ਲੁਧਿਆਣਾ (ਹਿਤੇਸ਼) : ਨਗਰ ਨਿਗਮ ਕਮਿਸ਼ਨਰ ਪ੍ਰਦੀਪ ਸੱਭਰਵਾਲ ਵੱਲੋਂ ਸਵੱਛਤਾ ਸਰਵੇਖਣ-2021 'ਚ ਅੱਵਲ ਰਹਿਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ’ਚ ਮਹਾਂਨਗਰ ਲਈ ਵਧੀਆ ਖ਼ਬਰ ਆਈ ਹੈ, ਜਿਸ ਦੇ ਤਹਿਤ ਪਿਛਲੇ ਸਾਲ ਹੋਏ ਸਰਵੇਖਣ 'ਚ ਲੁਧਿਆਣਾ ਦੀ ਰੈਂਕਿੰਗ 'ਚ ਸੁਧਾਰ ਹੋਇਆ ਹੈ।
ਇਹ ਵੀ ਪੜ੍ਹੋ : ਜੇਕਰ ਤੁਸੀਂ ਵੀ 'ਆਨਲਾਈਨ ਖਾਣੇ' ਦਾ ਆਰਡਰ ਕਰਦੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਭਾਵੇਂ ਕਿ ਇਸ ਦਾ ਅਧਿਕਾਰਕ ਐਲਾਨ 20 ਅਗਸਤ ਨੂੰ ਪੀ. ਐੱਮ. ਨਰਿੰਦਰ ਮੋਦੀ ਦੀ ਮੌਜੂਦਗੀ 'ਚ ਹੋਣ ਵਾਲੇ ਸਵੱਛਤਾ ਮਹਾਂਉਤਸਵ ਦੌਰਾਨ ਕੀਤਾ ਜਾਵੇਗਾ ਪਰ ਇਸ 'ਚ ਲੁਧਿਆਣਾ ਦਾ ਨਾਂ ਸ਼ਾਮਲ ਹੋਣ ਦੇ ਸੰਕੇਤ ਪਹਿਲਾਂ ਹੀ ਮਿਲ ਗਏ ਹਨ, ਜਿਸ ਦੇ ਤਹਿਤ ਕੋਰੋਨਾ ਦੀ ਵਜ੍ਹਾ ਨਾਲ ਹੋ ਰਹੇ ਆਨਲਾਈਨ ਸੈਸ਼ਨ ਜ਼ਰੀਏ ਸਮਾਰੋਹ ’ਚ ਹਿੱਸਾ ਲੈਣ ਲਈ ਨਗਰ ਨਿਗਮ ਅਫਸਰਾਂ ਨੂੰ ਟਰੇਨਿੰਗ ਦਿੱਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਘਰ ਛੱਡਣ ਵਾਲੇ 3 ਧੀਆਂ ਦੇ ਪਿਓ ਨੇ ਕੀਤੀ ਖ਼ੁਦਕੁਸ਼ੀ, ਨਹਿਰ 'ਚੋਂ ਤੈਰਦੀ ਮਿਲੀ ਲਾਸ਼
'ਲੁਧਿਆਣਾ ਕਰੇਗਾ' ਪੰਜਾਬ ਦੀ ਮੇਜ਼ਬਾਨੀ
ਇਸ ਫ਼ੈਸਲੇ ਨਾਲ ਜੁੜੀ ਖ਼ਾਸ ਗੱਲ ਇਹ ਵੀ ਹੈ ਕਿ ਸ਼ਹਿਰੀ ਵਿਕਾਸ ਮੰਤਰਾਲੇ ਵੱਲੋਂ ਲੁਧਿਆਣਾ ਤੋਂ ਇਲਾਵਾ ਜਲੰਧਰ ਛਾਉਣੀ, ਅੰਮ੍ਰਿਤਸਰ ਅਤੇ ਨਵਾਂਸ਼ਹਿਰ ਨੂੰ ਵੀ ਐਵਾਰਡ ਦੇਣ ਲਈ ਚੁਣਿਆ ਗਿਆ ਹੈ ਪਰ ਇਨ੍ਹਾਂ ਸ਼ਹਿਰਾਂ ਦੀ ਮੇਜ਼ਬਾਨੀ ਲੁਧਿਆਣਾ ਹੀ ਕਰੇਗਾ ਅਤੇ ਬਾਕੀ ਸ਼ਹਿਰਾਂ ਲਈ ਐਵਾਰਡ ਲੈਣ ਦਾ ਆਨਲਾਈਨ ਸੈਸ਼ਨ ਵੀ ਲੁਧਿਆਣਾ 'ਚ ਹੀ ਹੋਵੇਗਾ।
ਇਹ ਵੀ ਪੜ੍ਹੋ : ਪੰਜਾਬ ਦੇ 'ਮੋਗਾ' ਜ਼ਿਲ੍ਹੇ ਨੂੰ ਮਿਲਿਆ ਵੱਡਾ ਸਨਮਾਨ, ਦੇਸ਼ ਦੇ 5 ਸਭ ਤੋਂ ਵੱਧ ਉਤਸ਼ਾਹੀ ਜ਼ਿਲ੍ਹਿਆਂ 'ਚ ਸ਼ੁਮਾਰ
ਰਿਪੋਰਟ ਕਾਰਡ ’ਤੇ ਇਕ ਨਜ਼ਰ
10 ਲੱਖ ਤੋਂ ਉੱਪਰ ਦੀ ਆਬਾਦੀ ਵਾਲੇ ਸ਼ਹਿਰਾਂ ’ਚ ਕਰਵਾਇਆ ਜਾਂਦਾ ਹੈ ਸਰਵੇ
2017 ’ਚ ਰੈਂਕਿੰਗ : 140
2018 ’ਚ ਰੈਂਕਿੰਗ : 137
2019 ’ਚ ਰੈਂਕਿੰਗ : 162
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ 'ਚ ਕੱਢਿਆ ਗਿਆ ਨਗਰ ਕੀਰਤਨ
NEXT STORY