ਲੁਧਿਆਣਾ (ਅਨਿਲ) : ਲੁਧਿਆਣਾ ਦੇ ਕੈਂਸਰ ਹਸਪਤਾਲ 'ਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਵਲੋਂ ਬੁੱਧਵਾਰ ਨੂੰ ਉਸ ਵੇਲੇ ਵੱਡਾ ਹੰਗਾਮਾ ਕਰ ਦਿੱਤਾ ਗਿਆ, ਜਦੋਂ ਉਨ੍ਹਾਂ ਦੀ ਤਨਖਾਹ ਕੱਟ ਲਈ ਗਈ। ਜਾਣਕਾਰੀ ਮੁਤਾਬਕ ਆਪਣੀ ਜਾਨ ਖਤਰੇ 'ਚ ਪਾ ਕੇ ਲਗਾਤਾਰ ਕੋਰੋਨਾ ਪੀੜਤਾਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਨੂੰ ਹਸਪਤਾਲ ਵਲੋਂ ਕੱਟ ਕੇ ਤਨਖਾਹਾਂ ਦਿੱਤੀਆਂ ਗਈਆਂ ਹਨ, ਜਿਸ ਦੇ ਰੋਸ ਵਜੋਂ ਅੱਜ ਸਵੇਰੇ ਇਨ੍ਹਾਂ ਡਾਕਟਰਾਂ ਨੇ ਕੈਂਸਰ ਹਸਪਤਾਲ ਦੀ ਅਮਰਜੈਂਸ ਦੀ ਬਾਹਰ ਧਰਨਾ ਲਾ ਲਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਹਸਪਤਾਲ ਦੇ ਐੱਮ. ਡੀ. ਨੇ ਉਨ੍ਹਾਂ ਨੂੰ ਕਿਹਾ ਹੈ ਕਿ ਤਨਖਾਹਾਂ ਇੰਝ ਹੀ ਕੱਟ ਕੇ ਮਿਲਣਗੀਆਂ ਅਤੇ ਜਿਸ ਨੇ ਕੰਮ ਕਰਨਾ ਹੈ ਕਰੇ, ਨਹੀਂ ਤਾਂ ਉਹ ਕੰਮ ਛੱਡ ਕੇ ਜਾ ਸਕਦਾ ਹੈ, ਜਿਸ ਤੋਂ ਬਾਅਦ ਡਾਕਟਰਾਂ 'ਚ ਹਸਪਤਾਲ ਖਿਲਾਫ ਕਾਫੀ ਗੁੱਸਾ ਪਾਇਆ ਜਾ ਰਿਹਾ ਹੈ।
962 ਮੰਡੀਆਂ ਖੇਤੀ ਪੈਦਾਵਾਰ ਦੇ ਮੰਡੀਕਰਨ ਲਈ ਈ-ਨਾਮ ਪਲੈਟਫਾਰਮ ’ਤੇ ਹੋਈਆਂ ਇਕੱਠੀਆਂ
NEXT STORY