ਤਪਾ ਮੰਡੀ (ਸ਼ਾਮ,ਗਰਗ) : ਤਪਾ ਪੁਲਸ ਨੇ ਟਰੱਕਾਂ 'ਚੋਂ ਡੀਜ਼ਲ ਚੋਰੀ ਕਰਕੇ ਵੇਚਣ ਵਾਲੇ ਢਾਬਾ ਮਾਲਕ ਨੂੰ ਕਥਿਤ ਤੌਰ 'ਤੇ ਕਾਬੂ ਕਰ ਲਿਆ ਹੈ। ਜਾਣਕਾਰੀ ਮੁਤਾਬਕ ਸਹਾਇਕ ਥਾਣੇਦਾਰ ਭੀਮ ਸੈਨ ਨੂੰ ਖਬਰ ਮਿਲੀ ਕਿ ਬਾਹਰਲੇ ਸੂਬਿਆਂ ਤੋਂ ਢੋਆ-ਢੋਆਈ ਕਰਦੇ ਟਰੱਕ ਚਾਲਕ ਢਾਬਿਆਂ 'ਤੇ ਅਕਸਰ ਰੋਟੀ ਖਾਣ ਅਤੇ ਆਰਾਮ ਕਰਨ ਲਈ ਰੁਕਦੇ ਹਨ। ਬੀਤੇ ਦਿਨੀਂ ਪੁਲਸ ਨੂੰ ਗੁਪਤ ਸੂਚਨਾ ਮਿਲੀ ਕਿ ਕਈ ਢਾਬਾ ਮਾਲਕ ਇਨ੍ਹਾਂ ਦਾ ਨਾਜਾਇਜ਼ ਫਾਇਦਾ ਚੁੱਕਦੇ ਹਨ। ਇਸ ਦੌਰਾਨ ਜਦੋਂ ਇਕ ਟਰੱਕ ਡਰਾਈਵਰ ਅਤੇ ਕਲੀਨਰ ਸੁੱਤਾ ਪਿਆ ਸੀ ਤਾਂ ਇਕ ਢਾਬੇ ਦਾ ਮਾਲਕ ਉਨ੍ਹਾਂ ਦੇ ਟਰੱਕ 'ਚੋਂ ਡੀਜ਼ਲ ਚੋਰੀ ਕਰਨ ਲੱਗਾ, ਜਿਸ ਦੀ ਸੂਚਨਾ ਪੁਲਸ ਨੂੰ ਲੱਗ ਗਈ। ਪੁਲਸ ਪਾਰਟੀ ਨੇ ਤੁਰੰਤ ਹਰਕਤ 'ਚ ਆ ਕੇ ਢਾਬਾ ਮਾਲਕ ਆਬੂ ਤਾਰੀਫ ਪੁੱਤਰ ਮਕਬੂਲ ਤਾਰੀਫ ਵਾਸੀ ਕੰਨਹੇੜੀਆਂ ਜ਼ਿਲਾ ਪੂਰਨੀਆਂ(ਬਿਹਾਰ) ਨੂੰ ਕਾਬੂ ਕਰਕੇ ਉਸ ਪਾਸੋਂ 220 ਲੀਟਰ ਡੀਜ਼ਲ ਤੇਲ ਬਰਾਮਦ ਕਰ ਲਿਆ, ਜੋ ਢੋਲਿਆਂ ਅਤੇ ਢੋਲ 'ਚ ਪਾਇਆ ਹੋਇਆ ਸੀ ਫਿਲਹਾਲ ਪੁਲਸ ਨੇ ਢਾਬਾ ਮਾਲਕ 'ਤੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮੁਫਤ ਕਾਨੂੰਨੀ ਸਹਾਇਤਾ ਸੰਬੰਧੀ ਸੈਮੀਨਾਰ ਦਾ ਆਯੋਜਨ
NEXT STORY