ਜਲੰਧਰ, (ਪ੍ਰੀਤ)- ਥਾਣਾ ਨੰ. 4 ਦੀ ਪੁਲਸ ਨੇ ਚੋਰੀਸ਼ੁਦਾ ਸਾਮਾਨ ਨੇ ਨਾਲ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਥਾਣਾ ਨੰ. 4 ਦੇ ਇੰਸਪੈਕਟਰ ਨਿਰਮਲ ਸਿੰਘ ਨੇ ਦੱਸਿਆ ਕਿ ਚੋਰੀ ਦੇ ਕੇਸ ਦੀ ਜਾਂਚ ਦੌਰਾਨ ਪੁਲਸ ਟੀਮ ਨੇ ਮੁਲਜ਼ਮ ਦੇਵ ਰਾਜ ਪੁੱਤਰ ਰਾਮ ਲਾਲ ਵਾਸੀ ਰੇਲਵੇ ਰੋਡ, ਜਲੰਧਰ ਨੂੰ ਗ੍ਰਿਫਤਾਰ ਕਰ ਕੇ ਚੋਰੀਸ਼ੁਦਾ 35 ਹਜ਼ਾਰ ਕੀਮਤ ਦੀ ਬਿਜਲੀ ਦੀ ਵਾਇਰ ਬਰਾਮਦ ਕੀਤੀ ਹੈ। ਇਸੇ ਤਰ੍ਹÎਾਂ ਪੁਲਸ ਨੇ 3 ਪੇਟੀਆਂ ਨਾਜਾਇਜ਼ ਸ਼ਰਾਬ ਸਣੇ ਮੁਨੀਸ਼ ਉਰਫ ਕਾਕਾ ਪੁੱਤਰ ਰਾਜਿੰਦਰ ਵਾਸੀ ਪੱਕਾ ਬਾਗ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੇ ਖਿਲਾਫ ਵੱਖ-ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤੇ ਗਏ ਹਨ।
ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਡੀ. ਸੀ. ਦਫਤਰ ਅੱਗੇ ਦਿੱਤਾ ਧਰਨਾ
NEXT STORY