ਚੰਡੀਗੜ੍ਹ, (ਸੁਸ਼ੀਲ)- ਸੈਕਟਰ-17 ਬੱਸ ਅੱਡੇ ਪਿੱਛੇ ਢਾਬਾ ਮਾਲਕ ਨੂੰ ਬਾਈਕ ਸਵਾਰ ਤਿੰਨ ਲੜਕੇ ਚਾਕੂ ਮਾਰ ਕੇ 3 ਹਜ਼ਾਰ ਦੀ ਨਕਦੀ ਤੇ ਮੋਬਾਇਲ ਫੋਨ ਲੁੱਟ ਕੇ ਫਰਾਰ ਹੋ ਗਏ। ਲੁੱਟ ਦੀ ਵਾਰਦਾਤ ਦੀ ਸੂਚਨਾ ਪੁਲਸ ਥਾਣਾ ਸੈਕਟਰ-17 ਤੋਂ ਥੋੜ੍ਹੀ ਦੂਰੀ 'ਤੇ ਹੋਈ।
ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀ ਨੂੰ ਪੀ. ਜੀ. ਆਈ. 'ਚ ਦਾਖਿਲ ਕਰਵਾਇਆ। ਜ਼ਖਮੀ ਦੀ ਪਹਿਚਾਣ ਖੁੱਡਾ ਲੌਹਰਾ ਨਿਵਾਸੀ ਸੁਨੀਲ ਕੁਮਾਰ ਦੇ ਰੂਪ 'ਚ ਹੋਈ ਹੈ। ਸੈਕਟਰ-17 ਥਾਣਾ ਪੁਲਸ ਲੁੱਟ ਕਰਨ ਵਾਲਿਆਂ ਦੀ ਭਾਲ ਕਰ ਰਹੀ ਹੈ। ਸੁਨੀਲ ਕੁਮਾਰ ਨੇ ਦੱਸਿਆ ਕਿ ਉਹ ਕੰਮ ਲਈ ਦਿੱਲੀ ਗਿਆ ਸੀ। ਸੋਮਵਾਰ ਤੜਕੇ ਲਗਭਗ ਤਿੰਨ ਵਜੇ ਦਿੱਲੀ ਤੋਂ ਸੈਕਟਰ-17 ਬੱਸ ਅੱਡੇ ਦੇ ਪਿੱਛੇ ਖੜ੍ਹਾ ਆਪਣੇ ਸਾਥੀ ਦਾ ਇੰਤਜ਼ਾਰ ਕਰ ਰਿਹਾ ਸੀ ਕਿ ਐਨੇ 'ਚ ਤਿੰਨ ਲੜਕੇ ਆਏ ਤੇ ਇਕ ਨੇ ਉਸਦੀ ਛਾਤੀ ਕੋਲ ਚਾਕੂ ਮਾਰ ਕੇ ਤਿੰਨ ਹਜ਼ਾਰ ਦੀ ਨਕਦੀ ਤੇ ਮੋਬਾਇਲ ਫੋਨ ਖੋਹ ਲਿਆ।
ਕਾਂਗਰਸ ਦੇ ਕਾਰਜਕਾਲ 'ਚ ਵੀ ਨਿਕਲੀ ਆਟਾ-ਦਾਲ ਸਕੀਮ ਦੀ ਫੂਕ (ਵੀਡੀਓ)
NEXT STORY