ਅੰਮ੍ਰਿਤਸਰ (ਸੰਜੀਵ)-‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਅੱਜ ਸਪੈਸ਼ਲ ਡੀ. ਜੀ. ਪੀ. ਸ਼ਸ਼ੀ ਪ੍ਰਭਾ ਤ੍ਰਿਵੇਦੀ ਨੇ ਭਾਰੀ ਪੁਲਸ ਫੋਰਸ ਨਾਲ ਅੰਮ੍ਰਿਤਸਰ ਕੇਂਦਰੀ ਜੇਲ੍ਹ ਦਾ ਅਚਨਚੇਤ ਨਿਰੀਖਣ ਕੀਤਾ, ਜਿਸ ਵਿਚ 150 ਤੋਂ ਵੱਧ ਪੁਲਸ ਕਰਮਚਾਰੀ ਤਾਇਨਾਤ ਸਨ ਅਤੇ ਜੇਲ੍ਹ ਦਾ ਚੱਪਾ-ਚੱਪਾ ਖੰਗਾਲਿਆ ਗਿਆ। ਡੀ. ਜੀ. ਪੀ. ਸ਼ਸ਼ੀ ਪ੍ਰਭਾ ਦਿਵੇਦੀ ਨੇ ਦੱਸਿਆ ਕਿ ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿਚ ਏ. ਆਈ. ਅਧਾਰਿਤ ਨਿਗਰਾਨੀ ਸਿਸਟਮ ਅਧੀਨ 195 ਕੈਮਰੇ ਲਗਾਏ ਜਾ ਰਹੇ ਹਨ ਜੋ ਜੇਲ੍ਹ ਦੇ ਚੱਪੇ-ਚੱਪੇ ’ਤੇ ਨਜ਼ਰ ਰੱਖਣਗੇ। ਫਿਲਹਾਲ ਇਹ ਸਿਸਟਮ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਵਿੱਚ ਲਗਾਇਆ ਜਾ ਰਿਹਾ ਹੈ, ਜਿਨ੍ਹਾਂ ਵਿਚ ਕਪੂਰਥਲਾ, ਪਟਿਆਲਾ ਅਤੇ ਬਠਿੰਡਾ ਸ਼ਾਮਲ ਹੈ।
ਇਹ ਵੀ ਪੜ੍ਹੋ- Punjab: 6 ਦਿਨਾਂ ਤੋਂ ਖੂੰਖਾਰ ਜਾਨਵਰ ਦੀ ਦਹਿਸ਼ਤ, 2 ਦਰਜਨ ਬੱਕਰੀਆਂ ਨੂੰ ਉਤਾਰਿਆ ਮੌਤ ਦੇ ਘਾਟ, ਕਈ ਲੋਕ ਵੀ ਜ਼ਖ਼ਮੀ
ਗੈਂਗਸਟਰਾਂ ਲਈ ਜੇਲ੍ਹ ’ਚ ਲੱਗੇਗਾ ‘ਕਵਚ ਜੈਮਰ’
ਜੇਲ੍ਹ ਵਿਚ ਬੰਦ ਗੈਂਗਸਟਰਾਂ ਦੀ ਹਰ ਹਰਕਤ ’ਤੇ ਪੂਰੀ ਨਜ਼ਰ ਰੱਖਣ ਲਈ ‘ਕਵਚ ਜੈਮਰ’ ਲਗਾਏ ਜਾ ਰਹੇ ਹਨ, ਗੈਂਗਸਟਰਾਂ ਨੂੰ ਰੱਖਣ ਵਾਲੀਆਂ ਬੈਰਕਾਂ ਵਿਚ 20 ਗਜ਼ ਦੇ ‘ਕਵਚ ਜੈਮਰ’ ਲਗਾਏ ਜਾਣਗੇ।
3 ਜੇਲ੍ਹ ਕਰਮਚਾਰੀਆਂ ਨੂੰ ਕੀਤਾ ਗ੍ਰਿਫ਼ਤਾਰ
ਕੈਦੀਆਂ ਨੂੰ ਮੋਬਾਈਲ ਫੋਨ ਅਤੇ ਨਸ਼ੀਲੇ ਪਦਾਰਥ ਸਪਲਾਈ ਕਰਨ ਵਾਲੇ ਤਿੰਨ ਜੇਲ੍ਹ ਕਰਮਚਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪਿਛਲੇ 10 ਦਿਨਾਂ ਦੌਰਾਨ ਕੈਦੀਆਂ ਤੋਂ 15 ਸਮਾਰਟਫੋਨ ਅਤੇ 25 ਕੀਪੈਡ ਫੋਨ ਬਰਾਮਦ ਕੀਤੇ ਗਏ ਹਨ।
ਇਹ ਵੀ ਪੜ੍ਹੋ- ਪੰਜਾਬੀਓ ਲੱਗ ਗਈਆਂ ਮੌਜਾਂ, ਇਕੱਠੀਆਂ ਤਿੰਨ ਛੁੱਟੀਆਂ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ
ਜੇਲ੍ਹ ਵਿਚ ਦੁਗਣੀ ਹੈ ਨਫਰੀ
ਬੇਸ਼ੱਕ, ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਨੂੰ ਹਾਈਟੇਕ ਬਣਾਉਣ ਲਈ ਇਸ ਦਾ ਨਾਮ ਨਿਰਮਾਣ ਕੀਤਾ ਗਿਆ ਸੀ, ਪਰ ਵਿਡੰਬਨਾ ਇਹ ਹੈ ਕਿ ਇਸ ਜੇਲ ਦੀ ਸਮਰੱਥਾ 2200 ਕੈਦੀਆਂ ਨੂੰ ਰੱਖਣ ਦੀ ਹੈ, ਜਦਕਿ ਇਸ ਵੇਲੇ ਇੱਥੇ 4100 ਕੈਦੀ ਹਨ, ਜੋ ਕਿ ਗਿਣਤੀ ਤੋਂ ਦੁੱਗਣੀ ਹੈ। 4ਜੀ ਨੂੰ ਰੋਕਣ ਲਈ ਜੈਮਰ ਲਗਾਏ ਗਏ ਸਨ ਪਰ ਹੁਣ ਬਹੁਤ ਜਲਦੀ 5ਜੀ ਨੈੱਟਵਰਕ ਨੂੰ ਰੋਕਣ ਲਈ ਜੈਮਰਾਂ ਨੂੰ ਅਪਡੇਟ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਤਿੰਨ ਬੱਚਿਆਂ ਦੇ ਪਿਓ ਸਿਰ 'ਤੇ ਚੜੀ ਆਸ਼ਕੀ, ਪਤਨੀ ਨੇ ਰੰਗੇ ਹੱਥੀਂ ਫੜਿਆ ਤੇ ਫਿਰ...
ਸੁੱਟਣ ਵਾਲਿਆਂ ’ਤੇ ਵੀ ਕੀਤੀ ਕਾਰਵਾਈ ਜਾਵੇਗੀ
ਜੇਲ੍ਹ ਸੁਪਰਡੈਂਟ ਹੇਮੰਤ ਸ਼ਰਮਾ ਨੇ ਕਿਹਾ ਕਿ ਸੁਰੱਖਿਆ ਦੇ ਨਜ਼ਰੀਏ ਤੋਂ ਅੰਮ੍ਰਿਤਸਰ ਕੇਂਦਰੀ ਜੇਲ੍ਹ ਨੂੰ ਪੂਰੀ ਤਰ੍ਹਾਂ ਫੂਲਪਰੂਫ ਬਣਾਇਆ ਜਾ ਰਿਹਾ ਹੈ ਅਤੇ ਜੇਮਰ ਅਤੇ ਕੈਮਰਿਆਂ ਦੀ ਮਦਦ ਨਾਲ ਸਮਾਨ ਸੁੱਟਣ ਵਾਲਿਆਂ ਖਿਲਾਫ ਕਾਰਵਾਈ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਹ ਉਹ ਲੋਕ ਹਨ ਜੋ ਬਾਹਰੋਂ ਪੈਕੇਟ ਤਿਆਰ ਕਰਦੇ ਹਨ ਅਤੇ ਸਾਮਾਨ ਨੂੰ ਜੇਲ ਦੇ ਕੰਪਲੈਕਸ ਵਿੱਚ ਸੁੱਟ ਦਿੰਦੇ ਹਨ ਅਤੇ ਫਿਰ ਸਾਮਾਨ ਕੈਦੀਆਂ ਤੱਕ ਪਹੁੰਚਾਇਆ ਜਾਂਦਾ ਹੈ। ਹੁਣ ਇਹ ਕੈਮਰੇ ਵਿਚ ਕੈਦ ਹੋ ਜਾਵੇਗਾ ਅਤੇ ਮੁਲਜ਼ਮਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਗੈਂਗਸਟਰਾਂ ਲਈ ਜੇਲ ਵਿਚ ਇੱਕ ਵਿਸ਼ੇਸ਼ ਸੀ. ਆਰ. ਪੀ. ਐੱਫ. ਕੰਪਨੀ ਤਾਇਨਾਤ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ED ਦੀ ਵੱਡੀ ਕਾਰਵਾਈ, ਜਲੰਧਰ 'ਚ ਸਾਬਕਾ ਡਿਪਟੀ ਪੋਸਟਮਾਸਟਰ ਦੀ ਜਾਇਦਾਦ ਜ਼ਬਤ
NEXT STORY