ਜਲੰਧਰ— ਇਥੋਂ ਦੇ ਅਰਬਨ ਅਸਟੇਟ ਫੇਜ਼-2 'ਚ ਗੁਰਦੁਆਰਾ ਸਿੰਘ ਸਭਾ ਨੇੜੇ ਪੈਂਦੇ ਪਿੰਡ ਸਾਬੋਵਾਲ 'ਚ ਬਦਬੂ ਵਾਲਾ ਪਾਣੀ ਅਤੇ ਉਸ 'ਚੋਂ ਸੁੰਡੀਆਂ ਮਿਲਣ ਦੀ ਖਬਰ ਸਾਹਮਣੇ ਆਈ ਹੈ। ਟੂਟੀਆਂ 'ਚੋਂ ਸੁੰਡੀਆਂ ਵਾਲਾ ਪਾਣੀ ਦੇ ਕਾਰਨ ਇਲਾਕੇ ਦੇ ਲੋਕ ਕਾਫੀ ਪਰੇਸ਼ਾਨ ਅਤੇ ਪੇਟ ਸਬੰਧੀ ਕਈ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਨੂੰ ਲੈ ਕੇ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਇਲਾਕਾ ਵਾਸੀਆਂ ਨੇ ਦੱਸਿਆ ਕਿ ਅੱਜ ਤੋਂ ਸਾਲ ਇਕ ਪਹਿਲਾਂ ਇਥੇ ਟੂਟੀਆਂ 'ਚੋਂ ਸ਼ੁੱਧ ਪਾਣੀ ਦੀ ਬਜਾਏ ਕਾਲਾ ਪਾਣੀ ਆਉਂਦਾ ਸੀ ਅਤੇ ਉਸ 'ਚੋਂ ਕਾਫੀ ਜ਼ਿਆਦਾ ਬਦਬੂ ਵੀ ਆਉਂਦੀ ਸੀ। ਉਸ ਸਮੇਂ ਪਾਣੀ ਦੀ ਸਮੱਸਿਆ ਨੂੰ ਲੈ ਕੇ ਇਲਾਕੇ ਦੇ ਕੌਂਸਲਰ ਜਸਵਿੰਦਰ ਸਿੰਘ ਬਿੱਲਾ ਨਾਲ ਸ਼ਿਕਾਇਤ ਕੀਤੀ ਗਈ ਸੀ ਅਤੇ ਉਨ੍ਹਾਂ ਨੇ ਉਸ ਸਮੇਂ ਦੱਸਿਆ ਸੀ ਕਿ ਇਸ ਸਮੱਸਿਆ ਤੋਂ ਜਲਦੀ ਛੁੱਟਕਾਰਾ ਮਿਲ ਜਾਵੇਗਾ ਪਰ ਇਕ ਸਾਲ ਬੀਤਣ ਦੇ ਬਾਅਦ ਵੀ ਇਸ ਸਮੱਸਿਆ ਦਾ ਕੋਈ ਵੀ ਹੱਲ ਨਹੀਂ ਨਿਕਲ ਸਕਿਆ ਹੈ। ਇਸ ਤੋਂ ਇਲਾਵਾ ਵੀ ਕਈ ਵਾਰ ਉਨ੍ਹਾਂ ਨੂੰ ਇਸ ਸੱੱਮਸਿਆ ਬਾਰੇ ਦੱਸਿਆ ਗਿਆ ਪਰ ਅੱਜ ਤੱਕ ਕੋਈ ਹੱਲ ਨਹੀਂ ਨਿਕਲ ਸਕਿਆ। ਇਸ ਸਮੇਂ ਹੁਣ ਜਸਵਿੰਦਰ ਸਿੰਘ ਬਿੱਲਾ ਦੀ ਪਤਨੀ ਸਰਬਜੀਤ ਕੌਰ ਇਸ ਇਲਾਕੇ 'ਚ ਕੌਂਸਲਰ ਹੈ।
ਉਨ੍ਹਾਂ ਨੇ ਦੱਸਿਆ ਕਿ ਹੁਣ ਇਕ ਹਫਤੇ ਤੋਂ ਪਾਣੀ 'ਚ ਸੁੰਡੀਆਂ ਆ ਰਹੀਆਂ ਹਨ, ਜਿਸ ਨੂੰ ਪੀ ਕੇ ਇਲਾਕੇ ਦੇ ਲੋਕ ਕਾਫੀ ਬੀਮਾਰੀ ਹੋ ਰਹੇ ਹਨ। ਕਈ ਬੱਚਿਆਂ ਸਮੇਤ ਇਲਾਕਾ ਵਾਸੀ ਇਸ ਪਾਣੀ ਨੂੰ ਪੀ ਕੇ ਪੇਟ ਸਬੰਧੀ ਕਈ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਸੇ ਨੂੰ ਲੈ ਕੇ ਇਲਾਕਾ ਵਾਸੀਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਇਸ ਸਮੱਸਿਆ ਤੋਂ ਜਲਦੀ ਤੋਂ ਜਲਦੀ ਨਿਜਾਤ ਦਿਵਾਈ ਜਾਵੇ ਅਤੇ ਇਲਾਕੇ 'ਚ ਪੀਣ ਸਬੰਧੀ ਸ਼ੁੱਧ ਪਾਣੀ ਭੇਜਿਆ ਜਾਵੇ ਤਾਂਕਿ ਇਲਾਕੇ ਵਾਸੀ ਬੀਮਾਰੀਆਂ ਦਾ ਸ਼ਿਕਾਰ ਹੋਣ ਤੋਂ ਬੱਚ ਸਕਣ।
ਸੁਖਬੀਰ ਵਲੋਂ ਜ਼ਿਲਾ ਮਾਨਸਾ ਲਈ ਜਥੇਬੰਦਕ ਢਾਂਚੇ ਦੀ ਦੂਜੀ ਸੂਚੀ ਜਾਰੀ
NEXT STORY