ਭੋਗਪੁਰ (ਸੂਰੀ)-ਸਹਿਕਾਰੀ ਖੰਡ ਮਿੱਲ ਭੋਗਪੁਰ ਵਿਚ ਕੁਝ ਮਹੀਨੇ ਪਹਿਲਾਂ ਅੱਗ ਲੱਗਣ ਕਾਰਨ ਬਿਜਲੀ ਪੈਦਾ ਕਰਨ ਵਾਲੀ ਟਰਬਾਇਨ ਨੁਕਸਾਨੇ ਜਾਣ ਤੋਂ ਚਾਰ ਮਹੀਨੇ ਦਾ ਸਮਾਂ ਬੀਤਣ ਬਾਅਦ ਵੀ ਮਿੱਲ ਪ੍ਰਸ਼ਾਸਨ ਦੇ ਟਰਬਾਇਨ ਮੁਰਮੱਤ ਕਰਵਾ ਕੇ ਸਥਾਪਿਤ ਕਰਨ ਵਿਚ ਅਸਫਲ ਰਹਿਣ ਕਾਰਨ ਕਿਸਾਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਖੰਡ ਮਿਲ ਦੇ ਆਗਾਮੀ ਪਿੜਾਈ ਸੀਜ਼ਨ ਲਈ ਚਾਲੂ ਕੀਤੇ ਸਬੰਧੀ ਸਰਕਾਰ ਜਾਂ ਮਿਲ ਦੇ ਬੋਰਡ ਵੱਲੋਂ ਤਾਰੀਕ ਦਾ ਐਲਾਨ ਨਾ ਕੀਤੇ ਜਾਣ ਕਾਰਨ ਕਿਸਾਨ ਜਥੇਬੰਦੀਆਂ ਮਿਲ ਬੋਰਡ ਅਤੇ ਪੰਜਾਬ ਸਰਕਾਰ ਖਿਲਾਫ਼ ਵੱਡੇ ਸੰਘਰਸ਼ ਦੀ ਸ਼ੁਰੂਆਤ ਕਰਨ ਦੇ ਰਾਹ ਪੈਂਦੀਆਂ ਦਿਖਾਈ ਦੇ ਰਹੀਆਂ ਹਨ। ਪਿੜਾਈ ਸੀਜ਼ਨ ਨੂੰ ਚਲਾਉਣ ’ਤੇ ਗੰਨਾ ਕਾਸ਼ਤਕਾਰਾਂ ਨਾਲ ਅਗਲੀ ਰਣਨੀਤੀ ਬਣਾਉਣ ਲਈ ਸ਼ਨੀਵਾਰ ਦੋਆਬਾ ਕਿਸਾਨ ਸੰਘਰਸ਼ ਕਮੇਟੀ (ਰਜਿ) ਵੱਲੋਂ ਭਾਰੀ ਗਿਣਤੀ ਵਿਚ ਕਿਸਾਨਾਂ ਨਾਲ ਭੋਗਪੁਰ ਦੇ ਗੁਰਦੁਆਰਾ ਬਾਬਾ ਬੱਦੋਆਣਾ ਸਾਹਿਬ ਵਿਚ ਸੂਬਾ ਪੱਧਰੀ ਮੀਟਿੰਗ ਕੀਤੀ ਗਈ, ਜਿਸ ਦੀ ਪ੍ਰਧਾਨਗੀ ਕਮੇਟੀ ਦੇ ਚੇਅਰਮੈਨ ਉਂਕਾਰ ਸਿੰਘ, ਸੂਬਾ ਪ੍ਰਧਾਨ ਬਲਵਿੰਦਰ ਸਿੰਘ ਮੱਲੀ ਨੰਗਲ ਅਤੇ ਜਨਰਲ ਸਕੱਤਰ ਦਵਿੰਦਰ ਸਿੰਘ ਮਿੰਟਾ ਵੱਲੋ ਕੀਤੀ ਗਈ। ਮੀਟਿੰਗ ’ਚ ਡਿਪਟੀ ਕਮਿਸ਼ਨਰ ਜਲੰਧਰ ਜਸਪ੍ਰੀਤ ਸਿੰਘ ਵੱਲੋ ਨਵੰਬਰ ਦੇ ਤੀਜੇ ਹਫ਼ਤੇ ਤੱਕ ਮਿੱਲ ਦੇ ਪਲਾਂਟ ਨੂੰ ਚਲਾਉਣ ਲਈ ਵੱਲੋਂ ਦਿੱਤੇ ਭਰੋਸੇ ਅਤੇ ਸਹਿਕਾਰੀ ਖੰਡ ਮਿੱਲ ਭੋਗਪੁਰ ਦੇ ਮੌਜੂਦਾ ਹਲਾਤ ਅਤੇ ਮਿੱਲ ਆਗਾਮੀ ਪਿੜਾਈ ਸੀਜ਼ਨ ਦੌਰਾਨ ਦੇਰੀ ਨਾਲ ਜਾਂ ਨਾ ਚੱਲਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।
ਇਹ ਵੀ ਪੜ੍ਹੋ : ਬੀਬੀ ਜਗੀਰ ਕੌਰ ਦੇ ਤਲਖ਼ ਤੇਵਰ ਬਰਕਰਾਰ, SGPC ਨੂੰ ਅਕਾਲੀ ਦਲ ਤੋਂ ਆਜ਼ਾਦ ਕਰਵਾਉਣ ਦਾ ਦਿੱਤਾ ਹੋਕਾ
ਸੂਬਾ ਪ੍ਰਧਾਨ ਬਲਵਿੰਦਰ ਸਿੰਘ ਮੱਲੀ ਨੰਗਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਮੇਟੀ ਨੇ ਡਿਪਟੀ ਕਮਿਸ਼ਨਰ ਨੂੰ ਸਹਿਕਾਰੀ ਖੰਡ ਮਿੱਲ ਦਾ ਪਲਾਂਟ ਲਗਾਉਣ ਵਾਲੀ ਕੰਪਨੀ ਵੱਲੋ ਟਰਬਾਈਨ ਸਮੇਤ ਪਲਾਂਟ ਦੇ ਹੋਰ ਮਸ਼ੀਨਰੀ ਦੀ ਜਾਂਚ ਦੀ ਮੰਗ ਕੀਤੀ ਕੀਤੀ ਹੈ ਅਤੇ ਇਸ ਦੇ ਨਾਲ ਮਿਲ ਬਿਜਲੀ ਨਾਲ ਚਲਾਏ ਜਾਣ ਲਈ ਬਿਜਲੀ ਦੇ ਕਰੋੜਾਂ ਰੁਪਏ ਦੇ ਬਿੱਲ ਦੀ ਅਦਾਇਗੀ ਸਰਕਾਰ ਜਾ ਮਿੱਲ ਮੈਨਜਮੈਂਟ ਵੱਲੋ ਕੀਤੇ ਜਾਣ ਦੀ ਸਥਿਤੀ ਨੂੰ ਵੀ ਸ਼ਪਸ਼ੱਟ ਕਰਨ ਦੀ ਮੰਗ ਕੀਤੀ ਹੈ। ਪ੍ਰਧਾਨ ਮੱਲੀ ਨੰਗਲ ਨੇ ਐਲਾਨ ਕੀਤਾ ਕਿ ਖੰਡ ਮਿੱਲ ਦੇ ਪਲਾਂਟ ਨੂੰ ਚਲਾਉਣ ਲਈ ਸੂਬਾ ਸਰਕਾਰ ਅਤੇ ਮਿੱਲ ਮੈਨਜਮੈਂਟ ਨੂੰ 21 ਨਵੰਬਰ ਤੱਕ ਦਾ ਅਲਟੀਮੇਟਮ ਦਿੱਤਾ ਹੈ ਅਤੇ ਜੇਕਰ ਪ੍ਰਸ਼ਾਸ਼ਨ ਮਿੱਲ ਦਾ ਪਲਾਂਟ 21 ਨਵੰਬਰ ਤੱਕ ਚਲਾਉਣ ਵਿੱਚ ਅਸਫਲ ਰਹਿੰਦਾ ਹੈ ਤਾਂ 22 ਨਵੰਬਰ ਨੂੰ ਕਮੇਟੀ ਵੱਲੋਂ ਦੋਆਬੇ ਦੇ ਸਮੂਹ ਕਿਸਾਨਾਂ ਨੂੰ ਨਾਲ ਲੈ ਕੇ ਅਗਲੇ ਸੰਘਰਸ਼ ਦਾ ਐਲਾਨ ਕਰਦਿਆਂ ਨੈਸ਼ਨਲ ਹਾਈਵੇਅ 'ਤੇ ਪੱਕਾ ਧਰਨਾ ਲਗਾਇਆ ਜਾਵੇਗਾ ਅਤੇ ਪਲਾਂਟ ਚਾਲੂ ਕਰਵਾਉਣ ਤੱਕ ਇਹ ਧਰਨਾ ਲਗਾਤਾਰ ਜਾਰੀ ਰਹੇਗਾ।
ਇਹ ਵੀ ਪੜ੍ਹੋ : ਪੰਜ ਤੱਤਾਂ ’ਚ ਵਿਲੀਨ ਹੋਏ ਸ਼ਿਵ ਸੈਨਾ ਦੇ ਆਗੂ ਸੁਧੀਰ ਸੂਰੀ, ਅੰਤਿਮ ਯਾਤਰਾ ’ਚ ਸਮਰਥਕਾਂ ਦਾ ਉਮੜਿਆ ਹਜੂਮ
ਕਮੇਟੀ ਦੇ ਇਸ ਫੈਸਲੇ ਨੂੰ ਖੰਡ ਮਿੱਲ ਦੇ ਸਮੂਹ ਗੰਨਾ ਕਾਸ਼ਤਕਾਰਾਂ ਵੱਲੋ ਸਹਿਮਤੀ ਦੇ ਦਿੱਤੀ ਗਈ। ਮੀਟਿੰਗ ਨੂੰ ਦਵਿੰਦਰ ਸਿੰਘ ਮਿੰਟਾ, ਹਰਵਿੰਦਰ ਸਿੰਘ ਡੱਲੀ, ਸੁਖਦੇਵ ਸਿੰਘ ਅਟਵਾਲ, ਚਰਨਜੀਤ ਸਿੰਘ ਫਰੀਦਪੁਰ, ਵੱਲੋ ਸੰਬੋਧਨ ਕੀਤਾ ਗਿਆ। ਇਸ ਮੌਕੇ ਬਲਾਕ ਭੋਗਪੁਰ ਦੇ ਪ੍ਰਧਾਨ ਹਰਵਿੰਦਰਪਾਲ ਸਿੰਘ ਡੱਲੀ, ਕੈਸ਼ੀਅਰ ਚਰਨਜੀਤ ਸਿੰਘ ਫਰੀਦਪੁਰ, ਪ੍ਰੀਤਮ ਸਿੰਘ ਸੱਗਰਾਂਵਾਲੀ, ਬਲਜੀਤ ਸਿੰਘ ਪਚਰੰਗਾ, ਸਰਪੰਚ ਇੰਦਰਜੀਤ ਸਿੰਘ ਕੰਗ, ਰਣਵੀਰ ਸਿੰਘ, ਬਲਜੀਤ ਸਿੰਘ ਘੋੜਾਵਾਹੀ, ਬਲਜਿੰਦਰ ਸਿੰਘ ਲਾਹਦੜਾ, ਸੁਲਿੰਦਰ ਸਿੰਘ, ਜਗਦੇਵ ਸਿੰਘ ਚਾਹੜਕੇ, ਸੁਖਵਿੰਦਰ ਸਿੰਘ ਦਰਾਵਾਂ, ਬਲਜੋਤ ਸਿੰਘ. ਮਨਦੀਪ ਸਿੰਘ, ਹਰਜੀਤ ਸਿੰਘ ਨੰਗਲ ਖੁਰਦ, ਸੁਵਿੰਦਰ ਸਿੰਘ ਬਿਨਪਾਲਕੇ, ਗੁਰਮੇਲ ਸਿੰਘ ਗੇਹਲੜ, ਰਵਿੰਦਰ ਸਿੰਘ, ਪਰਮਜੀਤ ਸਿੰਘ, ਗੁਰਪ੍ਰੀਤ ਸਿੰਘ ਕੰਗ, ਕਰਨਦੀਪ ਸਿੰਘ, ਸੁਖਵਿੰਦਰ ਸਿੰਘ, ਅਤੇ ਭਾਰੀ ਗਿਣਤੀ ਵਿਚ ਹੋਰ ਕਿਸਾਨ ਹਾਜ਼ਰ ਸਨ।
ਇਹ ਵੀ ਪੜ੍ਹੋ : ਅਕਾਲੀ ਦਲ ’ਤੇ ਵਰ੍ਹੇ ਇਕਬਾਲ ਸਿੰਘ ਲਾਲਪੁਰਾ, ਕਿਹਾ-ਧਰਮ ਦੇ ਮਾਮਲਿਆਂ ’ਚ ਸਿਆਸੀ ਪਾਰਟੀ ਦਾ ਕੀ ਕੰਮ?
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਸੁਧੀਰ ਸੂਰੀ ਕਤਲ ਕਾਂਡ ’ਚ SIT ਦਾ ਗਠਨ, ਪੁਲਸ ਕਮਿਸ਼ਨਰ ਨੇ ਦੱਸਿਆ ਸੰਦੀਪ ਸੰਨੀ ਨੇ ਕਿਉਂ ਦਿੱਤਾ ਵਾਰਦਾਤ ਨੂੰ ਅੰਜਾਮ
NEXT STORY