ਮੋਹਾਲੀ (ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਅਤੇ 12ਵੀਂ ਦੀ ਅਪ੍ਰੈਲ 2022 ਦੀ ਸਾਲਾਨਾ ਪ੍ਰੀਖਿਆ ਵਿਚ ਰੀ-ਅਪੀਅਰ/ਕੰਪਾਰਟਮੈਂਟ ਨਤੀਜੇ ਵਾਲੇ ਅਤੇ ਵਾਧੂ ਵਿਸ਼ੇ ਦੀ ਪ੍ਰੀਖਿਆ ਦੇਣ ਦੇ ਚਾਹਵਾਨ ਪ੍ਰੀਖਿਆਰਥੀਆਂ ਲਈ ਪ੍ਰੀਖਿਆ ਫ਼ਾਰਮ ਅਤੇ ਫ਼ੀਸਾਂ ਜਮ੍ਹਾ ਕਰਵਾਉਣ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਮੁਹੱਲਾ ਕਲੀਨਿਕਾਂ 'ਚ ਸਟਾਫ਼ ਭਰਤੀ ਲਈ ਨਿਯਮ ਤਿਆਰ, ਇਸ ਆਧਾਰ 'ਤੇ ਮਿਲੇਗੀ ਤਨਖ਼ਾਹ
ਸਿੱਖਿਆ ਬੋਰਡ ਦੇ ਕੰਟਰੋਲਰ ਪ੍ਰੀਖਿਆਵਾਂ ਜੇ. ਆਰ. ਮਹਿਰੋਕ ਅਨੁਸਾਰ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੇ ਅਪ੍ਰੈਲ 2022 ਦੀ ਸਾਲਾਨਾ ਪ੍ਰੀਖਿਆ ਵਿਚ ਰੀ-ਅਪੀਅਰ/ਕੰਪਾਰਟਮੈਂਟ ਨਤੀਜੇ ਵਾਲੇ ਪ੍ਰੀਖਿਆਰਥੀਆਂ ਦੀ ਅਨੁਪੂਰਕ ਪ੍ਰੀਖਿਆ ਅਤੇ ਵਾਧੂ ਵਿਸ਼ੇ ਦੀ ਪ੍ਰੀਖਿਆ ਅਗਸਤ ਮਹੀਨੇ ਦੇ ਅੰਤ ਜਾਂ ਸਤੰਬਰ ਵਿਚ ਕਰਵਾਏ ਜਾਣ ਦੀ ਸੰਭਾਵਨਾ ਹੈ। ਇਸ ਅਨੁਪੂਰਕ ਪ੍ਰੀਖਿਆ ਅਤੇ ਵਾਧੂ ਵਿਸ਼ੇ ਦੀ ਪ੍ਰੀਖਿਆ ਵਿਚ ਅਪੀਅਰ ਹੋਣ ਲਈ ਪ੍ਰੀਖਿਆਰਥੀ ਪ੍ਰੀਖਿਆ ਫ਼ਾਰਮ ਭਰ ਕੇ ਦਸਵੀਂ ਸ਼੍ਰੇਣੀ ਲਈ ਨਿਰਧਾਰਤ ਫ਼ੀਸ 1050 ਰੁਪਏ ਪ੍ਰਤੀ ਪ੍ਰੀਖਿਆਰਥੀ ਅਤੇ ਬਾਰ੍ਹਵੀਂ ਸ਼੍ਰੇਣੀ ਲਈ ਨਿਰਧਾਰਤ ਫ਼ੀਸ 1350 ਰੁਪਏ ਪ੍ਰਤੀ ਪ੍ਰੀਖਿਆਰਥੀ 30 ਜੁਲਾਈ 2022 ਤਕ ਬਿਨ੍ਹਾਂ ਲੇਟ ਫ਼ੀਸ ਦੇ ਆਨਲਾਈਨ ਜਮ੍ਹਾ ਕਰਵਾ ਸਕਦੇ ਹਨ। ਪ੍ਰੀਖਿਆ ਫ਼ੀਸ ਭਰਨ ਉਪਰੰਤ ਪ੍ਰੀਖਿਆਰਥੀ ਆਪਣੇ ਪ੍ਰੀਖਿਆ ਫ਼ਾਰਮ ਆਪਣੇ ਜ਼ਿਲ੍ਹੇ ਦੇ ਖ਼ੇਤਰੀ ਦਫ਼ਤਰ ਵਿਖੇ 8 ਅਗਸਤ 2022 ਤਕ ਜਮ੍ਹਾ ਕਰਵਾ ਸਕਣਗੇ।
ਇਹ ਵੀ ਪੜ੍ਹੋ: ਸਸਤੀ ਸ਼ਰਾਬ ਮੁਹੱਈਆ ਕਰਵਾਉਣ ਲਈ ਐਕਸਾਈਜ਼ ਅਧਿਕਾਰੀਆਂ ਨੇ ਖਿੱਚੀ ਤਿਆਰੀ, ਠੇਕਿਆਂ ’ਤੇ ਤਿੱਖੀ ਨਜ਼ਰ
ਆਖ਼ਰੀ ਤਾਰੀਖ਼ ਲੰਘਣ ਉਪਰੰਤ ਹਰ ਸ਼੍ਰੇਣੀ ਲਈ ਨਿਰਧਾਰਤ ਫ਼ੀਸ ਅਤੇ ਪ੍ਰਤੀ ਪ੍ਰੀਖਿਆਰਥੀ 1000 ਰੁਪਏ ਲੇਟ ਫ਼ੀਸ ਨਾਲ ਆਨਲਾਈਨ ਫ਼ੀਸ 9 ਅਗਸਤ 2022 ਤਕ ਜਮ੍ਹਾ ਕਰਵਾਈ ਜਾ ਸਕੇਗੀ ਅਤੇ 16 ਅਗਸਤ 2022 ਤਕ ਪ੍ਰੀਖਿਆਰਥੀ ਆਪਣੇ ਪ੍ਰੀਖਿਆ ਫ਼ਾਰਮ ਖ਼ੇਤਰੀ ਦਫ਼ਤਰਾਂ ਵਿਚ ਜਮ੍ਹਾ ਕਰਵਾ ਸਕਦੇ ਹਨ।
ਅੰਤ ਵਿਚ ਹਰ ਸ਼੍ਰੇਣੀ ਲਈ ਨਿਰਧਾਰਤ ਫ਼ੀਸ ਤੋਂ ਇਲਾਵਾ ਪ੍ਰਤੀ ਪ੍ਰੀਖਿਆਰਥੀ 2000 ਰੁਪਏ ਲੇਟ ਫ਼ੀਸ ਨਾਲ 18 ਅਗਸਤ 2022 ਤਕ ਆਨਲਾਈਨ ਫ਼ੀਸ ਜਮ੍ਹਾ ਕਰਵਾਈ ਜਾ ਸਕੇਗੀ ਅਤੇ 24 ਅਗਸਤ 2022 ਤਕ ਖ਼ੇਤਰੀ ਦਫ਼ਤਰਾਂ ਵਿਖੇ ਪ੍ਰੀਖਿਆਰਥੀ ਆਪਣੇ ਫ਼ਾਰਮ ਜਮ੍ਹਾ ਕਰਵਾ ਸਕਣਗੇ।
ਮਾਛੀਵਾੜਾ ਦੀ ਸਿਆਸਤ 'ਚ ਵੱਡੀ ਉੱਥਲ-ਪੁਥਲ, ਆਪਣੀ ਹੀ ਪਾਰਟੀ ਦੀ ਚੇਅਰਪਰਸਨ ਖ਼ਿਲਾਫ਼ ਹੋਏ ਕਾਂਗਰਸੀ
NEXT STORY