ਗੁਰਦਾਸਪੁਰ, (ਹਰਮਨਪ੍ਰੀਤ, ਵਿਨੋਦ)- ਕੇਂਦਰੀ ਜੇਲ ’ਚ ਨਸ਼ੇ ਵਾਲੇ ਪਦਾਰਥਾਂ ਅਤੇ ਮੋਬਾਇਲ ਦੀ ਵਰਤੋਂ ਨੂੰ ਸਖ਼ਤੀ ਨਾਲ ਰੋਕਣ ਤੋਂ ਇਲਾਵਾ ਜੇਲ ਨਿਯਮਾਂ ਨੂੰ ਲਾਗੂ ਕਰਵਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅੱਜ ਭਾਰੀ ਪੁਲਸ ਫੋਰਸ ਨੇ ਸ਼ਾਮ 4 ਵਜੇ ਦੇ ਕਰੀਬ ਅਚਾਨਕ ਜੇਲ ਅੰਦਰ ਤਲਾਸ਼ੀ ਲਈ। ਇਸ ਮੁਹਿੰਮ ਤਹਿਤ ਕਰੀਬ 4 ਵਜੇ ਅੈੱਸ. ਪੀ. ਹੈੱਡ ਕੁਆਰਟਰ ਵਰਿੰਦਰ ਸਿੰਘ ਅਤੇ ਅੈੱਸ. ਪੀ. ਆਪ੍ਰੇਸ਼ਨ ਵਿਪਨ ਚੌਧਰੀ ਦੀ ਅਗਵਾਈ ਹੇਠ ਡੀ. ਅੈੱਸ. ਪੀ. ਸਿਟੀ ਦੇਵ ਦੱਤ, ਡੀ. ਅੈੱਸ. ਪੀ. ਬਲਦੇਵ ਸਿੰਘ, ਡੀ. ਅੈੱਸ. ਪੀ. ਮਨਜੀਤ ਸਿੰਘ, ਡੀ. ਅੈੱਸ. ਪੀ. ਰਾਜਨ ਸ਼ਰਮਾ, ਡੀ. ਅੈੱਸ. ਅੈੱਸ. ਪੀ. ਗੁਰਬੰਸ ਸਿੰਘ ਬੈਂਸ ਸਮੇਤ ਕਈ ਪੁਲਸ ਅਧਿਕਾਰੀ ਭਾਰੀ ਪੁਲਸ ਫੋਰਸ ਸਮੇਤ ਜੇਲ ਅੰਦਰ ਦਾਖਲ ਹੋਏ।
ਇਨ੍ਹਾਂ ਅਧਿਕਾਰੀਆਂ ਵੱਲੋਂ ਡਾਗ ਸਕੁਐਡ ਦੀ ਮਦਦ ਨਾਲ ਜੇਲ ਦੀਆਂ ਸਾਰੀਆਂ ਵਾਰਡਾਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ। ਇਹ ਤਲਾਸ਼ੀ ਮੁਹਿੰਮ ਕਰੀਬ 2 ਘੰਟੇ ਤੱਕ ਜਾਰੀ ਰਹੀ ਪਰ ਪੁਲਸ ਨੂੰ ਕਿਸੇ ਵੀ ਬੈਰਕ ’ਚੋਂ ਕੁਝ ਵੀ ਇਤਰਾਜ਼ਯੋਗ ਨਹੀਂ ਮਿਲਿਆ। ਇਸ ਮੌਕੇ ਜੇਲ ਦੇ ਡਿਪਟੀ ਸੁਪਰਡੈਂਟ ਸਤਨਾਮ ਸਿੰਘ ਵੀ ਤਲਾਸ਼ੀ ਦੌਰਾਨ ਪੁਲਸ ਨਾਲ ਰਹੇ।
ਚੋਰਾਂ ਨੇ ਇਕੋ ਰਾਤ ’ਚ 3 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ
NEXT STORY