ਦੇਵਬੰਦ (ਸਹਾਰਨਪੁਰ)- ਉੱਤਰ ਪ੍ਰਦੇਸ਼ ਦੇ ਅੱਤਵਾਦ ਵਿਰੋਧੀ ਦਸਤੇ (ਏ.ਟੀ.ਐੱਸ.) ਅਤੇ ਪੰਜਾਬ ਪੁਲਸ ਦੀ ਇਕ ਸਾਂਝੀ ਟੀਮ ਨੇ ਉੱਤਰ ਪ੍ਰਦੇਸ਼ ਦੇ ਦੇਵਬੰਦ ਖੇਤਰ ਤੋਂ ਇਕ ਸ਼ੱਕੀ ਅੱਤਵਾਦੀ ਨੂੰ ਹਿਰਾਸਤ ’ਚ ਲਿਆ ਹੈ। ਮੁੱਢਲੀ ਜਾਣਕਾਰੀ ਅਨੁਸਾਰ ਉਸ ਦੇ 2022 ਦੇ ਮੋਹਾਲੀ ਧਮਾਕੇ ਤੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨਾਲ ਜੁੜੇ ਹੋਣ ਦਾ ਸ਼ੱਕ ਹੈ। ਸੂਤਰਾਂ ਅਨੁਸਾਰ ਵੀਰਵਾਰ ਦੇਰ ਰਾਤ ਸਾਂਝੀ ਟੀਮ ਨੇ ਦੇਵਬੰਦ ਦੇ ਬਚਿਤੀ ਪਿੰਡ ’ਚ ਇਕ ਕਾਰਵਾਈ ਕੀਤੀ ਅਤੇ ਮੋਹਤਾਸਿਮ ਨਾਮੀ ਉਕਤ ਅੱਤਵਾਦੀ ਨੂੰ ਹਿਰਾਸਤ ’ਚ ਲੈ ਲਿਆ। ਉਹ ਪਿੰਡ ਦੇ ਮੁਖੀ ਮੋਮਿਨ ਤਿਆਗੀ ਦਾ ਛੋਟਾ ਭਰਾ ਦੱਸਿਆ ਜਾ ਰਿਹਾ ਹੈ।
ਦੱਸਿਆ ਜਾਂਦਾ ਹੈ ਕਿ ਪੰਜਾਬ ’ਚ ਕੁਝ ਦਿਨ ਪਹਿਲਾਂ ਆਰ.ਡੀ.ਐਕਸ. ਨੂੰ ਜ਼ਬਤ ਕਰਨ ਪਿੱਛੋਂ ਜਾਂਚ ਦੌਰਾਨ ਕੁਝ ਸੁਰਾਗ ਮਿਲੇ ਸਨ, ਜਿਸ ਕਾਰਨ ਜਾਂਚ ਏਜੰਸੀਆਂ ਬਚਿਤੀ ਪਿੰਡ ਵੱਲ ਗਈਆਂ। ਇਸ ਤੋਂ ਬਾਅਦ ਯੂ.ਪੀ. ਏ.ਟੀ.ਐੱਸ. ਅਤੇ ਪੰਜਾਬ ਐੱਸ.ਟੀ.ਐੱਫ. (ਸਪੈਸ਼ਲ ਟਾਸਕ ਫੋਰਸ) ਨੇ ਇਕ ਸਾਂਝੀ ਕਾਰਵਾਈ ਕੀਤੀ। ਮੁਲਜ਼ਮ ਨੂੰ ਪੰਜਾਬ ਪੁਲਸ ਨੇ ਹਿਰਾਸਤ ’ਚ ਲੈ ਲਿਆ ਅਤੇ ਆਪਣੇ ਨਾਲ ਲੈ ਗਈ। ਇਹ ਵੀ ਸ਼ੱਕ ਹੈ ਕਿ ਵਟਸਐੱਪ ਖਾਤਿਆਂ ਨਾਲ ਜੁੜੇ ਓ.ਟੀ.ਪੀ. ਪਾਕਿਸਤਾਨ ਸਥਿਤ ਸ਼ੱਕੀ ਆਪ੍ਰੇਟਰਾਂ ਨੂੰ ਭੇਜੇ ਜਾ ਰਹੇ ਸਨ। ਜਾਂਚ ਏਜੰਸੀਆਂ ਨੇ ਸ਼ੱਕੀ ਦੇ ਕਬਜ਼ੇ ’ਚੋਂ ਕੁਝ ਇਲੈਕਟ੍ਰਾਨਿਕ ਡਿਵਾਈਸਾਂ ਵੀ ਜ਼ਬਤ ਕੀਤੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕੇਵਲ ਸਿੰਘ ਢਿੱਲੋਂ ਨੇ ਦਿੱਲੀ CM ਰੇਖਾ ਗੁਪਤਾ ਨਾਲ ਕੀਤੀ ਮੁਲਾਕਾਤ, ਪੰਜਾਬ ਵਿਕਾਸ ਵਿਜ਼ਨ 'ਤੇ ਹੋਈ ਚਰਚਾ
NEXT STORY