਾਵਰ ਪਰਚੇਜ਼ ਦੇ ਸਮਝੌਤਿਆਂ ਨੂੰ ਦੁਬਾਰਾ ਰੀਵਿਊ ਕੀਤਾ ਜਾਵੇ ਅਤੇ ਪਾਵਰ ਨਿਗਮ ਨੂੰ ਪੈਂਦੇ ਘਾਟੇ ਸਬੰਧੀ ਸਫੈਦ ਪੱਤਰ ਜਾਰੀ ਕੀਤਾ ਜਾਵੇ, ਉਕਤ ਵੱਖ-ਵੱਖ ਯੂਨੀਅਨਾਂ ਦੇ ਆਗੂਆਂ ਨੇ ਕਿਹਾ ਕਿ ਆਸ ਹੈ ਕਿ ਤੁਸੀਂ ਬਿਜਲੀ ਮੁਲਾਜ਼ਮਾਂ ਪ੍ਰਤੀ ਅਤੇ ਆਮ ਖਪਤਕਾਰਾਂ ਪ੍ਰਤੀ ਹਮਦਰਦੀ ਵਾਲਾ ਰਵੱਈਆ ਅਪਣਾਓਗੇ।
ਪੇਸ਼ੇਵਰ ਟੈਕਸ ਤੇ ਸਰਚਾਰਜ ਨਾਲ ਆਮ ਆਦਮੀ 'ਤੇ ਪਵੇਗਾ ਵਧੇਰੇ ਬੋਝ : ਢੀਂਡਸਾ
NEXT STORY