ਚੰਡੀਗੜ੍ਹ : ਪਤਨੀ ਨਾਲ ਲੜ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਵਕੀਲ ਕਰਨ ਆਏ ਇਕ ਵਿਅਕਤੀ ਨੇ ਗੇਟ ਮੂਹਰੇ ਪੈਟਰੋਲ ਪੀ ਲਿਆ। ਇਸ ਦੀ ਸੂਚਨਾ ਮਿਲਦੇ ਹੀ ਸੈਕਟਰ-3 ਥਾਣਾ ਪੁਲਸ ਨੇ ਉਸ ਨੂੰ ਜੀ. ਐੱਮ. ਸੀ. ਐੱਚ.-16 'ਚ ਭਰਤੀ ਕਰਾਇਆ, ਜਿੱਥੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ ਅਤੇ ਉਹ ਇਲਾਜ ਅਧੀਨ ਹੈ।
ਇਹ ਵੀ ਪੜ੍ਹੋ : ਲੁਧਿਆਣਾ ਵਾਸੀਆਂ ਲਈ ਚੰਗੀ ਖ਼ਬਰ, 'ਜ਼ਿਲ੍ਹੇ' ਨੂੰ ਮੋਦੀ ਤੋਂ ਮਿਲੇਗਾ ਐਵਾਰਡ
ਹਾਲਾਂਕਿ ਦੇਰ ਸ਼ਾਮ ਥਾਣਾ ਪੁਲਸ ਨੇ ਪੈਟਰੋਲ ਪੀਣ ਦੀ ਕੋਸ਼ਿਸ਼ ਕਰਨ ਦਾ ਹਵਾਲਾ ਦੇ ਕੇ ਪੱਲਾ ਝਾੜ ਲਿਆ। ਪਰ ਸਵਾਲ ਤਾਂ ਇਹ ਉੱਠਦਾ ਹੈ ਕਿ ਜਦੋਂ ਉਸ ਨੇ ਪੈਟਰੋਲ ਪੀਤਾ ਹੀ ਨਹੀਂ, ਤਾਂ ਫਿਰ ਇਲਾਜ ਅਧੀਨ ਕਿਉਂ ਸੀ? ਜਾਣਕਾਰੀ ਮੁਤਾਬਕ ਸੋਨੀਪਤ ਦੇ ਗੋਹਾਣਾ 'ਚ ਰਹਿਣ ਵਾਲਾ ਸੰਤਰਾਮ ਪਤਨੀ ਨਾਲ ਲੜਾਈ ਕਰਨ ਤੋਂ ਬਾਅਦ ਹਾਈਕੋਰਟ 'ਚ ਵਕੀਲ ਕਰਨ ਆਇਆ ਸੀ।
ਇਹ ਵੀ ਪੜ੍ਹੋ : ਜੇਕਰ ਤੁਸੀਂ ਵੀ 'ਆਨਲਾਈਨ ਖਾਣੇ' ਦਾ ਆਰਡਰ ਕਰਦੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਇਸ ਦੌਰਾਨ ਗੇਟ ਨੰਬਰ-1 ਦੇ ਸਾਹਮਣੇ ਅਚਾਨਕ ਉਸ ਨੇ ਬੋਤਲ 'ਚ ਲਿਆਂਦਾ ਹੋਇਆ ਪੈਟਰੋਲ ਥੋੜ੍ਹਾ ਜਿਹਾ ਪੀ ਲਿਆ, ਜਿਸ ਤੋਂ ਬਾਅਦ ਉਹ ਹੇਠਾਂ ਡਿਗ ਗਿਆ।
4 ਬੱਚਿਆਂ ਦੇ ਪਿਉ ਨੇ ਗਲ਼ 'ਚ ਚੁੰਨੀ ਬੰਨ੍ਹ ਪਹਿਲੀ ਮੰਜ਼ਲ ਤੋਂ ਮਾਰੀ ਛਾਲ, ਮੰਜ਼ਰ ਦੇਖ ਕੰਬੇ ਲੋਕ
NEXT STORY