ਬੰਡਾਲਾ, (ਜਗਤਾਰ)- ਅੱਜ ਥਾਣਾ ਜੰਡਿਆਲਾ ਗੁਰੂ ਅਧੀਨ ਆਉਂਦੇ ਪਿੰਡ ਨੰਦਵਾਲਾ ਵਿਖੇ ਕਰਜ਼ੇ ਤੋਂ ਪ੍ਰੇਸ਼ਾਨ ਇਕ ਗਰੀਬ ਕਿਸਾਨ ਜੋਗਿੰਦਰ ਸਿੰਘ ਪੁੱਤਰ ਸਵ. ਗੁਰਬਚਨ ਸਿੰਘ ਨੇ ਜ਼ਹਿਰੀਲੀ ਦਵਾਈ ਖਾ ਕੇ ਆਪਣੀ ਜੀਵਨ-ਲੀਲਾ ਖਤਮ ਕਰ ਲਈ। ਮ੍ਰਿਤਕ ਦੀ ਪਤਨੀ ਜਸਬੀਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਇਕ ਕਿੱਲਾ 7 ਮਰਲੇ ਦਾ ਮਾਲਕ ਸੀ, ਜਿਸ 'ਤੇ ਬੈਂਕ ਵੱਲੋਂ ਲਿਆ ਗਿਆ 4 ਲੱਖ ਦਾ ਕਰਜ਼ਾ ਦਿਨੋ-ਦਿਨ ਵਧਦਾ ਜਾ ਰਿਹਾ ਸੀ, ਜਿਸ ਨੂੰ ਉਤਾਰਨ ਲਈ ਉਸ ਨੇ ਆਪਣੀ 3 ਕਨਾਲ ਜ਼ਮੀਨ ਵੀ ਵੇਚੀ ਪਰ ਕਰਜ਼ਾ ਨਹੀਂ ਉਤਾਰ ਸਕਿਆ ਅਤੇ ਉਸ ਦੀ ਪ੍ਰੇਸ਼ਾਨੀ ਹਰ ਰੋਜ਼ ਵਧਦੀ ਗਈ। ਕੱਲ ਉਸ ਦੇ ਪਤੀ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ-ਲੀਲਾ ਖਤਮ ਕਰ ਲਈ।
ਨਸ਼ੀਲੇ ਪਦਾਰਥਾਂ ਦੇ ਧੰਦੇਬਾਜ਼ ਕਾਬੂ
NEXT STORY