ਅੰਮ੍ਰਿਤਸਰ (ਸਰਬਜੀਤ) - ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਨ੍ਹਾਂ ਦੇ ਅਨਿੰਦਨ ਸੇਵਕਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਸ਼ੁਰੂ ਹੋਈ ਧਰਮ ਰੱਖਿਅਕ ਯਾਤਰਾ ਰੂਪੀ ਨਗਰ ਕੀਰਤਨ ਅੱਜ ਇਤਿਹਾਸਕ ਗੁਰਦੁਆਰਾ ਨਾਨਕ ਪਿਆਊ ਤੋਂ ਆਰੰਭ ਹੋ ਕੇ ਡੇਰਾ ਬਾਬਾ ਕਰਮ ਸਿੰਘ ਵਿਖੇ ਆ ਕੇ ਸੰਪੰਨ ਹੋਇਆ।
ਇਥੇ ਹੀ ਯਾਤਰਾ ਦਾ ਰਾਤਰੀ ਵਿਸ਼ਰਾਮ ਹੋਵੇਗਾ। ਯਾਤਰਾ ਦੀ ਅਗਵਾਈ ਪੰਜ ਸਿੰਘ ਸਾਹਿਬਾਨ ਨੇ ਕੀਤੀ ਜਦੋਂ ਕਿ ਬੇਹੱਦ ਸੁੰਦਰ ਪਾਲਕੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਤੇ ਪਵਿੱਤਰ ਸਰੂਪ ਸੁਸ਼ੋਭਿਤ ਸਨ। ਇਹ ਯਾਤਰਾ ਗੁਰਦੁਆਰਾ ਨਾਨਕ ਪਿਆਊ ਤੋਂ ਆਰੰਭ ਹੋ ਕੇ ਮਾਡਲ ਟਾਊਨ ਰੈੱਡ ਲਾਈਟ ਤੋਂ ਸੱਜੇ, ਗੁਰੂ ਤੇਗ ਬਹਾਦਰ ਨਗਰ (ਕਿੰਗਸਵੇਅ ਕੈਂਪ) ਤੋਂ ਖਾਲਸਾ ਕਾਲਜ, ਮਾਲ ਰੋਡ, ਗੁਰਦੁਆਰਾ ਮਜਨੂੰ ਟਿੱਲਾ ਸਾਹਿਬ, ਵਜ਼ੀਰਾਬਾਦ ਪੁੱਲ, ਗੁਰਦੁਆਰਾ ਨਾਨਕਸਰ ਤੋਂ ਖਜ਼ੂਰੀ ਫਲਾਈ ਓਵਰ, ਭਜਨਪੁਰਾ ਚੌਂਕ, ਗੋਕਲਪੁਰੀ, ਮੌਜ਼ਪੁਰ ਚੌਂਕ, ਜੀ. ਐੱਚ. ਪੀ. ਐੱਸ. ਲੋਨੀ ਰੋਡ ਦੁਰਗਾਪੁਰੀ, ਗੁਰਦੁਆਰਾ ਸਾਹਿਬ ਰਾਮ ਨਗਰ, ਲੋਨੀ ਰੋਡ ਮੋੜ, ਸ਼ਾਹਦਰਾ ਫਲਾਈ ਓਵਰ, ਗੁਰਦੁਆਰਾ ਬੇਬੇ ਨਾਨਕੀ ਜੀ ਦਿਲਸ਼ਾਦ ਗਾਰਡਨ, ਗੁਰਦੁਆਰਾ ਸਾਹਿਬ ਸੂਰਿਆ ਨਗਰ, ਗੁਰਦੁਆਰਾ ਸਾਹਿਬ ਰਾਮ ਪ੍ਰਸਤ, ਗੁਰਦੁਆਰਾ ਸਾਹਿਬ ਵਿਵੇਕ ਵਿਹਾਰ, ਦਸ਼ਮੇਸ਼ ਪਬਲਿਕ ਸਕੂਲ, ਗੁਰਦੁਆਰਾ ਸਾਹਿਬ ਝਿਲਮਿਲ, ਗੁਰਦੁਆਰਾ ਸਾਹਿਬ ਅਨੰਦ ਵਿਹਾਰ, ਗੁਰਦੁਆਰਾ ਸਾਹਿਬ ਹਰਿਗੋਬਿੰਦ ਐਨਕਲੇਵ, ਜੀ. ਐੱਸ. ਪੀ. ਐੱਸ. ਹਰਿਗੋਬਿੰਦ ਐਨਕਲੇਵ, ਗੁਰਦੁਆਰਾ ਸਾਹਿਬ ਨਿਊ ਸੰਜੇ ਅਮਰ ਕਾਲੋਨੀ, ਗੁਰਦੁਆਰਾ ਸਾਹਿਬ ਈਸਟ ਅਰਜੁਨ ਨਗਰ, ਗੁਰਦੁਆਰਾ ਸਾਹਿਬ ਭੀਖਮ ਸਿੰਘ ਕਾਲੋਨੀ, ਗੁਰਦੁਆਰਾ ਸਾਹਿਬ ਜਗਤਪੁਰੀ ਚੌਂਕ, ਗੁਰਦੁਆਰਾ ਸਾਹਿਬ ਕ੍ਰਿਸ਼ਨ ਨਗਰ ਐਫ ਚੌਂਕ, ਚੰਦਰ ਨਗਰ, ਰਾਮ ਨਗਰ,ਗੁਰਦੁਆਰਾ ਸ਼ਹੀਦਾਂ ਸਾਹਿਬ, ਗੀਤਾ ਕਲੌਨੀ ਥਾਣਾ, ਗੁਰਦੁਆਰਾ ਸਾਹਿਬ ਝੀਲ, ਗੁਰਦੁਆਰਾ ਸਾਹਿਬ 2 ਬਲਾਕ, ਗੁਰਦੁਆਰਾ ਸਾਹਿਬ 7 ਬਲਾਕ, ਗੁਰਦੁਆਰਾ ਸਾਹਿਬ 13 ਬਲਾਕ, ਗੁਰਦੁਆਰਾ ਸਾਹਿਬ 12 ਬਲਾਕ ਅਤੇ ਗੁਰਦੁਆਰਾ ਸਾਹਿਬ 14 ਬਲਾਕ ਤੋਂ ਹੁੰਦੀ ਹੋਈ ਦੇਰ ਸ਼ਾਮ ਗੁਰਦੁਆਰਾ ਡੇਰਾ ਬਾਬਾ ਕਰਮ ਸਿੰਘ ਵਿਖੇ ਪਹੁੰਚੀ ਜਿਥੇ ਇਥੇ ਰਾਤਰੀ ਵਿਸ਼ਰਾਮ ਹੋਵੇਗਾ।
ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਅੱਜ ਧਰਮ ਰੱਖਿਅਕ ਯਾਤਰਾ ਦਾ ਰੂਟ ਬਹੁਤ ਲੰਬਾ ਸੀ ਤੇ ਸਾਰੇ ਰਸਤੇ ਵਿਚ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਸੀ, ਜਿਸ ਕਾਰਨ ਯਾਤਰਾ ਬਹੁਤ ਦੇਰ ਨਾਲ ਆਪਣੀ ਨਿਰਧਾਰਿਤ ਰੂਟ ਪੂਰਾ ਕਰ ਸਕੀ। ਉਨ੍ਹਾਂ ਕਿਹਾ ਕਿ ਸੰਗਤਾਂ ਦਾ ਉਤਸ਼ਾਹ ਦੇਖਦਿਆਂ ਹੀ ਬਣਦਾ ਸੀ। ਉਨ੍ਹਾਂ ਕਿਹਾ ਕਿ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਸੰਗਤਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਤੇ ਉਨ੍ਹਾਂ ਦੇ ਅਨਿੰਨ ਸੇਵਕਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦੀ ਸ਼ਹਾਦਤ ਨੂੰ ਸਿਜਦਾ ਕੀਤਾ ਤੇ ਯਾਦ ਕੀਤਾ ਕਿ ਜੇਕਰ ਉਹ ਸ਼ਹਾਦਤਾਂ ਨਾ ਦਿੰਦੇ ਤਾਂ ਅੱਜ ਮਨੁੱਖਤਾ ਦਾ ਮੌਜੂਦ ਸਰੂਪ ਵੀ ਨਾ ਹੁੰਦਾ। ਉਨ੍ਹਾਂ ਦੱਸਿਆ ਕਿ 21 ਨਵੰਬਰ ਨੂੰ ਦਿੱਲੀ ਵਿਚ ਧਰਮ ਰੱਖਿਅਕ ਯਾਤਰਾ ਰੂਪੀ ਨਗਰ ਕੀਰਤਨ ਦਾ ਆਖ਼ਰੀ ਦਿਨ ਹੈ ਜਦੋਂ ਇਹ ਯਾਤਰਾ ਗੁਰਦੁਆਰਾ ਡੇਰਾ ਬਾਬਾ ਕਰਮ ਸਿੰਘ ਤੋਂ ਸ਼ੁਰੂ ਹੋ ਕੇ ਦੇਰ ਸ਼ਾਮ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਆ ਕੇ ਸੰਪੰਨ ਹੋਵੇਗੀ। ਉਨ੍ਹਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਦਿਹਾੜੇ ਵੀ ਆਪਣੀ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣ।
ਗੁਰਦਾਸਪੁਰ 'ਚ ਵਾਪਰਿਆ ਹਾਦਸਾ! ਨਿੱਜੀ ਸਕੂਲ ਦੇ ਸਕਿਓਰਿਟੀ ਗਾਰਡ ਦੀ ਹੋਈ ਮੌਤ
NEXT STORY