ਕਪੂਰਥਲਾ, (ਗੁਰਵਿੰਦਰ ਕੌਰ)- ਅਪੰਗ ਅਸੂਲ ਮੰਚ ਪੰਜਾਬ ਦੀ ਕਪੂਰਥਲਾ ਇਕਾਈ ਵੱਲੋਂ ਆਪਣੀਆਂ ਮੰਗਾਂ ਸਬੰਧੀ ਡਿਪਟੀ ਕਮਿਸ਼ਨਰ ਕਪੂਰਥਲਾ ਦਫਤਰ ਦੇ ਬਾਹਰ ਥਾਲੀਆਂ ਖਡ਼ਕਾ ਕੇ ਤੇ ਨਾਅਰੇਬਾਜ਼ੀ ਕਰ ਕੇ ਰੋਸ ਪ੍ਰਗਟ ਕੀਤਾ। ਇਸ ਤੋਂ ਬਾਅਦ ਆਪਣੀਆਂ ਮੰਗਾਂ ਸਬੰਧੀ ਮੰਚ ਦੇ ਅਹੁਦੇਦਾਰਾਂ ਵੱਲੋਂ ਇਕ ਮੰਗ-ਪੱਤਰ ਡਿਪਟੀ ਕਮਿਸ਼ਨਰ ਕਪੂਰਥਲਾ ਮੁਹੰਮਦ ਤਇਅਬ ਨੂੰ ਸੌਂਪਿਆ ਗਿਆ। ਇਸ ਮੌਕੇ ਅਸੂਲ ਮੰਚ ਦੇ ਮੈਂਬਰ ਮਹਿੰਦਰ ਸਿੰਘ ਬਲੇਰ, ਮੋਹਨ ਲਾਲ, ਬਗੀਚਾ ਸਿੰਘ, ਕਸ਼ਮੀਰੀ ਲਾਲ, ਮਦਨ ਸਿੰਘ, ਮੋਹਨ ਸਿੰਘ ਆਹਲੂਵਾਲੀਆ, ਹਰਮਿੰਦਰ ਸਿੰਘ ਸਿੱਧੂ, ਮੰਗਲ ਸਿੰਘ ਮੰਡੇਰ, ਸੁਲੱਖਣ ਸਿੰਘ, ਮੁਖਤਿਆਰ ਸਿੰਘ, ਰਾਜ ਰਾਣੀ, ਪਿਆਰਾ ਸਿੰਘ, ਜਸਵੀਰ ਕੌਰ, ਕਾਲੋ, ਅਜਾਇਬ ਸਿੰਘ, ਮਨਜੀਤ ਕੌਰ ਤੇ ਜਸਵਿੰਦਰ ਕੌਰ ਨੇ ਦੱਸਿਆ ਕਿ ਅਸੂਲ ਮੰਚ ਦੇ ਮੈਂਬਰ ਬਲਵਿੰਦਰ ਸਿੰਘ ਵੱਲੋਂ ਚੰਡੀਗਡ਼੍ਹ ਦੇ 17 ਸੈਕਟਰ ’ਚ ਅੰਗਹੀਣਾਂ, ਬਜ਼ੁਰਗਾਂ ਤੇ ਵਿਧਵਾਵਾਂ ਦੀ ਪੈਨਸ਼ਨ ਜਿਹਡ਼ੀ ਕਿ ਕਾਂਗਰਸ ਪਾਰਟੀ ਵੱਲੋਂ ਚੋਣਾਂ ਦੌਰਾਨ 2000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕਰਕੇ ਪੂਰਾ ਨਹੀਂ ਕੀਤਾ ਗਿਆ, ਸਬੰਧੀ ਅੰਦੋਲਨ ਸ਼ੁਰੂ ਕੀਤਾ ਗਿਆ ਤੇ ਬਲਵਿੰਦਰ ਸਿੰਘ 15 ਅਗਸਤ 2018 ਨੂੰ ਹੁਣ ਤਕ ਭੁੱਖ ਹਡ਼ਤਾਲ ’ਤੇ ਬੈਠੇ ਹਨ। ਉਨ੍ਹਾਂ ਦੱਸਿਆ ਕਿ ਗੁਆਢੀ ਰਾਜ ਦਿੱਲੀ ਤੇ ਹਰਿਆਣਾ ’ਚ ਇਹ ਪੈਨਸ਼ਨ 2500 ਰੁਪਏ ਦਿੱਤੀ ਜਾਂਦੀ ਹੈ, ਜੇਕਰ ਇਕ ਰਾਸ਼ਟਰ ’ਚ ਇਕ ਟੈਕਸ ਜੀ. ਐੱਸ. ਟੀ. ਲੱਗ ਸਕਦਾ ਹੈ ਤਾਂ ਇਕ ਰਾਸ਼ਟਰ ’ਚ ਇਕੋ ਜਿਹੀ ਪੈਨਸ਼ਨ ਕਿਉਂ ਨਹੀਂ ਹੋ ਸਕਦੀ। ਉਨ੍ਹਾਂ ਦੱਸਿਆ ਕਿ ਪਿਛਲੇ 25 ਸਾਲਾਂ ਤੋਂ ਇਕ ਵੀ ਅੰਗਹੀਣ ਜੋ ਕਿ ਕਪੂਰਥਲਾ ਜ਼ਿਲੇ ਦੇ ਹਨ, ਨੂੰ ਸਰਕਾਰ ਵਲੋਂ ਨੌਕਰੀ ਨਹੀਂ ਦਿੱਤੀ ਗਈ ਹੈ, ਜਿਸਦਾ ਰਿਕਾਰਡ ਜ਼ਿਲਾ ਰੋਜ਼ਗਾਰ ਦਫਤਰ ਕਪੂਰਥਲਾ ਵਿਖੇ ਮੌਜੂਦ ਹੈ।
ਉਨ੍ਹਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਵਲੋਂ ਅੰਗਹੀਣਾਂ, ਵਿਧਵਾਵਾਂ ਤੇ ਬਜ਼ੁਰਗਾਂ ਨੂੰ ਹਮੇਸ਼ਾ ਅਣਦੇਖਾ ਕੀਤਾ ਜਾਂਦਾ ਹੈ, ਜਦੋਂਕਿ ਸਮਾਜ ’ਚ ਇਹ ਤਿੰਨੋ ਵਰਗ ਸਭ ਤੋਂ ਕੰਮਜ਼ੋਰ ਤੇ ਜ਼ਰੂਰਤਮੰਦ ਹਨ।
ਨਹਿਰੀ ਵਿਭਾਗ ਦੀ ਲਾਪ੍ਰਵਾਹੀ, ਪਾਣੀ ਦੀ ਬੂੰਦ-ਬੂੰਦ ਨੂੰ ਤਰਸੇ ਕਿਸਾਨ!
NEXT STORY