ਨਕੋਦਰ (ਪਾਲੀ) - ਪੁਲਸ ਵਧੀਕੀਆਂ ਝੂਠੇ ਪਰਚਿਆਂ ਤੋਂ ਅੱਕੇ ਕਾਂਗਰਸੀ ਆਗੂਆਂ ਅਤੇ ਵੱਡੀ ਗਿਣਤੀ ’ਚ ਪਹੁੰਚੇ ਵਰਕਰਾਂ ਨੇ ਹਲਕਾ ਇੰਚਰਜ ਡਾ. ਨਵਜੋਤ ਸਿੰਘ ਦਾਹੀਆ ਦੀ ਅਗਵਾਈ ਹੇਠ ਸਥਾਨਕ ਡੀ. ਐੱਸ. ਪੀ. ਦਫ਼ਤਰ ਦੇ ਬਾਹਰ ਕਰੀਬ 5 ਘੰਟੇ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ। ਧਰਨੇ ਨੂੰ ਸੰਬੋਧਨ ਕਰਦਿਆਂ ਡਾ. ਦਾਹੀਆ ਨੇ ਕਿਹਾ ਕਿ ਪੁਲਸ ਪ੍ਰਸ਼ਾਸਨ ਵੱਲੋਂ ਕਾਂਗਰਸੀ ਆਗੂਆਂ, ਵਰਕਰਾਂ ਅਤੇ ਆਮ ਲੋਕਾਂ 'ਤੇ ਦਬਾਅ ਬਣਾਉਣ ਲਈ ਹਲਕਾ ਵਿਧਾਇਕ ਇੰਦਰਜੀਤ ਕੌਰ ਮਾਨ ਦੀ ਸ਼ਹਿ ’ਤੇ 307 ਦੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ, ਜੋ ਤੁਰੰਤ ਬੰਦ ਕੀਤੇ ਜਾਣ ਤੇ ਪੁਰਾਣੇ ਦਰਜ ਪਰਚੇ ਜਾਂਚ ਕਰਕੇ ਰੱਦ ਕੀਤੇ ਜਾਣ। ਬਿਨਾਂ ਕਾਰਨ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੂੰ ਥਾਣਿਆਂ ’ਚ ਬੁਲਾ ਕੇ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ। ਪੁਲਸ ਮੁਲਜ਼ਮਾਂ ਵੱਲੋਂ ਪ੍ਰਸ਼ਾਸਨ ਅਤੇ ਕਾਨੂੰਨ ਤੋਂ ਉੱਪਰ ਐਮ. ਐਲ. ਏ. ਬੀਬੀ ਮਾਨ ਨੂੰ ਦੱਸ ਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਜੋ ਕਿ ਸ਼ਰੇਆਮ ਕਾਨੂੰਨ ਦੀ ਤੌਹੀਨ ਹੈ। ਨਕੋਦਰ ਹਲਕਾ ਲੁੱਟਾਂ-ਖੋਹਾਂ, ਚੋਰੀਆਂ ਅਤੇ ਫਿਰੌਤੀਆਂ ਦਾ ਗੜ੍ਹ ਬਣ ਚੁੱਕਾ ਹੈ। ਜਿਸ ਨੂੰ ਬਰਦਾਸ਼ਤ ਨਹੀ ਕੀਤਾ ਜਾਵੇਗਾ।
ਇਸ ਮੌਕੇ ਹੈਪੀ ਸੰਧੂ ਪ੍ਰਧਾਨ ਟਰੱਕ ਯੂਨੀਅਨ ਪੰਜਾਬ, ਤਰਲੋਚਨ ਸਿੰਘ ਸੰਘਾ ਦਿਹਾਤੀ ਪ੍ਰਧਾਨ, ਬਲਜੀਤ ਸਿੰਘ ਜੋਹਲ, ਅਮਨਦੀਪ ਸਿੰਘ ਫਰਵਾਲਾ, ਮੁਖਤਿਆਰ ਸਿੰਘ ਹੇਰਾ ਸਰਪੰਚ, ਚਰਨ ਸਿੰਘ ਰਾਜੋਵਾਲ, ਗੁਰਦੀਪ ਸਿੰਘ ਦੀਪਾ ਥੰਮਣਵਾਲ, ਸੁਖਜਿੰਦਰ ਸਿੰਘ ਮੁੱਧ ਮੁੱਖ ਬੁਲਾਰਾ, ਹਰਜਿੰਦਰ ਕੌਰ ਮੰਨੂ ਸ਼ਹਿਰੀ ਪ੍ਰਧਾਨ ਨਕੋਦਰ, ਬਲਵੀਰ ਸਿੰਘ ਚੀਮਾ ਪ੍ਰਧਾਨ ਸ਼੍ਰੋਮਣੀ ਰੰਘਰੇਟਾ ਦਲ ਪੰਜਾਬ ਆਦਿ ਆਗੂਆਂ ਨੇ ਸੰਬੋਧਨ ਕਰਦਿਆ ਪੁਲਸ ਪ੍ਰਸ਼ਾਸਨ ਵਲੋ ਕਾਂਗਰਸੀ ਆਗੂ ਅਤੇ ਵਰਕਰ ਨੂੰ ਤੰਗ-ਪ੍ਰੇਸ਼ਾਨ ਕਰਨ ਦੀ ਜ਼ਮੀਨ ਨੇ ਨਿੰਦਾ ਕੀਤੀ।
ਇਸ ਮੌਕੇ ਨਵਨੀਤ ਨੀਤਾ ਪ੍ਰਧਾਨ ਨਗਰ ਕੌਂਸਲ ਨਕੋਦਰ, ਗੁਰਪ੍ਰੀਤ ਸਿੰਘ ਗੋਪੀ ਵਾਇਸ ਪ੍ਰਧਾਨ ਨਗਰ ਕੌਂਸਲ, ਬੱਬੂ ਭਾਟੀਆ ਕੌਂਸਲਰ, ਥੂਥ ਆਗੂ ਦੀਪਕ ਭਾਟੀਆ, ਹਰੀਸ਼ ਸ਼ਰਮਾ, ਹਰਬੰਸ ਸਿੰਘ ਸਰਪੰਚ ਟੁੱਟ ਕਲਾ, ਡਿੰਪਲ ਰਹੀਮ ਪੁਰ ,ਪ੍ਰਭਜੋਤ ਸਿੰਘ ਸੰਘਾ,ਰੋਨੀ ਗਿੱਲ, ਚੋਧਰੀ ਸਿਮਰਪਾਲ ਸਿੰਘ, ਹਰਪ੍ਰੀਤ ਹੈਪੀ ਗਿੱਲ, ਅਮਰਜੀਤ ਸਿੰਘ ਮਠਾੜੂ, ਦੀਨਾ ਨਾਥ ਘਈ, ਮਨਜਿੰਦਰ ਸਿੰਘ ਟਾਹਲੀ ਅਤੇ ਵੱਡੀ ਗਿਣਤੀ’ਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।
'ਐੱਸ. ਪੀ.ਪਰਮਿੰਦਰ ਹੀਰ ਦੇ ਭਰੋਸੇ ਤੋਂ ਬਾਅਦ ਕਾਂਗਰਸੀਆਂ ਚੁੱਕਿਆ ਧਰਨਾ, ਕਾਂਗਰਸੀਆਂ ਵੱਲੋਂ ਡੀ.ਐੱਸ.ਪੀ. ਦਫਤਰ ਦੇ ਘਿਰਾਓ ਦੀ ਸੂਚਨਾ ਮਿਲਦੇ ਹੀ ਐੱਸ.ਪੀ. ਜਲੰਧਰ ਦਿਹਾਤੀ ਪਰਮਿੰਦਰ ਸਿੰਘ ਹੀਰ ਮੌਕੇ 'ਤੇ ਪਹੁੰਚੇ । ਜਿਨਾਂ ਹਲਕਾ ਇੰਚਾਰਜ ਡਾ.ਦਾਹੀਆ ਅਤੇ ਕਾਂਗਰਸੀ ਆਗੂਆਂ ਨਾਲ ਡੀ.ਐੱਸ .ਪੀ. ਦਫਤਰ 'ਚ ਗੱਲਬਾਤ ਕੀਤੀ ।ਇਸ ਮੌਕੇ ਡਾ.ਦਾਹੀਆ ਤੇ ਕਾਂਗਰਸੀ ਆਗੂਆਂ ਨੇ ਹਲਕੇ ਦੇ ਕਰੀਬ 8/10 ਮਾਮਲੇ ਐੱਸ.ਪੀ. ਹੀਰ ਦੇ ਧਿਆਨ ਵਿੱਚ ਲਿਆਂਦੇ। ਭੜਕੇ ਕਾਂਗਰਸੀ ਆਗੂਆਂ ਨੂੰ ਐੱਸ.ਪੀ ਹੀਰ ਨੇ ਆਪਣੀ ਸੂਝ-ਬੂਝ ਨਾਲ ਸ਼ਾਂਤ ਕਰਨ ਉਪਰੰਤ ਭਰੋਸਾ ਦਿੱਤਾ ਕਿ ਇੱਕ ਇੱਕ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਮਾਮਲਾ ਝੂਠਾ ਜਾਂ ਗਲਤ ਪਾਇਆ ਗਿਆ ਤਾਂ ਉਸ ਨੂੰ ਰੱਦ ਕੀਤਾ ਜਾਵੇ। ਜਿਸ ਉਪਰੰਤ ਕਾਂਗਰਸੀਆਂ ਨੇ ਧਰਨਾ ਸਮਾਪਤ ਕੀਤਾ । ਇਸ ਮੌਕੇ ਐੱਸ. ਡੀ.ਐੱਮ. ਨਕੋਦਰ ਲਾਲ ਵਿਸ਼ਵਾਸ, ਡੀ.ਐੱਸ ਪੀ.ਨਕੋਦਰ ਸੁਖਪਾਲ ਸਿੰਘ ਆਦਿ ਹਾਜ਼ਰ ਸਨ।
ਵਿਜੀਲੈਂਸ ਬਿਊਰੋ ਵੱਲੋਂ ਸਿੰਗਲਾ ਤੇ ਉਸ ਦੇ ਪਰਿਵਾਰ ਵੱਲੋਂ ਬਣਾਈਆਂ ਗੈਰ-ਕਾਨੂੰਨੀ ਜਾਇਦਾਦਾਂ ਜ਼ਬਤ
NEXT STORY