ਰਾਹੋਂ, (ਪ੍ਰਭਾਕਰ)- ਆਦਰਸ਼ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਮਾ. ਗੁਰਮੀਤ ਸਿੰਘ ਸਿਆਣ ਦੀ ਪ੍ਰਧਾਨਗੀ ’ਚ ਵੱਖ-ਵੱਖ ਸ਼ਹਿਰ ਦੀ ਜਥੇਬੰਦੀਆਂ ਦੇ ਸਹਿਯੋਗ ਨਾਲ ਨਸ਼ੇ ਦੀ ਰੋਕਥਾਮ ਲਈ ਬੀਤੀ ਰਾਤ ਬੱਸ ਅੱਡਾ ਰਾਹੋਂ ਤੋਂ ਮਸ਼ਾਲ ਮਾਰਚ ਕੱਢਿਆ ਗਿਆ, ਜਿਸ ’ਚ ਲੋਕਾਂ ਨੂੰ ਨਸ਼ਿਅਾਂ ਤੋਂ ਦੂਰ ਰਹਿਣ ਤੇ ਉਸਦੇ ਮਾਡ਼ੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ। ਮਾ. ਗੁਰਮੀਤ ਸਿੰਘ ਸਿਆਣ ਨੇ ਕਿਹਾ ਕਿ ਨਸ਼ਾ ਇਕ ਅਜਿਹਾ ਕੋਹਡ਼ ਹੈ ਜੋ ਹੌਲੀ-ਹੌਲੀ ਸਾਡੇ ਸਾਰੇ ਸਰੀਰ ’ਚ ਫੈਲ ਕੇ ਮੌਤ ਵੱਲ ਧੱਕ ਦਿੰਦਾ ਹੈ।
ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜਿਵੇਂ ਸਾਨੂੰ ਪਤਾ ਚੱਲਦਾ ਹੈ ਕਿ ਕਿਸੇ ਦਾ ਬੱਚਾ ਨਸ਼ੇ ਦੀ ਗ੍ਰਿਫਤ ’ਚ ਆ ਗਿਆ ਹੈ ਤਾਂ ਸਾਨੂੰ ਆਪਣਾ ਧਰਮ ਸਮਝਦੇ ਹੋਏ ਉਸ ਬੱਚੇ ਨੂੰ ਨਸ਼ਾ ਛਡਾਊ ਕੇਂਦਰ ’ਚ ਭਰਤੀ ਕਰਵਾਉਣਾ ਚਾਹੀਦਾ ਹੈ ਤੇ ਮਾਤਾ-ਪਿਤਾ ਨੂੰ ਵੀ ਆਪਣੇ ਬੱਚੇ ਦਾ ਖਿਆਲ ਰੱਖਦੇ ਹੋਏ ਉਨ੍ਹਾਂ ਨੂੰ ਆਪਣੀ ਨਿਗਰਾਨੀ ’ਚ ਰੱਖਣ ਕਿ ਸਾਡਾ ਬੱਚਾ ਕਿਥੇ ਜਾ ਰਿਹਾ ਹੈ ਜਾਂ ਕੀ ਕਰਦਾ ਹੈ? ਇਹ ਮਸ਼ਾਲ ਮਾਰਚ ਬੱਸ ਅੱਡਾ ਰਾਹੋਂ ਤੋਂ ਵੱਖ-ਵੱਖ ਮੁਹੱਲਿਆਂ ਤੋਂ ਹੁੰਦੀ ਹੋਈ ਲੋਕਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਦੀ ਬੀਤੀ ਰਾਮ ਖਤਮ ਹੋਈ। ਇਸ ਮੌਕੇ ਮਾ. ਛੋਟੂ ਰਾਮ, ਮਾ. ਕਰਨੈਲ ਸਿੰਘ, ਜਗਤਾਰ ਸਿੰਘ, ਰਮੇਸ਼ ਜੱਸਲ, ਸੁਰਿੰਦਰ ਭੱਟੀ, ਪਵਨ ਕੁਮਾਰ, ਮਲਕੀਤ ਸਿੰਘ, ਬਲਵਿੰਦਰ ਸਿੰਘ, ਅਮਰੀਕ ਸਿੰਘ, ਤਰਸੇਮ ਲਾਲ, ਬਲਵਿੰਦਰ, ਰਾਮ ਸਾਹਿਲ, ਮੰਗਲ ਰਾਏ ਚੌਪਡ਼ਾ ਦੇ ਇਲਾਵਾ ਕਈ ਨੌਜਵਾਨ ਮੌਜੂਦ ਸਨ ।
ਰੂਪਨਗਰ, (ਵਿਜੇ)- ਨਜਦੀਕੀ ਪਿੰਡ ਭੰਗਾਲਾ ’ਚ ਨਸ਼ਿਆਂ ਤੋਂ ਜਾਗਰੂਕ ਕਰਦੀ ਹੋਈ ਰੈਲੀ ਦਾ ਅਾਯੋਜਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਜਵੀਰ ਸਿੰਘ ਨੇ ਦੱਸਿਆ ਕਿ ਇਹ ਰੈਲੀ ਪਿੰਡ ਭੰਗਾਲਾ ਦੇ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋਈ ਜਿਸਨੂੰ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਸਵਰਨ ਸਿੰਘ ਵਲੋਂ ਰਵਾਨਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਰੈਲੀ ਦੌਰਾਨ ਨਸ਼ਿਆਂ ਤੋਂ ਜਾਗਰੂਕ ਕਰਦੇ ‘ਪਾਪਾ ਜੀ ਨਾ ਪੀਓ ਸ਼ਰਾਬ, ਮੈਨੂੰ ਲੈ ਦਿਓ ਇਕ ਕਿਤਾਬ’, ਨਸ਼ਾ ਮੁਕਤ ਪੰਜਾਬ, ਨਸ਼ਾ ਭਜਾਓ, ਪੰਜਾਬ ਬਚਾਓ ਨਾਅਰੇ ਲਿਖੀਆਂ ਤਖਤੀਆਂ ਫਡ਼ ਕੇ ਜਾਗਰੂਕ ਕੀਤਾ ਗਿਆ। ਇਹ ਰੈਲੀ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਪਿੰਡ ਦੇ ਉੱਤੋਂ ਦੀ ਹੋ ਕੇ ਵਾਪਿਸ ਗੁਰਦੁਆਰਾ ਸਾਹਿਬ ’ਚ ਸਮਾਪਤ ਹੋਈ।
ਪੁਲਸ ਵੱਲੋਂ ਭਗੌਡ਼ਾ ਗ੍ਰਿਫਤਾਰ
NEXT STORY