ਦਸੂਹਾ - ਹਾਈਵੇ 'ਤੇ ਦਸੂਹਾ ਤਹਸੀਲ ਦੇ ਸਾਹਮਣੇ ਸ਼ੁਗਰ ਮਿਲ ਰੰਧਾਵਾ 'ਚ ਗੰਨਾ ਲੈ ਕੇ ਜਾ ਰਹੇ ਇਕ ਕਿਸਾਨ ਦੀ ਸਵੇਰੇ ਸੜਕ ਹਾਦਸੇ 'ਚ ਮੌਤ ਹੋ ਗਈ। ਜਾਣਕਾਰੀ ਮਿਲੀ ਹੈ ਕਿ ਤਹਿਸੀਲ ਦੇ ਸਾਹਮਣੇ ਗੰਨੇ ਨਾਲ ਭਰਿਆ ਟਰੱਕ ਬੇਕਾਬੂ ਹੋ ਗਿਆ। ਜੋ ਫੁੱਟਪਾਥ ਦੀ ਉਲਟ ਦਿਸ਼ਾ 'ਚ ਆ ਰਹੇ ਟਰੱਕ ਦੀ ਲਪੇਟ 'ਚ ਆ ਗਿਆ। ਦੋਵਾਂ ਦੀ ਟੱਕਰ ਇਨ੍ਹੀ ਜ਼ਬਰਦਸਤ ਸੀ ਕਿ ਟਰੈਕਟਰ ਦੇ ਪਰਖਚੇ ਉੱਡ ਗਏ ਅਤੇ ਦੋ ਭਾਗਾਂ 'ਚ ਵੱਖ ਹੋ ਗਿਆ। ਇਸ ਹਾਦਸੇ ਨਾਲ ਚਾਲਕ ਕਿਸਾਨ ਰਸ਼ਪਾਲ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਪੰਡੋਰੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੌਕੇ 'ਤੇ ਪਹੁੰਚੀ ਦਸੂਹਾ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਕਰਜ਼ਾ ਮੁਆਫੀ ਦੀਆਂ ਸੂਚੀਆਂ 'ਚ ਕਿਸਾਨਾਂ ਨਾਲ ਧੋਖਾ ਕੀਤਾ ਗਿਐ : ਹਰਪਾਲ ਚੀਮਾ
NEXT STORY