ਲੁਧਿਆਣਾ (ਹਿਤੇਸ਼) : ਮਹਾਨਗਰ 'ਚ ਅਵਾਰਾ ਕੁੱਤਿਆਂ ਦੀ ਸਮੱਸਿਆ ਦਾ ਹੱਲ ਕਰਨ ਲਈ ਸ਼ੁਰੂ ਕੀਤਾ ਗਿਆ ਨਸਬੰਦੀ ਦਾ ਪ੍ਰਾਜੈਕਟ ਫਲਾਪ ਸ਼ੋਅ ਸਾਬਿਤ ਹੋਇਆ ਹੈ। ਇਸ ਕਾਰਨ ਸ਼ਹਿਰ 'ਚ ਰੋਜ਼ਾਨਾ ਕੁੱਤਿਆਂ ਦੇ ਵੱਢਣ ਦੇ ਕਰੀਬ 2 ਦਰਜਨ ਕੇਸ ਸਾਹਮਣੇ ਆ ਰਹੇ ਹਨ। ਇਸ ਦਾ ਸਬੂਤ ਬੀਤੇ ਦਿਨ ਨੀਮ ਚੌਂਕ ਇਲਾਕੇ 'ਚ ਦੇਖਣ ਨੂੰ ਮਿਲਿਆ, ਜਿੱਥੇ ਇਕ ਹੀ ਦਿਨ 'ਚ ਅਵਾਰਾ ਕੁੱਤੇ ਨੇ 11 ਲੋਕਾਂ ਨੂੰ ਵੱਢ ਲਿਆ।
ਇਹ ਵੀ ਪੜ੍ਹੋ : ਮਮਤਾ ਦੀ ਮੂਰਤ ਮਾਂ ਨੇ ਜਿਗਰ ਦੇ ਟੋਟੇ ਨਾਲ ਜੋ ਹਸ਼ਰ ਕੀਤਾ, ਸੁਣ ਕੰਬਣੀ ਛਿੜ ਜਾਵੇਗੀ (ਤਸਵੀਰਾਂ)
ਇਨ੍ਹਾਂ ਲੋਕਾਂ 'ਚ ਬੱਚੇ ਅਤੇ ਔਰਤਾਂ ਵੀ ਸ਼ਾਮਲ ਹਨ। ਇਸ ਸਬੰਧੀ ਸ਼ਿਕਾਇਤ ਮਿਲਣ ਤੋਂ ਬਾਅਦ ਨਗਰ ਨਿਗਮ ਦੀ ਟੀਮ ਇਲਾਕੇ 'ਚ ਪਹੁੰਚੀ ਅਤੇ ਆਤੰਕ ਫੈਲਾ ਰਹੇ ਕੁੱਤੇ ਨੂੰ ਕਾਬੂ ਕਰ ਲਿਆ। ਲੋਕਾਂ ਦਾ ਕਹਿਣਾ ਹੈ ਕਿ ਅਵਾਰਾ ਕੁੱਤਿਆਂ ਦੀ ਦਹਿਸ਼ਤ ਕਾਰਨ ਉਨ੍ਹਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋ ਗਿਆ ਹੈ ਅਤੇ ਬੱਚੇ ਵੀ ਖੇਡਣ ਲਈ ਬਾਹਰ ਨਹੀਂ ਜਾ ਸਕਦੇ। ਇਸ ਮਾਮਲੇ 'ਚ ਨਗਰ ਨਿਗਮ ਦੇ ਵੈਟਨਰੀ ਅਫ਼ਸਰ ਹਰਬੰਸ ਸਿੰਘ ਡੱਲਾ ਨੇ ਅਗਲੇ ਸਾਲ ਮਾਰਚ ਤੱਕ ਅਵਾਰਾ ਕੁੱਤਿਆਂ ਦੀ ਨਸਬੰਦੀ ਦਾ ਪ੍ਰਾਜੈਕਟ ਪੂਰਾ ਕਰਨ ਦਾ ਦਾਅਵਾ ਕੀਤਾ ਹੈ।
ਇਹ ਵੀ ਪੜ੍ਹੋ : ਸਿਵਲ ਹਸਪਤਾਲ 'ਚ ਰਾਤ ਵੇਲੇ ਖੇਡੀ ਗਈ ਖੂਨੀ ਖੇਡ, ਐਮਰਜੈਂਸੀ 'ਚ ਵੜ ਕੇ ਕਤਲ ਕੀਤਾ ਨੌਜਵਾਨ (ਤਸਵੀਰਾਂ)
ਨਗਰ ਨਿਗਮ ਵੱਲੋਂ ਭਾਵੇਂ ਹੀ ਹਰ ਮਹੀਨੇ 1600 ਅਵਾਰਾ ਕੁੱਤਿਆਂ ਦੀ ਨਸਬੰਦੀ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਕਈ ਸਾਲ ਬਾਅਦ ਵੀ ਹੁਣ ਤੱਕ ਇਕ ਵਾਰਡ ਪੂਰੀ ਤਰ੍ਹਾਂ ਕਵਰ ਨਹੀਂ ਹੋਇਆ ਹੈ। ਇਸ ਦੇ ਕਾਰਨ ਸ਼ਹਿਰ 'ਚ ਅਵਾਰਾ ਕੁੱਤਿਆਂ ਨੇ ਪੂਰੀ ਤਰ੍ਹਾਂ ਆਤੰਕ ਫੈਲਾਇਆ ਹੋਇਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਬੋਰਡ ਵਲੋਂ 10ਵੀਂ ਤੇ 12ਵੀਂ ’ਚ ਰੀ-ਅਪੀਅਰ ਪ੍ਰੀਖਿਆ ਸਬੰਧੀ ਸ਼ਡਿਊਲ ਜਾਰੀ
NEXT STORY