ਚੰਡੀਗੜ੍ਹ (ਬਰਜਿੰਦਰ) - ਸਿਰਸਾ ਡੇਰਾ ਦੇ ਭਗਤਾਂ ਦੇ ਰੂਪ 'ਚ 400 ਸਾਧੂਆਂ ਨੂੰ ਨਿਪੁੰਸਕ ਬਣਾਏ ਜਾਣ ਦੇ ਮਾਮਲੇ ਵਿਚ ਹਾਈ ਕੋਰਟ ਦੇ ਹੁਕਮਾਂ 'ਤੇ ਸੀ. ਬੀ. ਆਈ. ਵਲੋਂ ਬੁੱਧਵਾਰ 2 ਰਿਪੋਰਟਾਂ ਹਾਈ ਕੋਰਟ 'ਚ ਪੇਸ਼ ਕੀਤੀਆਂ ਗਈਆਂ। ਇਨ੍ਹਾਂ 'ਚੋਂ ਇਕ ਰਿਪੋਰਟ ਬੀਤੀ 7 ਜੁਲਾਈ ਨੂੰ ਪੇਸ਼ ਕੀਤੀ ਜਾਣੀ ਸੀ ਪਰ ਕੋਰਟ ਨਾ ਲੱਗਣ ਕਾਰਨ ਪੇਸ਼ ਨਹੀਂ ਕੀਤੀ ਜਾ ਸਕੀ। ਇਨ੍ਹਾਂ ਸੀਲਬੰਦ ਰਿਪੋਰਟਾਂ ਨੂੰ ਦੇਖਣ ਤੋਂ ਬਾਅਦ ਅਦਾਲਤ ਨੇ ਸੀ. ਬੀ. ਆਈ. ਨੂੰ ਮਾਮਲੇ ਵਿਚ ਅੰਤਿਮ ਮੌਕਾ ਦਿੰਦਿਆਂ 1 ਫਰਵਰੀ, 2018 ਨੂੰ ਆਪਣੀ ਫਾਈਨਲ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ।
ਧਿਆਨ ਦੇਣਯੋਗ ਹੈ ਕਿ ਇਸ ਕੇਸ ਵਿਚ ਹਰ 3 ਮਹੀਨਿਆਂ ਬਾਅਦ ਸੀ. ਬੀ. ਆਈ. ਆਪਣੀ ਰਿਪੋਰਟ ਪੇਸ਼ ਕਰਦੀ ਹੈ। ਸੀ. ਬੀ. ਆਈ. ਵਲੋਂ ਪੇਸ਼ ਹੋਏ ਐਡਵੋਕੇਟ ਸੁਮਿਤ ਗੋਇਲ ਨੇ ਦੱਸਿਆ ਕਿ ਅਦਾਲਤ ਨੇ ਸੀ. ਬੀ. ਆਈ. ਦੀਆਂ ਰਿਪੋਰਟਾਂ 'ਤੇ ਸੰਤੁਸ਼ਟੀ ਜਤਾਈ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਸੀ. ਬੀ. ਆਈ. ਨੇ ਆਪਣੀ ਰਿਪੋਰਟ ਵਿਚ ਕਿਹਾ ਕਿ ਅਜੇ ਮਾਮਲੇ ਵਿਚ ਕੁਝ ਹੋਰ ਲੋਕਾਂ ਤੋਂ ਪੁੱਛਗਿੱਛ ਕਰਨੀ ਹੈ, ਇਸ ਦੇ ਪਿੱਛੇ ਹਾਲ ਹੀ ਵਿਚ ਪੰਚਕੂਲਾ ਵਿਚ ਹੋਏ ਦੰਗੇ 'ਚ ਫੜੇ ਗਏ ਲੋਕਾਂ ਵਿਚੋਂ 2 ਦੇ ਨਿਪੁੰਸਕ ਹੋਣ ਦੀ ਗੱਲ ਸਾਹਮਣੇ ਆਉਣ ਦਾ ਹਵਾਲਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਟੀਸ਼ਨਰ ਹੰਸਰਾਜ ਚੌਹਾਨ ਵਲੋਂ ਸਾਲ 2012 'ਚ ਹਾਈ ਕੋਰਟ ਵਿਚ ਦਾਇਰ ਕੀਤੀ ਗਈ ਪਟੀਸ਼ਨ ਤੋਂ ਬਾਅਦ ਜਨਵਰੀ, 2015 ਵਿਚ ਹਾਈਕੋਰਟ ਦੇ ਹੁਕਮਾਂ 'ਤੇ ਸੀ. ਬੀ. ਆਈ. ਨੇ ਕੇਸ ਦਰਜ ਕੀਤਾ ਸੀ।
ਘਰ 'ਚ ਦਾਖਲ ਹੋ ਕੇ ਕੁੱਟਮਾਰ ਤੇ ਗੱਡੀਆਂ ਦੀ ਭੰਨਤੋੜ ਕੀਤੀ
NEXT STORY