ਨਵਾਂਸ਼ਹਿਰ (ਮਨੋਰੰਜਨ) : ਜ਼ਿਲੇ 'ਚ ਡੇਂਗੂ ਵਰਗੀ ਭਿਆਨਕ ਬੀਮਾਰੀ ਬੁਰੀ ਤਰ੍ਹਾਂ ਫੈਲੀ ਹੋਈ ਹੈ ਅਤੇ ਹੁਣ ਤੱਕ 100 ਦੇ ਕਰੀਬ ਡੇਂਗੂ ਦੇ ਸ਼ੱਕੀ ਮਰੀਜ਼ ਸਿਵਲ ਹਸਪਤਾਲ 'ਚ ਭਰਤੀ ਹੋ ਚੁੱਕੇ ਹਨ ਪਰ ਇਸ ਦੇ ਬਾਵਜੂਦ ਵੀ ਅਜੇ ਤੱਕ ਨਗਰ ਕੌਂਸਲ ਕੁੰਭਕਰਣੀ ਨੀਂਦ ਸੁੱਤੀ ਹੋਈ ਹੈ। ਡਿਪਟੀ ਕਮਿਸ਼ਨਰ ਵਿਪੁਲ ਉਜਵਲ ਵਲੋਂ ਈ. ਓ. ਨਵਾਸ਼ਹਿਰ ਨੂੰ ਰੋਜ਼ਾਨਾ ਸ਼ਹਿਰ ਵਿੱਚ ਫੋਗਿੰਗ ਕਰਵਾਉਣ ਦੇ ਹੁਕਮਾਂ ਦਿੱਤੇ ਗਏ ਹਨ ਪਰ ਇਸ ਦੇ ਬਾਵਜੂਦ ਸ਼ਹਿਰ ਵਿੱਚ ਕਿਤੇ ਵੀ ਫੋਗਿੰਗ ਨਹੀ ਕਰਵਾਈ ਜਾ ਰਹੀ। ਉੱਥੇ ਹੀ ਸਿਹਤ ਵਿਭਾਗ ਦੀ ਟੀਮ ਨੂੰ ਅਜੇ ਤੱਕ ਵੀ ਸ਼ਹਿਰ ਦੀਆਂ ਕਈ ਥਾਵਾਂ 'ਤੇ ਡੇਂਗੂ ਦਾ ਲਾਰਵਾ ਮਿਲ ਰਿਹਾ ਹੈ ਅਤੇ ਇਨ੍ਹਾਂ ਥਾਵਾਂ 'ਤੇ ਚਲਾਨ ਡੀ. ਸੀ. ਵਲੋਂ ਕੱਟੇ ਗਏ ਹਨ ਪਰ ਨਗਰ ਕੌਂਸਲ ਵਲੋਂ ਡੀ. ਸੀ. ਦੇ ਹੁਕਮਾਂ ਨੂੰ ਠੇਂਗਾ ਦਿਖਾਉਂਦੇ ਹੋਏ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
ਸਿਵਲ ਹਸਪਤਾਲ ਨਵਾਂਸ਼ਹਿਰ 'ਚ ਤਾਇਨਾਤ ਐੱਮ. ਡੀ. ਮੈਡੀਸਨ ਡਾ. ਗੁਰਪਾਲ ਕਟਾਰੀਆ ਨੇ ਦੱਸਿਆ ਕਿ ਸ਼ੁਕਰਵਾਰ ਨੂੰ ਬੁਖਾਰ ਨਾਲ ਪੀੜਤ ਕਰੀਬ 60 ਲੋਕਾਂ ਦੇ ਸੈਪਲ ਜਾਂਚ ਦੇ ਲਈ ਲਾਏ ਗਏ ਸੀ, ਜਿਨ੍ਹਾਂ 'ਚੋਂ 14 ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਅਜੇ ਤੱਕ ਸਿਵਲ ਹਸਪਤਾਲ ਵਿੱਚ 100 ਦੇ ਕਰੀਬ ਡੇਂਗੂ ਦੇ ਮਰੀਜ਼ ਡਿਟੈਕਟ ਹੋ ਚੁੱਕੇ ਹਨ। ਸੂਤਰ ਦੱਸਦੇ ਹਨ ਕਿ ਚਾਹੇ ਪ੍ਰਸ਼ਾਸ਼ਨ ਕੁਝ ਵੀ ਕਹੇ, ਸ਼ਹਿਰ ਦੇ ਕਈ ਹਿੱਸਿਆਂ ਵਿੱਚ ਡੇਂਗੂ ਦਾ ਅਸਰ ਵੱਧ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਇਸ ਦੇ ਬਾਵਜੂਦ ਸ਼ਹਿਰ ਦੇ ਬਾਜ਼ਾਰਾਂ ਅਤੇ ਗਲੀ-ਮੁਹੱਲਿਆਂ ਵਿੱਚ ਗੰਦਗੀ ਭਰੀ ਪਈ ਹੈ। ਕੌਂਸਲ ਨੂੰ ਚਾਹੀਦਾ ਹੈ ਕਿ ਡੇਂਗੂ ਦਾ ਅਸਰ ਘੱਟ ਕਰਨ ਲਈ ਸ਼ਹਿਰ ਦੇ ਹਰ ਕੋਨੇ ਦੀ ਸਫਾਈ ਕਰਵਾਈ ਜਾਵੇ।
ਮਿਡਲੈਂਡ ਮਾਈਕ੍ਰੋਫਿਨ ਨੇ ਪਹਿਲੇ 5 ਸਾਲਾਂ 'ਚ ਮੁਹੱਈਆ ਕਰਵਾਇਆ 570 ਕਰੋੜ ਤੋਂ ਵੱਧ ਦਾ ਕਰਜ਼ਾ
NEXT STORY