ਹੁਸ਼ਿਆਰਪੁਰ,(ਅਮਰਿੰਦਰ): ਹਰ ਸਾਲ 14 ਨਵੰਬਰ ਨੂੰ ਪੂਰੇ ਸੰਸਾਰ ਵਿਚ 'ਵਰਲਡ ਡਾਇਬਟੀਜ਼ ਡੇਅ' (ਵਿਸ਼ਵ ਸ਼ੂਗਰ ਦਿਵਸ) ਵਜੋਂ ਮਨਾਇਆ ਜਾਂਦਾ ਹੈ । ਆਧੁਨਿਕ ਜੀਵਨਸ਼ੈਲੀ ਅਤੇ ਤਣਾਅ ਕਾਰਣ ਮਿਲੀ ਖਤਰਨਾਕ ਬੀਮਾਰੀ ਸ਼ੂਗਰ ਯਾਨਿ ਡਾਇਬਟੀਜ਼ ਹਰ ਉਮਰ ਦੇ ਲੋਕਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਜਾਗਰੂਕਤਾ ਅਤੇ ਇਕਜੁੱਟਤਾ ਨਾਲ ਇਸ ਬੀਮਾਰੀ ਦਾ ਮੁਕਾਬਲਾ ਕਰਨ ਲਈ 'ਵਿਸ਼ਵ ਸ਼ੂਗਰ ਦਿਵਸ' ਦਾ ਇਸ ਵਾਰ ਦਾ ਥੀਮ 'ਪਰਿਵਾਰ ਅਤੇ ਸ਼ੂਗਰ' ਹੈ। ਭਾਰਤੀ ਚਿਕਿਤਸਾ ਅਨੁਸੰਧਾਨ ਪ੍ਰੀਸ਼ਦ ਦੀ ਰਿਪੋਰਟ ਮੁਤਾਬਕ ਭਾਰਤੀਆਂ ਵਿਚ ਪਿਛਲੇ 17 ਸਾਲਾਂ ਵਿਚ ਸ਼ੂਗਰ ਦੀ ਬੀਮਾਰੀ ਤੇਜ਼ੀ ਨਾਲ ਵਧੀ ਹੈ। ਹਾਲ ਇਹ ਹੈ ਕਿ ਦੇਸ਼ ਵਿਚ ਜਿਸ ਤਰ੍ਹਾਂ ਸ਼ੂਗਰ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ, ਉਸ ਤੋਂ ਜਾਪਦਾ ਹੈ ਕਿ ਭਾਰਤ ਹੁਣ ਸ਼ੂਗਰ ਦੇ ਮਰੀਜ਼ਾਂ ਦੀ ਰਾਜਧਾਨੀ ਬਣਨ ਵੱਲ ਵਧ ਰਿਹਾ ਹੈ। ਜੇਕਰ ਗੱਲ ਅੰਕੜਿਆਂ ਦੀ ਕਰੀਏ ਤਾਂ ਰਿਪੋਰਟ ਅਨੁਸਾਰ ਸਾਲ 2030 ਤੱਕ ਦੇਸ਼ ਵਿਚ ਹੋਣ ਵਾਲੀਆਂ ਮੌਤਾਂ ਦਾ 7ਵਾਂ ਸਭ ਤੋਂ ਪ੍ਰਮੁੱਖ ਕਾਰਣ ਸ਼ੂਗਰ ਹੋਵੇਗਾ।
ਹਾਲਤ ਬਹੁਤ ਚਿੰਤਾਜਨਕ
ਜ਼ਿਕਰਯੋਗ ਹੈ ਕਿ ਸਾਲ 1980 ਵਿਚ ਭਾਰਤ ਵਿਚ 1.19 ਕਰੋੜ ਸ਼ੂਗਰ ਦੇ ਮਰੀਜ਼ ਸਨ। 2016 ਵਿਚ ਇਨ੍ਹਾਂ ਦੀ ਗਿਣਤੀ 6.91 ਅਤੇ 2017 ਵਿਚ 7.1 ਕਰੋੜ ਅਤੇ ਸਾਲ 2018 ਵਿਚ ਵਧ ਕੇ 7. 20 ਕਰੋੜ ਹੋ ਗਈ। ਸਾਲ 1980 ਦੇ ਮੁਕਾਬਲੇ 2014 ਵਿਚ ਸ਼ੂਗਰ ਪੀੜਤ ਔਰਤਾਂ ਦੀ ਗਿਣਤੀ ਵਿਚ 80 ਫੀਸਦੀ ਵਾਧਾ ਹੋਇਆ ਹੈ। ਸਾਲ 2030 ਤੱਕ ਦੇਸ਼ ਵਿਚ 15 ਕਰੋੜ ਸ਼ੂਗਰ ਦੇ ਮਰੀਜ਼ ਹੋਣ ਦਾ ਖਦਸ਼ਾ ਹੈ। ਦੇਸ਼ ਭਰ ਵਿਚ ਸ਼ੂਗਰ ਨਾਲ ਸਾਲਾਨਾ 10.5 ਲੱਖ ਤੋਂ ਜ਼ਿਆਦਾ ਮਰੀਜ਼ਾਂ ਦੀ ਮੌਤ ਹੁੰਦੀ ਹੈ, ਉਨ੍ਹਾਂ ਵਿਚ 51700 ਔਰਤਾਂ ਦੀ ਮੌਤ ਹੁੰਦੀ ਹੈ। ਹੈਰਾਨੀ ਵਾਲੀ ਗੱਲ ਹੈ ਕਿ ਹੋਰ ਦੇਸ਼ਾਂ ਵਿਚ ਸਾਰੇ ਸ਼ੂਗਰ ਪੀੜਤ ਲੋਕ 60 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਦੇ ਹਨ, ਉੱਥੇ ਹੀ ਭਾਰਤ ਵਿਚ 40 ਤੋਂ 59 ਸਾਲ ਦੇ ਲੋਕ ਇਸ ਬੀਮਾਰੀ ਦੀ ਲਪੇਟ ਵਿਚ ਸਭ ਤੋਂ ਜ਼ਿਆਦਾ ਹਨ।
ਗੁਟਕਾ ਸਾਹਿਬ ਦੀ ਅੱਗ ਲਾ ਕੇ ਕੀਤੀ ਬੇਅਦਬੀ
NEXT STORY