ਰੂਪਨਗਰ (ਕੈਲਾਸ਼)— ਦੇਸ਼ ਭਰ 'ਚ ਅੱਜ ਦੀਵਾਲੀ ਦਾ ਤਿਉਹਾਰ ਬੜੀ ਦੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਦੀਵਾਲੀ ਦੇ ਤਿਉਹਾਰ ਮੌਕੇ ਬਾਜ਼ਾਰਾਂ 'ਚ ਰੌਣਕਾਂ ਲੱਗੀਆਂ ਹੋਈਆਂ ਹਨ। ਭਾਰਤੀ ਸੰਸਕ੍ਰਿਤੀ ਦੇ ਪਵਿੱਤਰ ਤਿਉਹਾਰ ਦੀਵਾਲੀ ਦਾ ਭਾਵੇਂ ਚੀਨ ਨਾਲ ਕੋਈ ਸਬੰਧ ਨਹੀਂ ਪਰ ਫਿਰ ਵੀ ਚੀਨ ਵੱਲੋਂ ਕਈ ਪ੍ਰਕਾਰ ਦੀਆਂ ਆਕਰਸ਼ਕ ਵਸਤੂਆਂ ਨੂੰ ਭਾਰਤ 'ਚ ਵੇਚਿਆ ਜਾਂਦਾ ਹੈ।
ਇਸ ਵਾਰ ਵੀ ਦੀਵਾਲੀ ਮੌਕੇ ਤਰ੍ਹਾਂ-ਤਰ੍ਹਾਂ ਦੀਆਂ ਆਕਰਸ਼ਕ ਮੋਮਬੱਤੀਆਂ, ਰੰਗ-ਬਿਰੰਗੇ ਮੋਮ ਦੇ ਦੀਵੇ, ਚਾਈਨੀਜ਼ ਬਿਜਲੀ ਦੀਆਂ ਲੜੀਆਂ ਸ਼ਹਿਰ 'ਚ ਖੁੱਲ੍ਹੇਆਮ ਵਿਕ ਰਹੀਆਂ ਹਨ। ਇਹ ਸਾਮਾਨ ਭਾਰਤੀ ਸਮਾਨ ਦੀ ਤੁਲਨਾ 'ਚ ਘਟੀਆ ਪੱਧਰ ਦਾ ਹੋਣ ਕਾਰਨ ਮਾਰਕੀਟ 'ਚ ਸਸਤਾ ਵਿਕਦਾ ਹੈ ਪਰ ਲੋਕ ਰੰਗਾਂ ਦੇ ਆਕਰਸ਼ਣ 'ਚ ਆ ਕੇ ਆਪਣਾ ਪੈਸਾ ਖੂਬ ਲੁਟਾਉਂਦੇ ਹਨ। ਇਸ ਸਬੰਧ 'ਚ ਸ਼ਹਿਰ ਦੇ ਪ੍ਰਮੁੱਖ ਸਮਾਜ ਸੇਵੀਆਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਮੇਕ ਇਨ ਇੰਡੀਆ ਨੂੰ ਬੜਾਵਾ ਦੇਣ ਲਈ ਲਘੂ ਉਦਯੋਗਾਂ ਨੂੰ ਵਧੇਰੇ ਸੁਵਿਧਾਵਾਂ ਪ੍ਰਦਾਨ ਕਰਨ, ਤਾਂ ਕਿ ਭਾਰਤ ਦਾ ਮਾਲ ਘੱਟ ਕੀਮਤ 'ਤੇ ਬਾਜ਼ਾਰ 'ਚ ਆਪਣੀ ਪਕੜ ਬਣਾ ਸਕੇ।
ਹੱਥਾਂ 'ਤੇ ਮਹਿੰਦੀ ਲਗਾ ਕੇ ਬੈਠੀ NRI ਲਾੜੇ ਦਾ ਇੰਤਜ਼ਾਰ ਕਰ ਰਹੀ ਲਾੜੀ ਦੇ ਵਿਆਹ 'ਚ ਆਇਆ ਨਵਾਂ ਮੋੜ
NEXT STORY