ਬਟਾਲਾ, (ਬੇਰੀ)- ਅੱਜ ਸਿਟੀ ਰੋਡ ’ਤੇ ਸਥਿਤ ਤਿੰਨ ਦੁਕਾਨਾਂ ’ਚ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਐੱਮ. ਐੱਸ. ਟੈਲੀਕਾਮ ਦੇ ਮਾਲਕ ਅਨਿਲ ਮਹਾਜਨ ਸਪੁੱਤਰ ਰਜੇਸ਼ ਕੁਮਾਰ ਵਾਸੀ ਖੰਡਾ ਖੋਲਾ ਨੇ ਦੱਸਿਆ ਕਿ ਉਹ ਰੋਜਾਨਾਂ ਦੀ ਤਰ੍ਹਾਂ ਆਪਣਾ ਸ਼ੋਅਰੂਮ ਬੰਦ ਕਰ ਕੇ ਘਰ ਚਲੇ ਗਏ ਅਤੇ ਜਦੋਂ ਅੱਜ ਸਵੇਰੇ ਸ਼ੋਅ ਰੂਮ ਖੋਲਿਆ ਤਾਂ ਦੇਖਿਆ ਕਿ ਸਾਰਾ ਸਾਮਾਨ ਖਿਲਰਿਆ ਪਿਆ ਸੀ। ਉਨ੍ਹਾਂ ਕਿਹਾ ਕਿ ਜਦੋਂ ਹੋਰ ਛਾਣਬੀਨ ਕੀਤੀ ਤਾਂ ਪਤਾ ਲੱਗਾ ਕਿ ਚੋਰ ਪਿਛੋਂ ਗੋਦਾਮ ਰਸਤੇ ਪੌਡ਼੍ਹੀਆਂ ਵਾਲੀ ਮੌਂਟੀ ਦੀ ਕੰਧ ਪਾਡ਼ ਕੇ ਸ਼ੋਅ ਰੂਮ ਅੰਦਰ ਦਾਖਲ ਹੋਏ ਅਤੇ ਗੱਲੇ ਵਿਚ ਪਈ ਨਕਦੀ 29,400 ਅਤੇ ਐਪਲ ਦੇ ਮੋਬਾਇਲ ਤੇ ਕੁਝ ਪੁਰਾਨੇ ਮੋਬਾਈਲ ਚੋਰੀ ਕਰ ਕੇ ਲੈ ਗਏ, ਜਿਸਦੀ ਕੀਮਤ ਲਗਭਗ 3 ਲੱਖ ਦੇ ਕਰੀਬ ਬਣਦੀ ਹੈ। ਅਨਿਲ ਮਹਾਜਨ ਨੇ ਅੱਗੇ ਦੱਸਿਆ ਕਿ ਇਸ ਮਾਮਲੇ ਸਬੰਧੀ ਪੁਲਸ ਨੂੰ ਸੂਚਿਤ ਕੀਤਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਚੌਕੀ ਇੰਚਾਰਜ ਬੱਸ ਸਟੈਂਡ ਏ. ਐੱਸ. ਆਈ. ਬਲਦੇਵ ਸਿੰਘ ਨੇ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
®ਇਸੇ ਤਰ੍ਹਾਂ, ਜੈ ਗੁਰੂ ਦੇਵ ਜਾਬ ਕੰਸਲਟੈਂਟ ਦੇ ਮਾਲਕ ਵਿਜੇ ਕੁਮਾਰ ਪੁੱਤਰ ਦੀਨਾ ਨਾਥ ਵਾਸੀ ਫੈਜਪੁਰਾ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਦੀ ਛੱਤ ਦੀਆਂ ਪੌਡ਼ੀਆਂ ਰਸਤੇ ਚੋਰ ਦੁਕਾਨ ਅੰਦਰ ਦਾਖਲ ਹੋਏ ਅਤੇ ਗੱਲੇ ਵਿਚ ਕੁਝ ਵੀ ਨਾ ਹੋਣ ਕਰ ਕੇ ਗੱਲੇ ਦੇ ਕਾਗਜ਼ ਖਿਲਾਰ ਗਏ ਤੇ ਵਾਪਸ ਪਰਤ ਗਏ। ਉਨ੍ਹਾਂ ਇਸ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ। ® ®ਓਧਰ, ਅਰੋਡ਼ਾ ਕਲਾਥ ਹਾਊਸ ਦੇ ਮਾਲਕ ਅਸ਼ੋਕ ਕੁਮਾਰ ਪੁੱਤਰ ਹਰਗੋਬਿੰਦ ਵਾਸੀ ਬਟਾਲਾ ਨੇ ਦੱਸਿਆ ਕਿ ਛੱਤ ਦੇ ਰਸਤੇ ਤੋਂ ਚੋਰ ਕੱਪਡ਼ੇ ਵਾਲੀ ਦੁਕਾਨ ਦੇ ਅੰਦਰ ਦਾਖਲ ਹੋਏ ਅਤੇ 5000 ਰੁਪਏ ਨਕਦੀ ਤੇ ਕੁਝ ਗੋਲਕ ਵਿਚ ਪਏ ਹੋਏ ਦਾਨ ਦੇ ਪੈਸਿਆਂ ਤੋਂ ਇਲਾਵਾ 20 ਹਜ਼ਾਰ ਰੁਪਏ ਦੇ ਕੱਪਡ਼ੇ ਚੋਰੀ ਕਰ ਕੇ ਲੈ ਗਏ। ਇਹ ਵੀ ਪਤਾ ਲੱਗਾ ਹੈ ਕਿ ਚੋਰਾਂ ਪਹਿਲਾਂ ਛੱਤ ’ਤੇ ਬੈਠ ਕੇ ਸ਼ਰਾਬ ਪੀਤੀ ਅਤੇ ਬਾਅਦ ਵਿਚ ਬਡ਼ੇ ਹੌਂਸਲੇ ਨਾਲ ਚੋਰੀ ਕਰ ਕੇ ਰਫੂਚੱਕਰ ਹੋ ਗਏ। ਇਸ ਸਬੰਧੀ ਸਿਟੀ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ।
ਕਤਲ ਕੇਸ ’ਚ ਸ਼ਾਮਲ 2 ਲੋਡ਼ੀਂਦੇ ਕਾਬੂ
NEXT STORY