ਮੋਗਾ (ਆਜ਼ਾਦ) : ਮੋਗਾ ਦੀ ਇਕ ਐੱਨ. ਜੀ. ਓ. ਨੇ ਸੰਤ ਨਗਰ ਮੋਗਾ ਵਿਚ ਅਮਰੂਦਾਂ ਦੇ ਬਾਗ ਨੂੰ ਲੱਗੀਆਂ ਤਾਰਾਂ ਵਿਚ ਕਰੰਟ ਦੀ ਲਪੇਟ ਵਿਚ ਆਉਣ ਕਾਰਨ 6 ਕੁੱਤਿਆਂ ਦੀ ਮੌਤ ਹੋਣ ਦਾ ਦੋਸ਼ ਲਾਇਆ ਹੈ। ਇਸ ਸਬੰਧ ਵਿਚ ਥਾਣਾ ਸਿਟੀ ਮੋਗਾ ਵੱਲੋਂ ਵਾਇਸ ਫਾਰ ਸਟਰੈਅ 1313 ਐੱਨ. ਜੀ. ਓ. ਕਮੇਟੀ ਮੋਗਾ ਦੀ ਸ਼ਿਕਾਇਤ ’ਤੇ ਰਿੰਪਾ ਡਿੱਗ ਵਾਲਾ ਨਿਵਾਸੀ ਸੰਤ ਨਗਰ ਮੋਗਾ ਖ਼ਿਲਾਫ਼ ਮਾਮਲਾ ਦਰਜ ਕੀਤਾ।
ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਜਗਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਐੱਨ. ਜੀ. ਓ. ਨੇ ਕਿਹਾ ਕਿ ਕਥਿਤ ਮੁਲਜ਼ਮ ਵੱਲੋਂ ਸੰਤ ਨਗਰ ਮੋਗਾ ਵਿਚ ਦੋ ਕਿੱਲੇ ਅਮਰੂਦਾਂ ਦਾ ਬਾਗ਼ ਲਾਇਆ ਹੈ, ਜਿਸ ਵਿਚ ਉਸ ਨੇ ਬਾਗ਼ ਨੂੰ ਤਾਰ ਲਾ ਕੇ ਕਰੰਟ ਛੱਡਿਆ ਹੋਇਆ ਸੀ। ਬੀਤੀ 28 ਅਗਸਤ ਨੂੰ ਕਰੰਟ ਲੱਗਣ ਕਰ ਕੇ 6 ਲਾਵਾਰਿਸ ਕੁੱਤਿਆਂ ਦੀ ਮੌਤ ਹੋ ਗਈ। ਜਾਂਚ ਅਧਿਕਾਰੀ ਨੇ ਦੱਸਿਆ ਕਿ 5 ਲਾਵਾਰਿਸ ਕੁੱਤਿਆਂ ਨੂੰ ਐੱਨ. ਜੀ. ਓ. ਵੱਲੋਂ ਦਫਨਾ ਦਿੱਤਾ ਗਿਆ, ਜਦਕਿ ਇਕ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਤਾਂ ਕਿ ਮੌਤ ਦਾ ਕਾਰਣ ਪਤਾ ਲੱਗ ਸਕੇ, ਗ੍ਰਿਫ਼ਤਾਰੀ ਬਾਕੀ ਹੈ।
ਆਸਟ੍ਰੇਲੀਆ ਗਈ ਨੂੰਹ ਨੇ ਚਾੜ੍ਹਿਆ ਚੰਨ, ਪਤੀ ਨੂੰ ਭੁਲਾ ਕਰਵਾ ਲਿਆ ਦੂਜਾ ਵਿਆਹ
NEXT STORY